Health News: ਹਰੇ ਅੰਗੂਰਾਂ ਨਾਲੋਂ ਕਿਤੇ ਜ਼ਿਆਦਾ ਕਾਲੇ ਅੰਗੂਰ ਹਨ ਸਿਹਤ ਲਈ ਫ਼ਾਇਦੇਮੰਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News:ਵਿਟਾਮਿਨ ਸੀ ਸਮੇਤ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਕਾਲੇ ਅੰਗੂਰਾਂ ਦਾ ਸੇਵਨ ਸਾਡੀ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਕਰਦਾ ਹੈ।

Black grapes are more beneficial for health than green grapes Health News

Black grapes are more beneficial for health than green grapes Health News: ਬਦਲਦੇ ਮੌਸਮ ਦੇ ਨਾਲ-ਨਾਲ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਤੇ ਜੀਵਨ ਸ਼ੈਲੀ ਵਿਚ ਵੀ ਬਦਲਾਅ ਆਵੇਗਾ। ਇਸ ਦੇ ਨਾਲ ਹੀ ਬਾਜ਼ਾਰ ਵਿਚ ਮੌਸਮੀ ਫਲਾਂ ਦੀ ਭਰਮਾਰ ਵੀ ਦੇਖਣ ਨੂੰ ਮਿਲੇਗੀ। ਅੰਗੂਰ ਇਨ੍ਹਾਂ ਫਲਾਂ ਵਿਚੋਂ ਇਕ ਹੈ। ਵਿਟਾਮਿਨ-ਸੀ ਨਾਲ ਭਰਪੂਰ ਅੰਗੂਰ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਬਾਜ਼ਾਰ ਵਿਚ ਕਾਲੇ ਅਤੇ ਹਰੇ ਅੰਗੂਰਾਂ ਦੀਆਂ ਦੋ ਕਿਸਮਾਂ ਉਪਲਭਦ ਹਨ। ਜ਼ਿਆਦਾਤਰ ਲੋਕ ਹਰੇ ਅੰਗੂਰਾਂ ਨੂੰ ਖਾਣਾ ਪਸੰਦ ਕਰਦੇ ਹਨ। ਕਈ ਗੁਣਾਂ ਨਾਲ ਭਰਪੂਰ ਹਰੇ ਅੰਗੂਰ ਸਾਡੀ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ ਪਰ ਕਾਲੇ ਅੰਗੂਰ ਖਾਣ ਨਾਲ ਵੀ ਸਾਡੀ ਸਿਹਤ ਨੂੰ ਕਾਫ਼ੀ ਫ਼ਾਇਦੇ ਹੁੰਦੇ ਹਨ। ਜੇਕਰ ਤੁਸੀਂ ਕਾਲੇ ਅੰਗੂਰ ਦੇ ਫ਼ਾਇਦਿਆਂ ਤੋਂ ਅਣਜਾਣ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਦੇ ਫ਼ਾਇਦਿਆਂ ਬਾਰੇ ਦਸਾਂਗੇ:

ਵਿਟਾਮਿਨ ਸੀ ਸਮੇਤ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਕਾਲੇ ਅੰਗੂਰਾਂ ਦਾ ਸੇਵਨ ਸਾਡੀ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਕਰਦਾ ਹੈ। ਕਾਲੇ ਅੰਗੂਰਾਂ ਨੂੰ ਨਿਯਮਤ ਤੌਰ ’ਤੇ ਖਾਣ ਨਾਲ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ, ਜਿਸ ਨਾਲ ਅਸੀਂ ਕਈ ਬਿਮਾਰੀਆਂ ਅਤੇ ਲਾਗਾਂ ਤੋਂ ਦੂਰ ਰਹਿੰਦੇ ਹਾਂ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਕਾਲੇ ਅੰਗੂਰ ਦਾ ਸੇਵਨ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੋਵੇਗਾ। ਅਸਲ ਵਿਚ ਕਾਲੇ ਅੰਗੂਰ ’ਚ ਐਂਟੀ-ਡਾਇਬੀਟਿਕ ਤੱਤ ਹੁੰਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਘਟਾਉਣ ਵਿਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਐਂਟੀ-ਹਾਈਪਰਗਲਾਈਸੈਮਿਕ ਗੁਣਾਂ ਨਾਲ ਭਰਪੂਰ ਰੈਸਵੇਰਾਟ੍ਰੋਲ ਨਾਮਕ ਰਸਾਇਣ ਸਰੀਰ ਵਿਚ ਇੰਸੁਲਿਨ ਦੇ ਪੱਧਰ ਨੂੰ ਵਧਣ ਤੋਂ ਰੋਕਦਾ ਹੈ। ਅਜਿਹੇ ਵਿਚ ਤੁਸੀਂ ਡਾਕਟਰ ਦੀ ਸਲਾਹ ’ਤੇ ਇਸ ਦਾ ਸੇਵਨ ਕਰ ਸਕਦੇ ਹੋ।

ਕਾਲੇ ਅੰਗੂਰ ਦਿਲ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਕਾਲੇ ਅੰਗੂਰ ਵਿਚ ਮੌਜੂਦ ਪੋਟਾਸ਼ੀਅਮ ਤੇ ਸਾਈਟੋਕੈਮੀਕਲਸ ਵਰਗੇ ਤੱਤ ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦਗਾਰ ਹੁੰਦੇ ਹਨ। ਇਸ ਤੋਂ ਇਲਾਵਾ ਇਸ ਵਿਚ ਮਿਲਣ ਵਾਲੇ ਪੌਲੀਫਿਨੋਲਸ ਬਲੱਡ ਪ੍ਰੈਸ਼ਰ ਘਟਾਉਣ ਵਿਚ ਮਦਦ ਕਰਦੇ ਹਨ। ਇਸ ਨਾਲ ਹੀ ਕਾਲੇ ਅੰਗੂਰ ਖਾਣ ਨਾਲ ਸਰੀਰ ਵਿਚ ਖ਼ਰਾਬ ਕੈਲੇਸਟਰੋਲ ਵੀ ਘੱਟ ਹੁੰਦਾ ਹੈ ਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
ਜੇਕਰ ਤੁਸੀਂ ਅੱਖਾਂ ਦੀ ਰੋਸ਼ਨੀ ਵਧਾਉਣੀ ਚਾਹੁੰਦੇ ਹੋ ਤਾਂ ਇਸ ਲਈ ਤੁਸੀਂ ਕਾਲੇ ਅੰਗੂਰ ਦਾ ਸੇਵਨ ਵੀ ਕਰ ਸਕਦੇ ਹੋ।

ਅਸਲ ਵਿਚ ਕਾਲੇ ਅੰਗੂਰ ’ਚ ਮਿਲ ਜਾਣ ਵਾਲੇ ਤੱਤ ਅੱਖਾਂ ਦੀ ਰੋਸ਼ਨੀ ਵਧਾਉਣ ਵਿਚ ਮਦਦਗਾਰ ਹੁੰਦੇ ਹਨ। ਇਕ ਖੋਜ ਵਿਚ ਸਾਹਮਣੇ ਆਇਆ ਹੈ ਕਿ ਕਾਲੇ ਅੰਗੂਰ ਵਿਚ ਮੌਜੂਦ ਰੇਸਵੇਰਾਟ੍ਰੋਲ ਤੱਤ ਐਂਟੀ-ਆਕਸੀਡੇਟਿਵ, ਐਂਟੀ-ਐਪੋਪੋਟੋਟਿਕ ਅਤੇ ਐਂਟੀ-ਇੰਫ਼ਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਅਜਿਹੇ ’ਚ ਇਸ ਦੀ ਵਰਤੋਂ ਨਾਲ ਉਮਰ ਨਾਲ ਜੁੜੀਆਂ ਅੱਖਾਂ ਦੀ ਦਿੱਕਤ, ਗਲੂਕੋਮਾ ਅਤੇ ਮੋਤੀਆਬਿੰਦ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।