Health News: ਸਵੇਰੇ ਖ਼ਾਲੀ ਪੇਟ ਖਾਉ ਚੀਕੂ, ਹੋਣਗੇ ਕਈ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News: ਕੈਲਸ਼ੀਅਮ ਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੀਕੂ ਨੂੰ ਖ਼ਾਲੀ ਪੇਟ ਖਾਣ ਨਾਲ ਸਾਡੀ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

Eat Sapodilla in the morning on an empty stomach Health News

Eat Sapodilla in the morning on an empty stomach Health News: ਸਵੇਰੇ ਖ਼ਾਲੀ ਪੇਟ ਚੀਕੂ ਖਾਣ ਦੇ ਕਈ ਚਮਤਕਾਰੀ ਫ਼ਾਇਦੇ ਹੁੰਦੇ ਹਨ। ਇਸ ਨੂੰ ਖ਼ਾਲੀ ਪੇਟ ਖਾਣਾ ਨਾ ਸਿਰਫ਼ ਦਿਮਾਗ ਲਈ ਸਗੋਂ ਪੇਟ ਦੀ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਇੰਨਾ ਹੀ ਨਹੀਂ ਇਹ ਹੱਡੀਆਂ ਨੂੰ ਮਜ਼ਬੂਤ ਰੱਖਣ ਦੇ ਨਾਲ-ਨਾਲ ਇਮਿਊਨਿਟੀ ਵਧਾਉਣ, ਬਲੱਡ ਪ੍ਰੈਸ਼ਰ ਕੰਟਰੋਲ ਕਰਨ ਤੇ ਮੋਟਾਪੇ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ’ਚ ਵੀ ਮਦਦ ਕਰਦਾ ਹੈ।

ਇਹ ਵੀ ਪੜ੍ਹੋ: Punjab News: ਪੰਜਾਬ-ਹਰਿਆਣਾ ਵਿਚ ਸਕੂਲ ਬੱਸਾਂ ਦੇ ਸੁਰੱਖਿਆ ਨਿਯਮਾਂ ਦੀ ਨਹੀਂ ਕੀਤੀ ਜਾ ਰਹੀ ਪਾਲਣਾ, ਹਾਈਕੋਰਟ ਵਲੋਂ ਨੋਟਿਸ ਜਾਰੀ

ਚੀਕੂ ਪ੍ਰੋਟੀਨ, ਵਿਟਾਮਿਨ ਸੀ, ਵਿਟਾਮਿਨ ਬੀ, ਵਿਟਾਮਿਨ ਈ, ਫ਼ਾਈਬਰ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਇੰਨਾ ਹੀ ਨਹੀਂ ਇਸ ’ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਇਮਿਊਨਿਟੀ ਬੂਸਟਰ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਇਹ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੇ ਖ਼ਤਰੇ ਨੂੰ ਵੀ ਘਟਾਉਂਦਾ ਹੈ। ਆਉ ਜਾਣਦੇ ਹਾਂ ਸਵੇਰੇ ਖਾਲੀ ਪੇਟ ਚੀਕੂ ਖਾਣ ਦੇ ਫ਼ਾਇਦਿਆਂ ਬਾਰੇ:

ਇਹ ਵੀ ਪੜ੍ਹੋ: Punjab News: ਪੰਜਾਬ ਭਰ 'ਚ ਹੁਣ ਤੱਕ 66.8 ਲੱਖ ਮੀਟਿਰਕ ਟਨ ਕਣਕ ਮੰਡੀਆਂ 'ਚ ਪੁੱਜੀ, 4 ਲੱਖ ਤੋਂ ਵੱਧ ਕਿਸਾਨਾਂ ਨੂੰ ਕੀਤਾ ਭੁਗਤਾਨ

ਕੈਲਸ਼ੀਅਮ ਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੀਕੂ ਨੂੰ ਖ਼ਾਲੀ ਪੇਟ ਖਾਣ ਨਾਲ ਸਾਡੀ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇੰਨਾ ਹੀ ਨਹੀਂ ਇਹ ਬੱਚਿਆਂ ਦੇ ਵਿਕਾਸ ’ਚ ਵੀ ਮਦਦਗਾਰ ਹੁੰਦਾ ਹੈ। ਚੀਕੂ ਐਂਟੀਆਕਸੀਡੈਂਟਸ ਨਾਲ ਲੈਸ ਹੋਣ ਤੇ ਵਿਟਾਮਿਨਜ਼-ਮਿਨਰਲਜ਼ ਨਾਲ ਭਰਪੂਰ ਹੋਣ ਕਾਰਨ ਇਹ ਸਾਡੇ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਰੱਖਣ ’ਚ ਮਦਦ ਕਰਦਾ ਹੈ। ਇਹ ਮੈਟਾਬੋਲਿਜ਼ਮ ਨੂੰ ਮਜ਼ਬੂਤ ਕਰਦਾ ਹੈ ਜੋ ਭਾਰ ਘਟਾਉਣ ’ਚ ਮਦਦ ਕਰਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਤੋਂ ਇਲਾਵਾ ਰੋਜ਼ਾਨਾ ਖ਼ਾਲੀ ਪੇਟ ਲੈਕਸੇਟਿਵ ਫ਼ਾਈਬਰ ਨਾਲ ਭਰਪੂਰ 2 ਤੋਂ 3 ਚੀਕੂ ਖਾਣ ਨਾਲ ਭਾਰ ਘਟਾਉਣਾ ਬਹੁਤ ਆਸਾਨ ਹੋ ਜਾਂਦਾ ਹੈ। ਐਂਟੀ ਕੈਂਸਰ ਗੁਣਾਂ ਨਾਲ ਭਰਪੂਰ ਚੀਕੂ ਕੈਂਸਰ ਵਰਗੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਇਹ ਛਾਤੀ ਦੇ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਦਾ ਹੈ। ਇੰਨਾ ਹੀ ਨਹੀਂ ਇਸ ਦੇ ਫੁੱਲਾਂ ਦੇ ਅਰਕ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਵਿਟਾਮਿਨ, ਪ੍ਰੋਟੀਨ ਤੇ ਖਣਿਜਾਂ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੀਕੂ ਗਰਭ ’ਚ ਪਲ ਰਹੇ ਬੱਚੇ ਦੇ ਸਹੀ ਵਿਕਾਸ ’ਚ ਮਦਦ ਕਰਦਾ ਹੈ, ਇਸ ਲਈ ਇਸ ਨੂੰ ਗਰਭਵਤੀ ਔਰਤਾਂ ਨੂੰ ਜ਼ਰੂਰ ਖਿਵਾਉ।

(For more Punjabi news apart from Eat Sapodilla in the morning on an empty stomach Health News, stay tuned to Rozana Spokesman)