Health News: ਔਰਤਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਸ਼ਹਿਦ, ਕਈ ਬੀਮਾਰੀਆਂ ਨੂੰ ਕਰਦਾ ਹੈ ਦੂਰ
ਸ਼ਹਿਦ ਚਮੜੀ ਦੀਆਂ ਕਈ ਸਮੱਸਿਆਵਾਂ ਲਈ ਇਕ ਕਾਰਗਰ ਇਲਾਜ ਹੈ।
Honey is very beneficial for women Health News: ਸ਼ਹਿਦ ਦਾ ਸੇਵਨ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਚਮੜੀ ਅਤੇ ਵਾਲਾਂ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਵੈਸੇ ਸ਼ਹਿਦ ਹਰ ਕਿਸੇ ਲਈ ਫ਼ਾਇਦੇਮੰਦ ਹੁੰਦਾ ਹੈ ਪਰ ਔਰਤਾਂ ਦੀਆਂ ਕਈ ਸਮੱਸਿਆਵਾਂ ਨਾਲ ਲੜਨ ਲਈ ਸ਼ਹਿਦ ਬਹੁਤ ਹੀ ਕਾਰਗਰ ਹੈ। ਆਉ ਜਾਣਦੇ ਹਾਂ ਔਰਤਾਂ ਲਈ ਸ਼ਹਿਦ ਦੇ ਫ਼ਾਇਦਿਆਂ ਬਾਰੇ:
ਸ਼ਹਿਦ ਦਾ ਸੇਵਨ ਗਰਭ ਅਵਸਥਾ ਵਿਚ ਬਹੁਤ ਫ਼ਾਇਦੇਮੰਦ ਹੈ। ਸ਼ਹਿਦ ਸੋਜ ਨਾਲ ਲੜਨ ਲਈ ਜਾਣਿਆ ਜਾਂਦਾ ਹੈ। ਸ਼ਹਿਦ ਗਰਭਵਤੀ ਔਰਤਾਂ ਲਈ ਇਕ ਪ੍ਰਭਾਵਸ਼ਾਲੀ ਘਰੇਲੂ ਨੁਸਖ਼ਾ ਹੈ। ਇਹ ਇਮਿਊਨਿਟੀ ਨੂੰ ਮਜ਼ਬੂਤ ਕਰ ਕੇ ਜ਼ੁਕਾਮ, ਗੈਸਟਿਕ ਸਮੱਸਿਆਵਾਂ, ਬਦਹਜ਼ਮੀ, ਦਸਤ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰਦਾ ਹੈ। ਗਰਭਵਤੀ ਔਰਤਾਂ ਨੂੰ ਜ਼ਿਆਦਾ ਦਵਾਈਆਂ ਲੈਣ ਤੋਂ ਬਚਣ ਦੀ ਸਲਾਹ ਦਿਤੀ ਜਾਂਦੀ ਹੈ। ਅਜਿਹੇ ਵਿਚ ਸ਼ਹਿਦ ਦਾ ਸੇਵਨ ਉਨ੍ਹਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸ਼ਹਿਦ ਦੀ ਸਹੀ ਮਾਤਰਾ ਅਤੇ ਸੇਵਨ ਦਾ ਤਰੀਕਾ ਜਾਣਨ ਲਈ ਤੁਹਾਨੂੰ ਅਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।
ਅੱਜਕਲ ਜ਼ਿਆਦਾਤਰ ਔਰਤਾਂ ਅਨਿਯਮਿਤ ਪੀਰੀਅਡਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਨਾਲ ਹੀ ਔਰਤਾਂ ਨੂੰ ਪੀਰੀਅਡਜ਼ ਦੌਰਾਨ ਦਰਦਨਾਕ ਸ੍ਰੀਰ ਦੇ ਅਕੜੇਵੇਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਸ਼ਹਿਦ ਇਕ ਕਾਰਗਰ ਨੁਸਖ਼ਾ ਹੈ। ਖੋਜ ਅਨੁਸਾਰ ਜੇਕਰ ਕੋਈ ਔਰਤ ਪੀਰੀਅਡਜ਼ ਤੋਂ ਦੋ ਹਫ਼ਤੇ ਪਹਿਲਾਂ ਰੋਜ਼ਾਨਾ ਇਕ ਚਮਚ ਸ਼ਹਿਦ ਦਾ ਸੇਵਨ ਕਰਦੀ ਹੈ ਤਾਂ ਇਸ ਦਾ ਸੇਵਨ ਐਂਟੀ-ਇੰਫ਼ਲੇਮੇਟਰੀ ਦਵਾਈਆਂ ਜਿੰਨਾ ਅਸਰਦਾਰ ਸਾਬਤ ਹੋ ਸਕਦਾ ਹੈ ਅਤੇ ਪੀਰੀਅਡਜ਼ ਦੇ ਅਕੜੇਵੇਂ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਨਾਲ ਹੀ ਕੁੱਝ ਹਫ਼ਤੇ ਲਗਾਤਾਰ ਦਿਨ ਵਿਚ 2-3 ਵਾਰ ਸ਼ਹਿਦ ਦੇ ਨਾਲ 1 ਚਮਚ ਸੁੱਕੇ ਪੁਦੀਨੇ ਦਾ ਸੇਵਨ ਕਰਨ ਨਾਲ ਅਨਿਯਮਿਤ ਪੀਰੀਅਡਜ਼ ਤੋਂ ਛੁਟਕਾਰਾ ਮਿਲਦਾ ਹੈ।
ਸ਼ਹਿਦ ਚਮੜੀ ਦੀਆਂ ਕਈ ਸਮੱਸਿਆਵਾਂ ਲਈ ਇਕ ਕਾਰਗਰ ਇਲਾਜ ਹੈ। ਇਹ ਐਂਟੀਬੈਕਟੀਰੀਅਲ ਅਤੇ ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਸ਼ਹਿਦ ਦਾ ਸੇਵਨ ਕਰਨ ਅਤੇ ਇਸ ਨੂੰ ਚਮੜੀ ’ਤੇ ਲਗਾਉਣ ਨਾਲ ਕਿਲ-ਛਾਈਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਚਮੜੀ ਦੀਆਂ ਬਰੀਕ ਲਾਈਨਾਂ ਅਤੇ ਝੁਰੜੀਆਂ ਨੂੰ ਘਟਾਉਣ, ਦਾਗ਼-ਧੱਬਿਆਂ ਤੋਂ ਰਾਹਤ ਮਿਲਦੀ ਹੈ। ਸ਼ਹਿਦ ਤੁਹਾਨੂੰ ਸਾਫ਼ ਅਤੇ ਮੁਲਾਇਮ ਚਮੜੀ ਮਿਲਣ ਵਿਚ ਮਦਦ ਕਰਦੀ ਹੈ।
ਸ਼ਹਿਦ ਦਾ ਸੇਵਨ ਵਾਲਾਂ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਸਕੈਲਪ ’ਤੇ ਲਗਾਇਆ ਜਾ ਸਕਦਾ ਹੈ। ਸ਼ਹਿਦ ਵਿਚ ਮੌਜੂਦ ਐਂਟੀਬੈਕਟੀਰੀਅਲ ਅਤੇ ਐਂਟੀਸੈਪਟਿਕ ਗੁਣ ਵਾਲਾਂ ਦੇ ਰੋਮਾਂ ਨੂੰ ਪੋਸ਼ਣ ਦੇਣ, ਡੈਂਡਰਫ਼ ਤੋਂ ਰਾਹਤ ਦੇਣ ਦੇ ਨਾਲ ਸੋਰਾਇਸਿਸ ਅਤੇ ਐਗਜੀਮਾ ਵਰਗੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ।
(For more news apart from “Honey is very beneficial for women Health News, ” stay tuned to Rozana Spokesman.)