ਗਰਮੀਆਂ ਵਿਚ ਪੇਟ ਨੂੰ ਠੰਢਕ ਪਹੁੰਚਾਉਂਦੀ ਹੈ ਜੌਂ ਦੇ ਆਟੇ ਦੀ ਬਣੀ ਰੋਟੀ
ਜੌਂ ਦੇ ਆਟੇ ਜਾਂ ਜੌਂ ਦੇ ਦਲੀਏ ਤੋਂ ਬਣੀ ਰੋਟੀ ਖਾਣ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।
ਗਰਮੀਆਂ ਵਿਚ ਕਣਕ ਦੀ ਰੋਟੀ ਨਾਲੋਂ ਜੌਂ ਦੀ ਰੋਟੀ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਜੌਂ ਦੇ ਆਟੇ ਦੀਆਂ ਰੋਟੀਆਂ ਖਾਣ ਨਾਲ ਮੋਟਾਪਾ ਤੇਜ਼ੀ ਨਾਲ ਘੱਟ ਹੁੰਦਾ ਹੈ। ਜੌਂ ਦਾ ਆਟਾ ਗਰਮੀਆਂ ਵਿਚ ਪੇਟ ਨੂੰ ਠੰਢਾ ਰਖਦਾ ਹੈ। ਜੋ ਲੋਕ ਗਰਮੀਆਂ ਦੌਰਾਨ ਜੌਂ ਦੇ ਆਟੇ ਦੀ ਰੋਟੀ ਖਾਂਦੇ ਹਨ, ਉਨ੍ਹਾਂ ਦਾ ਦਿਲ ਜ਼ਿਆਦਾ ਸਿਹਤਮੰਦ ਰਹਿੰਦਾ ਹੈ। ਇਹ ਰੋਟੀ ਸ਼ੂਗਰ ਦੇ ਮਰੀਜ਼ਾਂ ਲਈ ਵੀ ਫ਼ਾਇਦੇਮੰਦ ਹੈ।
ਜੌਂ ਦੇ ਆਟੇ ਜਾਂ ਜੌਂ ਦੇ ਦਲੀਏ ਤੋਂ ਬਣੀ ਰੋਟੀ ਖਾਣ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਜੌਂ ਵਿਚ ਕੈਲੋਰੀ ਘੱਟ ਅਤੇ ਫ਼ਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਪੇਟ ਜਲਦੀ ਭਰਦਾ ਹੈ ਅਤੇ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ। ਇਸ ਨਾਲ ਭੁੱਖ ਘੱਟ ਲਗਦੀ ਹੈ ਅਤੇ ਮੋਟਾਪਾ ਵੀ ਘੱਟ ਹੁੰਦਾ ਹੈ। ਜੌਂ ਦੀ ਤਸੀਰ ਠੰਢੀ ਹੁੰਦੀ ਹੈ।
ਇਸ ਲਈ ਗਰਮੀਆਂ ਦੇ ਦਿਨਾਂ ਵਿਚ ਜੌਂ ਦੇ ਆਟੇ ਨਾਲ ਬਣੀ ਰੋਟੀ ਜ਼ਰੂਰ ਖਾਣੀ ਚਾਹੀਦੀ ਹੈ। ਇਸ ਨਾਲ ਪੇਟ ਦੀ ਗਰਮੀ ਸ਼ਾਂਤ ਹੋ ਜਾਂਦੀ ਹੈ। ਜੌਂ ਦੀ ਰੋਟੀ ਖਾਣ ਨਾਲ ਗੈਸ, ਬਦਹਜ਼ਮੀ ਅਤੇ ਬਲੋਟਿੰਗ ਦੀ ਸਮੱਸਿਆ ਦੂਰ ਹੁੰਦੀ ਹੈ। ਜੌਂ ਦੀ ਰੋਟੀ ਖਾਣ ਨਾਲ ਪੇਟ ਨੂੰ ਠੰਢਕ ਮਿਲਦੀ ਹੈ। ਜੌਂ ਵਿਚ ਫ਼ਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਨੂੰ ਖਾਣ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ। ਜੌਂ ਵਿਚ ਘੁਲਣਸ਼ੀਲ ਫ਼ਾਈਬਰ ਮਿਲ ਜਾਂਦਾ ਹੈ, ਜੋ ਪੇਟ ਨੂੰ ਸਿਹਤਮੰਦ ਰਖਦਾ ਹੈ। ਜੌਂ ਦੇ ਆਟੇ ਨਾਲ ਬਣੀ ਰੋਟੀ ਖਾਣ ਨਾਲ ਕਬਜ਼ ਨਹੀਂ ਹੁੰਦੀ।
ਸ਼ੂਗਰ ਦੇ ਰੋਗੀ ਨੂੰ ਭੋਜਨ ਯਾਨੀ ਰੋਟੀ ਦੀ ਚੋਣ ਬਹੁਤ ਸੋਚ-ਸਮਝ ਕੇ ਕਰਨੀ ਚਾਹੀਦੀ ਹੈ। ਸ਼ੂਗਰ ਦੇ ਮਰੀਜ਼ ਨੂੰ ਕਣਕ ਦੀ ਬਜਾਏ ਜਵਾਰ ਜਾਂ ਜੌਂ ਦੇ ਆਟੇ ਦੀ ਰੋਟੀ ਖਾਣੀ ਚਾਹੀਦੀ ਹੈ। ਇਹ ਇਨਸੁਲਿਨ ਨੂੰ ਬਿਹਤਰ ਬਣਾਉਂਦਾ ਹੈ ਅਤੇ ਟਾਈਪ 2 ਸ਼ੂਗਰ ਦੇ ਜੋਖਮ ਨੂੰ ਵੀ ਘਟਾਉਂਦਾ ਹੈ। ਦਿਲ ਦੇ ਮਰੀਜ਼ਾਂ ਨੂੰ ਵੀ ਜਿੰਨਾ ਸੰਭਵ ਹੋ ਸਕੇ ਰਿਫ਼ਾਇੰਡ ਆਟੇ ਤੋਂ ਬਚਣਾ ਚਾਹੀਦਾ ਹੈ। ਮੋਟੇ ਅਨਾਜ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਗਰਮੀਆਂ ਵਿਚ ਕਣਕ ਦੀ ਬਜਾਏ ਜੌਂ ਦੇ ਆਟੇ ਦੀਆਂ ਰੋਟੀਆਂ ਖਾਉ ਤਾਂ ਬਿਹਤਰ ਹੋਵੇਗਾ। ਇਸ ਨਾਲ ਦਿਲ ਦੀ ਸਿਹਤ ਵੀ ਬਿਹਤਰ ਰਹੇਗੀ।