ਪੰਜਾਬ ’ਚ ਕੋਰੋਨਾ ਦੇ 320 ਨਵੇਂ ਪਾਜ਼ੇਟਿਵ ਮਾਮਲੇ ਆਏ, 2 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜ਼ਿਲ੍ਹਾ ਐਸ ਏ ਐਸ ਨਗਰ ਲਗਾਤਾਰ ਪਾਜ਼ੇਟਿਵ ਮਾਮਲਿਆਂ ’ਚ ਉਪਰ ਚਲ ਰਿਹਾ ਹੈ।

photo

 

ਚੰਡੀਗੜ੍ਹ  (ਭੁੱਲਰ) : ਪੰਜਾਬ ਵਿਚ ਵੀ ਕੋਰੋਨਾ ਦੇ ਪਾਜ਼ੇਟਿਵ ਮਾਮਲੇ ਤੇਜੀ ਨਾਲ ਵਧਣ ਲਗੇ ਹਨ ਜਦਕਿ ਇਸ ਸਮੇ ਸੂਬੇ ਦੇ ਸਟਾਕ ’ਚ ਵੈਕਸੀਨ ਦੀ ਕਮੀ ਹੈ।  ਅੱਜ 7000 ਤੋਂ ਵੱਧ ਸੈਂਪਲ ਟੈਸਟਾਂ ਲਈ ਲਏ ਗਏ। ਬੀਤੇ 24 ਘੰਟੇ ’ਚ ਸੂਬੇ ਵਿਚ 320 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। 2 ਮੌਤਾਂ ਵੀ ਮਾਨਸਾ ਤੇ ਤਰਨਤਾਰਨ ਜ਼ਿਲ੍ਹਿਆਂ ’ਚ ਹੋਈਆਂ।

ਜ਼ਿਲ੍ਹਾ ਐਸ ਏ ਐਸ ਨਗਰ ਲਗਾਤਾਰ ਪਾਜ਼ੇਟਿਵ ਮਾਮਲਿਆਂ ’ਚ ਉਪਰ ਚਲ ਰਿਹਾ ਹੈ। ਅੱਜ ਵੀ ਇਸੇ ਜ਼ਿਲ੍ਹੇ ’ਚ ਸਭ ਤੋਂ ਵੱਧ 40 ਪਾਜ਼ੇਟਿਵ ਮਾਮਲੇ ਦਰਜ ਹੋਏ ਹਨ। ਇਸਤੋਂ ਬਾਅਦ ਜ਼ਿਲ੍ਹਾ ਫਾਜਿਲਕਾ ’ਚ 37, ਬਠਿੰਡਾ 34 ਅਤੇ ਪਟਿਆਲਾ ’ਚ 28 ਮਾਮਲੇ ਅੱਜ ਸਾਹਮਣੇ ਆਏ ਹਨ।  ਅੱਜ ਸਾਰੇ  23 ਜ਼ਿਲ੍ਹਿਆਂ ’ਚ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਸੂਬੇ ’ਚ ਅੱਜ 401 ਮਰੀਜ਼ ਠੀਕ ਹੋ ਜਨ ਬਾਅਦ ਹੁਣ ਅੱਜ ਦੇ ਨਵੇ ਮਾਮਲਿਆਂ ਨੂੰ ਮਿਲਾਕੇ ਸੂਬੇ ਵਿਚ ਐਕਟਿਵ ਕੇਸਾਂ ਦੀ ਗਿਣਤੀ  1863 ਹੈ। ਸਭ ਤੋਂ ਵੱਧ ਐਕਟਿਵ ਕੇਸ ਵੀ ਜ਼ਿਲ੍ਹਾ ਮੋਹਾਲੀ ’ਚ 412 ਤੇ ਲੁਧਿਆਣਾ ਵਿਚ 245 ਹਨ।