ਮਲੇਰੀਆ ਤੋਂ ਬਚਾਅ ਲਈ ਖਾਉ ਨਿੰਮ ਦੀਆਂ ਪੱਤੀਆਂ, ਹੋਣਗੇ ਕਈ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਹਾਈ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਵਿਚ ਰਖਦੀ ਹੈ ਨਿੰਮ

Neem

 

ਮੁਹਾਲੀ: ਨਿੰਮ ਦੀ ਵਰਤੋਂ ਆਯੁਰਵੇਦ ਵਿਚ ਕਈ ਸਾਲਾਂ ਤੋਂ ਹੋ ਰਹੀ ਹੈ। ਇਸ ਤੋਂ ਇਲਾਵਾ ਨਿੰਮ ਦੀ ਵਰਤੋਂ ਘਰੇਲੂ ਉਪਾਅ ਦੇ ਤੌਰ ’ਤੇ ਕੀਤੀ ਜਾਂਦੀ ਹੈ। ਕਈ ਲੋਕ ਨਿੰਮ ਦੀਆਂ ਪੱਤੀਆਂ ਨੂੰ ਖਾਂਦੇ ਹਨ ਜਿਸ ਨਾਲ ਕਈ ਸਿਹਤ ਲਾਭ ਮਿਲਦੇ ਹਨ। ਇਸ ਤੋਂ ਇਲਾਵਾ ਨਿੰਮ ਦੇ ਦਰੱਖ਼ਤ ਦੀ ਸੱਕ ਦੀ ਵਰਤੋਂ ਵੀ ਸਰੀਰ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾਂਦੀ ਹੈ। ਨਿੰਮ ਖਾਣ ਨਾਲ ਨਾ ਸਿਰਫ਼ ਡਾਇਬਟੀਜ਼ ਕੰਟਰੋਲ ਹੁੰਦੀ ਹੈ ਸਗੋਂ ਹੋਰ ਵੀ ਫ਼ਾਇਦੇ ਹੁੰਦੇ ਹਨ। ਆਉ ਜਾਣਦੇ ਹਾਂ ਨਿੰਮ ਦੀਆਂ ਪੱਤੀਆਂ ਖਾਣ ਦੇ ਫ਼ਾਇਦਿਆਂ ਬਾਰੇ :

ਨਿੰਮ ਦੀਆਂ ਪੱਤੀਆਂ ਨੂੰ ਨਿਯਮਤ ਤੌਰ ’ਤੇ ਖਾਣ ਨਾਲ ਇਨਫ਼ੈਕਸ਼ਨ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਜੇਕਰ ਸਾਹ ਲੈਣ ਨਾਲ ਜੁੜੀ ਸਮੱਸਿਆ ਹੈ ਤਾਂ ਨਿੰਮ ਦੀਆਂ ਪੱਤੀਆਂ ਦਾ ਸੇਵਨ ਲਾਭਦਾਇਕ ਹੋ ਸਕਦਾ ਹੈ। ਨਿੰਮ ਦੀ ਸੱਕ ਦਾ ਐਬਸਟਰੈਕਟ ਗੈਸਟਰਿਕ ਹਾਈਪਰ ਐਸਿਡਿਟੀ ਨੂੰ ਦੂਰ ਕਰਨ ਵਿਚ ਮਦਦ ਕਰਦੀ ਹੈ। ਇਸ ਦਾ ਅਲਸਰ ’ਤੇ ਅਸਰ ਹੁੰਦਾ ਹੈ। ਨਿੰਮ ਮੂੰਹ ਦੀ ਸਿਹਤ ਦਾ ਵੀ ਧਿਆਨ ਰਖਦੀ ਹੈ।

ਨਿੰਮ ਹਾਈ ਬਲੱਡ ਪ੍ਰਸ਼ਸਰ ਨੂੰ ਵੀ ਕੰਟਰੋਲ ਵਿਚ ਰਖਦੀ ਹੈ। ਨਿੰਮ ਮਲੇਰੀਆ ਦਾ ਸੱਭ ਤੋਂ ਵਧੀਆ ਇਲਾਜ ਮੰਨਿਆ ਜਾਂਦਾ ਹੈ। ਨਿੰਮ ਪੇਟ ਦੀ ਸਿਹਤ ਦਾ ਵੀ ਧਿਆਨ ਰਖਦੀ ਹੈ। ਜੇਕਰ ਲਿਵਰ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਨਿੰਮ ਇਸ ਦਾ ਇਲਾਜ ਹੋ ਸਕਦਾ ਹੈ। ਨਿੰਮ ਦਾ ਨਿਯਮਤ ਸੇਵਨ ਕੈਂਸਰ ਤੋਂ ਬਚਣ ਲਈ ਫ਼ਾਇਦੇਮੰਦ ਹੋ ਸਕਦਾ ਹੈ।