Cauliflower Benefits: ਗੋਭੀ ਸਿਹਤ ਲਈ ਕਿਵੇਂ ਹੈ ਚੰਗੀ? ਆਉ ਜਾਣਦੇ ਹਾਂ
- ਫੁੱਲਗੋਭੀ ਖਾਣਾ ਸ਼ੂਗਰ ਦੇ ਰੋਗੀਆਂ ਲਈ ਵੀ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਇਸ ਵਿਚ ਘੱਟ ਕਾਰਬੋਹਾਈਡਰੇਟ ਅਤੇ ਘੱਟ ਗਲਾਈਸੈਮਿਕ ਇੰਡੈਕਸ ਮਿਲਦਾ ਹੈ।
Cauliflower Benefits: ਕਈ ਸਬਜ਼ੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜੋ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦੀਆਂ ਹਨ। ਜਿਵੇਂ ਕਿ ਫੁੱਲਗੋਭੀ ਜ਼ਿਆਦਾਤਰ ਲੋਕਾਂ ਨੂੰ ਖਾਣ ਵਿਚ ਚੰਗੀ ਲਗਦੀ ਹੈ। ਇਸ ਵਿਚ ਫ਼ਾਈਬਰ, ਵਿਟਾਮਿਨ, ਐਂਟੀਉਕਸੀਡੈਂਟ ਅਤੇ ਮਾਈਨਰਜ਼ ਭਰਪੂਰ ਮਾਤਰਾ ਵਿਚ ਮਿਲਦੇ ਹਨ। ਫੁੱਲਗੋਭੀ, ਤਾਂਬਾ, ਲੋਹਾ, ਕੈਲਸ਼ੀਅਮ ਅਤੇ ਪੋਟੈਸ਼ੀਅਮ ਵਰਗੇ ਖਣਿਜਾਂ ਦਾ ਇਕ ਚੰਗਾ ਸਰੋਤ ਹਨ। ਆਉ ਜਾਣਦੇ ਹਾਂ ਸਿਹਤ ਲਈ ਕਿੰਨੀ ਫ਼ਾਇਦੇਮੰਦ ਹੈ ਫੁੱਲਗੋਭੀ:
- ਪੇਟ ਦਰਦ ਹੋਣ ’ਤੇ ਗੋਭੀ ਦੀ ਜੜ੍ਹ, ਪੱਤਿਆਂ, ਤਣਾ ਫੱਲ ਅਤੇ ਫੁੱਲ ਨੂੰ ਚਾਵਲਾਂ ਦੇ ਪਾਣੀ ਵਿਚ ਪਕਾ ਕੇ ਸਵੇਰ-ਸ਼ਾਮ ਲੈਣ ਨਾਲ ਪੇਟ ਦਾ ਦਰਦ ਠੀਕ ਹੋ ਜਾਂਦਾ ਹੈ।
- ਫੁੱਲਗੋਭੀ ਨਾ ਸਿਰਫ਼ ਖਾਣ ਵਿਚ ਬਲਕਿ ਤਿਲ ਨੂੰ ਸਾਫ਼ ਕਰਨ ਵਿਚ ਵੀ ਕਾਰਗਾਰ ਹੁੰਦੀ ਹੈ। ਘਰ ਵਿਚ ਇਸ ਦਾ ਰਸ ਤਿਆਰ ਕਰੋ ਅਤੇ ਰੋਜ਼ ਤਿਲ ਵਾਲੀ ਥਾਂ ’ਤੇ ਲਗਾਉ। ਕੁੱਝ ਦਿਨਾਂ ਵਿਚ ਪੁਰਾਣੀ ਚਮੜੀ ਹੌਲੀ ਹੌਲੀ ਸਾਫ਼ ਹੋਣ ਲਗੇਗੀ ਅਤੇ ਤਿਲ ਗਾਇਬ ਹੋ ਜਾਵੇਗਾ।
- ਫੁੱਲਗੋਭੀ ਖਾਣਾ ਸ਼ੂਗਰ ਦੇ ਰੋਗੀਆਂ ਲਈ ਵੀ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਇਸ ਵਿਚ ਘੱਟ ਕਾਰਬੋਹਾਈਡਰੇਟ ਅਤੇ ਘੱਟ ਗਲਾਈਸੈਮਿਕ ਇੰਡੈਕਸ ਮਿਲਦਾ ਹੈ।
- ਪੀਲੀਆ ਲਈ ਵੀ ਗੋਭੀ ਦਾ ਰਸ ਬਹੁਤ ਹੀ ਲਾਭਦਾਇਕ ਹੈ। ਗਾਜਰ ਅਤੇ ਗੋਭੀ ਦਾ ਰਸ ਮਿਲਾ ਕੇ ਪੀਣ ਨਾਲ ਪੀਲੀਆ ਠੀਕ ਹੁੰਦਾ ਹੈ।
- ਗੋਭੀ ਫ਼ਾਈਬਰ ਦਾ ਉੱਚ ਸਰੋਤ ਹੁੰਦੀ ਹੈ। ਫ਼ਾਈਬਰ ਸਾਡੀ ਪਾਚਨ ਕਿਰਿਆ ਨੂੰ ਦਰੁਸਤ ਰਖਦਾ ਹੈ ਅਤੇ ਕੈਲੇਸਟਰੋਲ ਦੇ ਪੱਧਰ ਨੂੰ ਵੀ ਘੱਟ ਕਰਦਾ ਹੈ।
(For more news apart from Cauliflower Benefits, stay tuned to Rozana Spokesman)