49 ਦਵਾਈਆਂ ਦੇ ਸੈਂਪਲ ਟੈਸਟਿੰਗ 'ਚ ਫੇਲ੍ਹ, ਸੀਡੀਐੱਸਸੀਓ ਨੇ ਇਨ੍ਹਾਂ ਨੂੰ ਬਾਜ਼ਾਰ 'ਚੋਂ ਵਾਪਸ ਮੰਗਵਾਉਣ ਦੇ ਦਿੱਤੇ ਨਿਰਦੇਸ਼
3 ਹਜ਼ਾਰ ਦਵਾਈਆਂ 'ਤੇ ਕੀਤੀ ਗਈ ਸੀ ਟੈਸਟਿੰਗ
Sample testing of 49 drugs failed News in punjabi : ਗੈਸ, ਐਲਰਜੀ, ਜ਼ੁਕਾਮ, ਉਲਟੀ, ਕੈਲਸ਼ੀਅਮ, ਵਿਟਾਮਿਨ-12 ਸਮੇਤ ਕੁੱਲ 49 ਦਵਾਈਆਂ ਦੇ ਸੈਂਪਲ ਮਾਪਦੰਡਾਂ ਵਿੱਚ ਫੇਲ ਪਾਏ ਗਏ ਹਨ। ਸ਼ੁੱਕਰਵਾਰ ਨੂੰ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ।
ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ ਰਾਜੀਵ ਸਿੰਘ ਰਘੂਵੰਸ਼ੀ ਨੇ ਦੱਸਿਆ ਕਿ ਹਰ ਮਹੀਨੇ 3000 ਦਵਾਈਆਂ ਦੇ ਸੈਂਪਲ ਟੈਸਟ ਕੀਤੇ ਜਾਂਦੇ ਹਨ। ਇਸ ਵਿੱਚ ਮਾਪਦੰਡਾਂ ਵਿੱਚ ਫੇਲ੍ਹ ਪਾਏ ਜਾਣ ਵਾਲਿਆਂ ਦੀ ਰਿਪੋਰਟ ਵੈੱਬਸਾਈਟ ’ਤੇ ਜਾਰੀ ਕੀਤੀ ਜਾਂਦੀ ਹੈ।
ਇਸੇ ਲੜੀ ਤਹਿਤ ਇਸ ਮਹੀਨੇ ਕਰੀਬ 49 ਦਵਾਈਆਂ ਦੇ ਸੈਂਪਲ ਮਿਆਰਾਂ 'ਤੇ ਪੂਰੇ ਨਹੀਂ ਉਤਰੇ, ਜਿਨ੍ਹਾਂ ਦੀ ਸੂਚੀ ਵੈੱਬਸਾਈਟ 'ਤੇ ਪਾ ਦਿੱਤੀ ਗਈ ਹੈ। ਇਨ੍ਹਾਂ ਸਾਰੀਆਂ ਦਵਾਈਆਂ ਨੂੰ ਬਾਜ਼ਾਰ ਵਿੱਚੋਂ ਵਾਪਸ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਦਵਾਈਆਂ ਦੀ ਸੂਚੀ ਵਿੱਚ ਸ਼ੂਗਰ ਦੀ ਦਵਾਈ, ਦਰਦ ਨਿਵਾਰਕ, ਬੁਖਾਰ ਅਤੇ ਉਲਟੀਆਂ ਦੀ ਸੀਰਪ ਸ਼ਾਮਲ ਹੈ।