ਪਖਾਨੇ ਤੋਂ 8 ਗੁਣਾ ਜ਼ਿਆਦਾ ਗੰਦੇ ਹਨ ਫਿਟਨੈਸ ਟ੍ਰੈਕਰ

ਏਜੰਸੀ

ਜੀਵਨ ਜਾਚ, ਸਿਹਤ

ਸਰੀਰ ਵਿਚੋਂ ਨਿਕਲ ਰਿਹਾ ਪਸੀਨਾ ਲੰਬੇ ਸਮੇਂ ਤਕ ਰਬੜ ਦੇ ਬੈਂਡ 'ਤੇ ਟਿਕ ਜਾਂਦਾ ਹੈ, ਜਿਸ ਨਾਲ ਬੈਕਟਰੀਆ ਦਾ ਖ਼ਤਰਾ ਵੱਧ ਜਾਂਦਾ ਹੈ

fitness tracker

ਅੱਜ ਕੱਲ ਲੋਕਾਂ ਨੇ ਆਪਣੇ ਆਪ ਨੂੰ ਫਿਟ ਰੱਖਣ ਲਈ ਫਿਟਨੈਸ ਟ੍ਰੈਕਰ ਬੈਂਡ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿੰਮ, ਫਿਟਨੈਸ ਸੈਂਟਰ ਜਾਂ ਪਾਰਕ ਵਿਚ ਘੁੰਮਣ ਵਾਲਾਂ ਦੇ ਹੱਥਾਂ ਵਿਚ ਇਹ ਆਸਾਨੀ ਨਾਲ ਦੇਖੇ ਜਾ ਸਕਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਪਹਿਨਣ ਯੋਗ ਉਪਕਰਣ ਤੰਦਰੁਸਤੀ ਦੀ ਆੜ ਹੇਠ ਤੁਹਾਡੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ।

ਟਿਨ ਵਾਚਸ ਦੇ ਖੋਜਕਰਤਾਵਾਂ ਨੇ ਇਸ ਬਾਰੇ ਵੱਡਾ ਖੁਲਾਸਾ ਕੀਤਾ ਹੈ। ਇਸ ਸੋਧ ਵਿਚ ਘੜੀ, ਫਿਟਨੈਸ ਬੈਂਡ ਜਾਂ ਟਰੈਕਰ ਵਰਗੇ ਹੱਥ ਵਿਚ ਪਹਿਨਣ ਵਾਲੇ ਵੈਰੀਏਬਲ ਡਿਵਾਇਸ ਤੇ ਅਧਿਐਨ ਕੀਤਾ ਗਿਆ ਹੈ। ਖੋਜ ਵਿਚ, ਇਹ ਪਾਇਆ ਗਿਆ ਹੈ ਕਿ ਹੱਥ ਪਾਉਣ ਯੋਗ ਉਪਕਰਣ ਵਿਚ ਬੈਕਟੀਰੀਆ ਜਾਂ ਹੋਰ ਜੀਵਾਣੂਆ ਦੀ ਗਿਣਤੀ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ।

ਇਸ ਵਿਚ ਇਕ ਬਹੁਤ ਹੀ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਹੱਥ ਵਿਚ ਪਹਿਨਣ ਵਾਲੀਆਂ ਘੜੀਆਂ ਵਿਚ ਪਖਾਨੇ ਨਾਲੋਂ ਤਿੰਨ ਗੁਣਾ ਜ਼ਿਆਦਾ ਬੈਕਟੀਰੀਆ ਪਾਏ ਗਏ ਹਨ। ਇਸ ਸਥਿਤੀ ਵਿਚ, ਫਿਟਨੈਸ ਬੈਂਡ ਜਾਂ ਡਿਜੀਟਲ ਪਹਿਨਣਯੋਗ ਉਪਕਰਣ ਦੀ ਸਥਿਤੀ ਬਹੁਤ ਖਰਾਬ ਹੈ। ਉਨ੍ਹਾਂ ਵਿਚ ਪਾਏ ਜਾਣ ਵਾਲੇ ਬੈਕਟੀਰੀਆ ਦੀ ਗਿਣਤੀ 8 ਗੁਣਾ ਤੋਂ ਵੀ ਵੱਧ ਹੈ। ਫਿਟਨੈਸ ਟਰੈਕਰ ਵਿਚਲੀ ਮੈਲ ਤੁਹਾਨੂੰ ਬਿਮਾਰ ਕਰਨ ਲਈ ਕਾਫ਼ੀ ਹੈ।

ਹੱਥ ਵਿਚ ਪਹਿਣੀਆਂ ਧਾਤ ਦੀਆਂ ਘੜੀਆਂ (ਗੁੱਟਾਂ ਦੇ ਵਾਚਿਸ) ਵਿਚ ਲੱਗੇ ਬੈਕਟੀਰੀਆ ਦੀ ਗਿਣਤੀ ਅਜੇ ਵੀ ਇਨ੍ਹਾਂ ਦੇ ਮੁਕਾਬਲੇ ਬਹੁਤ ਘੱਟ ਹਨ। ਇੱਥੇ ਬਹੁਤ ਸਾਰੇ ਲੋਕ ਹਨ ਜੋ ਜਿਮ ਜਾਂ ਫਿਟਨੈਸ ਕੇਂਦਰ ਤੋਂ ਇਲਾਵਾ ਹੋਰ ਥਾਵਾਂ ਤੇ ਫਿੱਟਨੈਸ ਟਰੈਕਰ ਪਹਿਨਦੇ ਹਨ ਜਦਕਿ ਕੁਝ ਸੌਣ ਦੇ ਸਮੇਂ ਅਤੇ ਸਿਹਤ ਨੂੰ ਮਾਨੀਟਰ ਕਰਨ ਲਈ ਉਨ੍ਹਾਂ ਨੂੰ ਪਹਿਨ ਕੇ ਸੌਂਦੇ ਹਨ।ਇਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ

ਕਿ ਸਰੀਰ ਵਿਚੋਂ ਨਿਕਲ ਰਿਹਾ ਪਸੀਨਾ ਲੰਬੇ ਸਮੇਂ ਤਕ ਰਬੜ ਦੇ ਬੈਂਡ 'ਤੇ ਟਿਕ ਜਾਂਦਾ ਹੈ, ਜਿਸ ਨਾਲ ਬੈਕਟਰੀਆ ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਸੋਚਣ ਯੋਗ ਹੈ ਕਿ ਅਜੋਕੇ ਯੁੱਗ ਵਿਚ ਫਿਟਨੈਸ ਟਰੈਕਰ ਤੋਂ ਇਲਾਵਾ, ਇਸ ਰਬੜ ਵਾਲੀ ਸਮੱਗਰੀ ਨਾਲ ਬਲੂਟੁੱਥ ਈਅਰਫੋਨ, ਹੈੱਡਫੋਨ ਅਤੇ ਸਮਾਰਟਵਾਚ ਵੀ ਬਣਾਏ ਜਾ ਰਹੇ ਹਨ।