ਖੱਟੇ ਡਕਾਰ ਆਉਣ ’ਤੇ ਅਪਣਾਉ ਇਹ ਘਰੇਲੂ ਨੁਸਖ਼ੇ, ਜਲਦ ਹੋਵੇਗਾ ਅਸਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਨਿੰਬੂ ਵਿਚ ਐਸਿਟਿਕ ਗੁਣ ਹੁੰਦੇ ਹਨ ਅਤੇ ਇਹ ਢਿੱਡ ਨੂੰ ਠੰਢਾ ਰੱਖਣ ਦਾ ਕੰਮ ਕਰਦਾ ਹੈ। 

belching

ਖਾਣ-ਪੀਣ ਦੀਆਂ ਆਦਤਾਂ ਕਾਰਨ ਕਈ ਵਾਰ ਬੱਚਿਆਂ ਵਿਚ ਦਸਤ, ਉਲਟੀ ਅਤੇ ਢਿੱਡ ਦਰਦ ਤਾਂ ਉਥੇ ਹੀ ਸੀਨੇ ਵਿਚ ਜਲਣ ਅਤੇ ਖੱਟੇ ਡਕਾਰਾਂ ਦੀ ਸਮੱਸਿਆ ਦੇਖੀ ਜਾਂਦੀ ਹੈ। ਅੱਜਕਲ ਲੋਕਾਂ ਨੂੰ ਘਰ ਦੇ ਖਾਣੇ ਤੋਂ ਜ਼ਿਆਦਾ ਬਾਹਰ ਦਾ ਫ਼ਾਸਟ ਫ਼ੂਡ ਅਤੇ ਜੰਕ ਫ਼ੂਡ ਪਸੰਦ ਆਉਂਦਾ ਹੈ ਜਿਸ ਕਾਰਨ ਲੋਕਾਂ ਵਿਚ ਢਿੱਡ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। 

ਲੈਕਟਿਕ ਐਸਿਡ ਦੀ ਵਰਤੋਂ ਨਾਲ ਖੱਟੇ ਡਕਾਰਾਂ ਦੀ ਸਮੱਸਿਆ ਵਿਚ ਅਰਾਮ ਮਿਲਦਾ ਹੈ। ਦਹੀਂ ਵਿਚ ਲੈਕਟਿਕ ਐਸਿਡ ਹੋਣ ਕਾਰਨ ਇਹ ਖੱਟੇ ਡਕਾਰ ਦੀ ਸਮੱਸਿਆ ਨੂੰ ਅਸਾਨੀ ਨਾਲ ਠੀਕ ਕਰ ਦਿੰਦਾ ਹੈ। ਇਸ ਤੋਂ ਇਲਾਵਾ ਦਹੀਂ ਵਿਚ ਐਂਜ਼ਾਈਮਜ਼ ਅਤੇ ਕਈ ਤਰ੍ਹਾਂ ਦੇ ਪ੍ਰੋਟੀਨ ਹੁੰਦੇ ਹਨ। ਜੇਕਰ ਤੁਹਾਨੂੰ ਅਕਸਰ ਹੀ ਖੱਟੇ ਡਕਾਰਾਂ ਦੀ ਸਮੱਸਿਆ ਹੁੰਦੀ ਹੈ ਤਾਂ ਮਿਸ਼ਰੀ ਅਤੇ ਸੌਂਫ਼ ਦਾ ਪ੍ਰਯੋਗ ਇਸ ਸਮੱਸਿਆ ਤੋਂ ਹਮੇਸ਼ਾ ਲਈ ਰਾਹਤ ਦਿਵਾਉਂਦਾ ਹੈ।

ਸੌਂਫ਼ ਵਿਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟਜ਼ ਅਤੇ ਮਿਨਰਲਜ਼ ਮਿਲਦੇ ਹਨ ਜੋ ਪਾਚਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹਨ। ਖੱਟੇ ਡਕਾਰਾਂ ਦੀ ਸਮੱਸਿਆ ਤੋਂ ਰਾਹਤ ਲਈ ਰੋਜ਼ਾਨਾ ਖਾਣੇ ਤੋਂ ਬਾਅਦ ਅੱਧਾ ਚਮਚ ਸੌਂਫ਼ ਅਤੇ ਅੱਧਾ ਚਮਚ ਮਿਸ਼ਰੀ ਖਾਣ ਨਾਲ ਅਰਾਮ ਮਿਲੇਗਾ।  ਨਿੰਬੂ ਪਾਣੀ ਵੀ ਖੱਟੇ ਡਕਾਰਾਂ ਤੋਂ ਰਾਹਤ ਪਾਉਣ ਵਿਚ ਮਦਦ ਕਰ ਸਕਦਾ ਹੈ। ਨਿੰਬੂ ਵਿਚ ਐਸਿਟਿਕ ਗੁਣ ਹੁੰਦੇ ਹਨ ਅਤੇ ਇਹ ਢਿੱਡ ਨੂੰ ਠੰਢਾ ਰੱਖਣ ਦਾ ਕੰਮ ਕਰਦਾ ਹੈ।