ਅੰਤੜੀਆਂ ਨੂੰ ਸਿਹਤਮੰਦ ਰੱਖਣ ਲਈ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਹ ਡਿ੍ਰੰਕ ਵਿਟਾਮਿਨ ਸੀ ਤੇ ਬੀਟਾ ਕੈਰੋਟੀਨ ਨਾਲ ਭਰਪੂਰ ਹੁੰਦਾ ਹੈ

PHOTO

 

ਮੁਹਾਲੀ:  ਗਰਮੀਆਂ ਦੀ ਸ਼ੁਰੂਆਤ ਹੋਣ ਵਾਲੀ ਹੈ ਤੇ ਇਸ ਮੌਸਮ ਵਿਚ ਪੇਟ ਦੀਆਂ ਸਮੱਸਿਆਵਾਂ ਆਮ ਤੌਰ ’ਤੇ ਬਾਹਰ ਦੇ ਪਾਣੀ ਕਾਰਨ ਵੱਧ ਜਾਂਦੀਆਂ ਹਨ। ਡਾਕਟਰਾਂ ਮੁਤਾਬਕ ਇਸ ਮੌਸਮ ਵਿਚ ਛਾਤੀ ’ਚ ਜਲਣ, ਅੰਤੜੀਆਂ ਦੀਆਂ ਸਮੱਸਿਆਵਾਂ ਵਰਗੀਆਂ ਕਈ ਪ੍ਰੇਸ਼ਾਨੀਆਂ ਆਮ ਹੁੰਦੀਆਂ ਹਨ। ਖ਼ਾਸਕਰ ਜਦੋਂ ਸਾਡੀਆਂ ਅੰਤੜੀਆਂ ਵਿਚ ਕੋਈ ਸਮੱਸਿਆ ਹੁੰਦੀ ਹੈ ਤਾਂ ਸਰੀਰ ਦੀ ਪੂਰੀ ਪਾਚਨ ਪ੍ਰਣਾਲੀ ਪ੍ਰਭਾਵਤ ਹੋ ਜਾਂਦੀ ਹੈ ਜਿਸ ਕਾਰਨ ਇਮਿਊਨਿਟੀ ਵੀ ਪ੍ਰਭਾਵਤ ਹੁੰਦੀ ਹੈ ਤੇ ਵਿਅਕਤੀ ਇਨਫ਼ੈਕਸ਼ਨ ਜਾਂ ਕਿਸੇ ਹੋਰ ਸਮੱਸਿਆ ਦਾ ਸ਼ਿਕਾਰ ਹੋ ਸਕਦਾ ਹੈ। ਇਸ ਲਈ ਅੰਤੜੀਆਂ ਨੂੰ ਸਿਹਤਮੰਦ ਰਖਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਤੁਸੀਂ ਅਪਣੀਆਂ ਅੰਤੜੀਆਂ ਨੂੰ ਸਿਹਤਮੰਦ ਕਿਵੇਂ ਰੱਖ ਸਕਦੇ ਹੋ।

ਇਹ ਵੀ ਪੜ੍ਹੋ: ਤਰਨਤਾਰਨ 'ਚ ਮੁੜ ਦਾਖਲ ਹੋਇਆ ਪਾਕਿ ਡਰੋਨ, BSF ਦੇ ਜਵਾਨਾਂ ਨੇ ਫਾਇਰਿੰਗ ਕਰਕੇ ਭੇਜਿਆ ਵਾਪਸ

ਚੁਕੰਦਰ ਦੀ ਕਾਂਜੀ ਅੰਤੜੀਆਂ ਨੂੰ ਸਿਹਤਮੰਦ ਰੱਖਣ ਵਿਚ ਬਹੁਤ ਕਾਰਗਰ ਸਾਬਤ ਹੋ ਸਕਦੀ ਹੈ। ਚੁਕੰਦਰ ਤੇ ਗਾਜਰ ਦੇ ਰਸ ਵਿਚ ਪਾਣੀ, ਨਮਕ, ਮਸਾਲੇ ਆਦਿ ਮਿਲਾ ਕੇ ਇਹ ਡਿ੍ਰੰਕ ਤਿਆਰ ਕੀਤਾ ਜਾਂਦਾ ਹੈ। ਇਸ ਕਾਂਜੀ ਦਾ ਸੇਵਨ ਦਿਨ ਅਤੇ ਰਾਤ ਦੇ ਖਾਣੇ ਤੋਂ ਪਹਿਲਾਂ ਕਰਨਾ ਚਾਹੀਦਾ ਹੈ। ਇਸ ਨਾਲ ਅੰਤੜੀਆਂ ਸਾਫ਼ ਰਹਿੰਦੀਆਂ ਹਨ। ਤੁਸੀਂ ਇਸ ਕਾਂਜੀ ਨੂੰ ਤਿੰਨ ਤੋਂ ਚਾਰ ਹਫ਼ਤਿਆਂ ਤਕ ਸਟੋਰ ਵੀ ਕਰ ਸਕਦੇ ਹੋ। ਇਸ ਦੇ ਹੋਰ ਵੀ ਕਈ ਫ਼ਾਇਦੇ ਹਨ।

ਇਹ ਵੀ ਪੜ੍ਹੋ: ਚੰਡੀਗੜ੍ਹ ਏਅਰਪੋਰਟ ਤੋਂ ਹੀ ਵਿਦੇਸ਼ਾਂ ਲਈ ਸਿੱਧੀ ਫਲਾਈਟ ਸ਼ੁਰੂ ਕੀਤੀ ਜਾਵੇ- ਅਸ਼ਨੀਰ ਗਰੋਵਰ 

ਇਹ ਡਿ੍ਰੰਕ ਵਿਟਾਮਿਨ ਸੀ ਤੇ ਬੀਟਾ ਕੈਰੋਟੀਨ ਨਾਲ ਭਰਪੂਰ ਹੁੰਦਾ ਹੈ। ਵਿਟਾਮਿਨ ਸੀ ਇਮਿਊਨਟੀ ਸਿਸਟਮ ਨੂੰ ਵਧਾਉਂਦਾ ਹੈ, ਜੋ ਸਾਨੂੰ ਬੀਮਾਰੀਆਂ ਨਾਲ ਲੜਨ ਵਿਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਚੁਕੰਦਰ ਐਂਟੀਆਕਸੀਡੈਂਟ ਤੇ ਵਿਟਾਮਿਨ ਸੀ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਇਮਿਊਨਟੀ ਸਿਸਟਮ ਨੂੰ ਵਧਾਉਂਦਾ ਹੈ। ਤੁਹਾਡੀ ਇਮਿਊਨਟੀ ਸਿਸਟਮ ਨੂੰ ਬੂਸਟ ਕਰਨ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹੋਗੇ। ਕਾਂਜੀ ਭਾਰ ਨੂੰ ਕੰਟਰੋਲ ਕਰਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਜੇਕਰ ਤੁਸੀਂ ਅਪਣੀ ਰੈਗੂਲਰ ਡਾਈਟ ਵਿਚ ਕਾਂਜੀ ਨੂੰ ਸ਼ਾਮਲ ਕਰਦੇ ਹੋ ਤਾਂ ਤੁਹਾਡਾ ਭਾਰ ਕੰਟਰੋਲ ਵਿਚ ਰਹੇਗਾ। ਕਾਂਜੀ ਤੁਹਾਡੀ ਮੈਟਾਬੋਲਿਜ਼ਮ ਨੂੰ ਵਧਾਉਣ ਵਿਚ ਤੁਹਾਡੀ ਮਦਦ ਕਰਦੀ ਹੈ।

ਗਾਜਰ ਤੇ ਚੁਕੰਦਰ ਦੀ ਕਾਂਜੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਨਾਲ ਹੀ, ਇਹ ਪਾਚਨ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਲਈ ਬਹੁਤ ਚੰਗੀ ਹੈ। ਅਜਿਹੇ ਵਿਚ ਜੇਕਰ ਤੁਹਾਨੂੰ ਅਕਸਰ ਪਾਚਨ ਸਬੰਧੀ ਸਮੱਸਿਆਵਾਂ ਰਹਿੰਦੀਆਂ ਹਨ ਤਾਂ ਗਾਜਰ ਅਤੇ ਚੁਕੰਦਰ ਤੋਂ ਤਿਆਰ ਕਾਂਜੀ ਨੂੰ ਅਪਣੀ ਡਾਈਟ ਵਿਚ ਨਿਯਮਤ ਰੂਪ ਨਾਲ ਸ਼ਾਮਲ ਕਰੋ। ਲੱਸੀ ਸਾਡੀਆਂ ਪੇਟ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਕਾਰਗਰ ਹੈ। ਲੱਸੀ ਦੇ ਸੇਵਨ ਨਾਲ ਨਾ ਸਿਰਫ਼ ਅੰਤੜੀਆਂ ਸਾਫ਼ ਰਹਿੰਦੀਆਂ ਹਨ, ਸਗੋਂ ਇਹ ਸਰੀਰ ਵਿਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਵੀ ਬਾਹਰ ਕੱਢ ਸਕਦੀ ਹੈ। ਇਹ ਸਰੀਰ ਨੂੰ ਡੀਟੌਕਸਫਾਈ ਕਰਨ ਵਿਚ ਮਦਦਗਾਰ ਹੋ ਸਕਦੀ ਹੈ। ਲੱਸੀ ਦੇ ਸੇਵਨ ਨਾਲ ਪੇਟ ਵਿਚ ਗੈਸ, ਪੇਟ ਫੁੱਲਣਾ ਆਦਿ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।