ਸਰੀਰ ਲਈ ਬਹੁਤ ਫ਼ਾਇਦੇਮੰਦ ਹੈ ‘ਹਰਾ ਪਿਆਜ਼’

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਵਿਟਾਮਿਨ ਸੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ

Green onion

ਮੁਹਾਲੀ: ਹਰਾ ਪਿਆਜ਼ ਜ਼ਿਆਦਾਤਰ ਸਬਜ਼ੀ ਬਣਾਉਣ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਜਿੰਨਾ ਸਵਾਦੀ ਹੁੰਦਾ ਹੈ, ਉਸ ਤੋਂ ਕਈ ਗੁਣਾਂ ਜ਼ਿਆਦਾ ਇਸ ਦੇ ਸਰੀਰਕ ਫ਼ਾਇਦੇ ਵੀ ਹੁੰਦੇ ਹਨ। ਇਸ ਵਿਚ ਕਈ ਤਰ੍ਹਾਂ ਦੇ ਨਿਊਟਰੀਐਂਟਸ ਹੁੰਦੇ ਹਨ ਜੋ ਸਰੀਰ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। 

ਹਰੇ ਪਿਆਜ਼ ਵਿਚ ਘੱਟ ਕੈਲੋਰੀ ਹੁੰਦੀ ਹੈ ਜਿਸ ਕਾਰਨ ਇਸ ਨੂੰ ਭਾਰ ਘਟਾਉਣ ਵਿਚ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਫ਼ੂਡ ਐਂਡ ਨਿਊਟਰੀਸ਼ਨ ਮਾਹਰਾਂ  ਦਾ ਕਹਿਣਾ ਹੈ ਕਿ ਹਰੇ ਪਿਆਜ਼ ਵਿਚ ਸਮਰੱਥ ਮਾਤਰਾ ਵਿਚ ਵਿਟਾਮਿਨ , ਵਿਟਾਮਿਨ 2, ਵਿਟਾਮਿਨ  ਅਤੇ ਵਿਟਾਮਿਨ  ਮਿਲਦਾ ਹੈ ਜੋ ਸਰੀਰ ਲਈ ਕਾਫ਼ੀ ਜ਼ਰੂਰੀ ਹਨ। ਇਹ ਤਾਂਬਾ, ਫ਼ਾਸਫ਼ੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਕਰੋਮੀਅਮ ਅਤੇ ਰੇਸ਼ਾ ਵੀ ਵਧੀਆ ਸਰੋਤ ਹੁੰਦਾ ਹੈ।

ਜੇਕਰ ਅਸੀਂ ਅਪਣੀ ਡਾਈਟ ਵਿਚ ਇਸ ਨੂੰ ਰੋਜ਼ ਸ਼ਾਮਲ ਕਰਦੇ ਹਾਂ ਤਾਂ ਇਸ ਜ਼ਰੀਏ ਦਿਲ ਦੇ ਦੌਰੇ ਤੋਂ ਲੈ ਕੇ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਵਿਚ ਮੌਜੂਦ ਐਂਟੀਆਕਸੀਡੈਂਟ ਡੀਐਨਏ ਨੁਕਸਾਨ ਪਹੁੰਚਣ ਤੋਂ ਰੋਕਦੇ ਹਨ।

ਇਸ ਵਿਚ ਮਿਲਣ ਵਾਲਾ ਵਿਟਾਮਿਨ ਸੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ ਜਿਸ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਸਰਦੀ- ਜ਼ੁਕਾਮ ਤੋਂ ਰਾਹਤ ਪਾਉਣ ਲਈ ਹਰੇ ਪਿਆਜ਼ ਦਾ ਇਸਤੇਮਾਲ ਲਾਭਦਾਇਕ ਮੰਨਿਆ ਜਾਂਦਾ ਹੈ। ਹਰੇ ਪਿਆਜ਼ ਵਿਚ ਵਿਟਾਮਿਨ ਸੀ ਅਤੇ ਕੇ ਵੱਡੀ ਮਾਤਰਾ ਵਿਚ ਹੁੰਦੇ ਹਨ। ਇਹ ਹੱਡੀਆਂ ਦੀ ਕਿਰਿਆਸ਼ੀਲਤਾ ਨੂੰ ਬਣਾਈ ਰੱਖਣ ਲਈ ਵੀ ਫ਼ਾਇਦੇਮੰਦ ਹੈ।