Apple Tea Benefits: ਭਾਰ ਘੱਟ ਕਰਨ ਲਈ ਬਹੁਤ ਕਾਰਗਰ ਹੈ ਸੇਬ ਦੀ ਚਾਹ
ਸੇਬ ਦੀ ਚਾਹ (How to make Apple Tea) ਘਰ ਵਿਚ ਬਣਾਈ ਜਾ ਸਕਦੀ ਹੈ।
Apple Tea Benefits in Punjabi: ਸੇਬ ਦਾ ਇਸਤੇਮਾਲ ਕਈ ਚੀਜ਼ਾਂ ਲਈ ਕੀਤਾ ਜਾਂਦਾ ਹੈ। ਇਸ ਨੂੰ ਸਹੀ ਮਾਤਰਾ ਵਿਚ ਲੈ ਕੇ ਭਾਰ ਘੱਟ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਲੋਕ ਸੇਬ ਦੇ ਸਿਰਕੇ ਅਤੇ ਇਸ ਦੇ ਭਾਰ ਘੱਟ ਕਰਨ ਬਾਰੇ ਜਾਣਦੇ ਹਨ ਪਰ ਲੋਕ ਇਸ ਦੇ ਕਈ ਪ੍ਰਕਾਰ ਦੀਆਂ ਪੀਣਯੋਗ ਪਦਾਰਥਾਂ ਬਾਰੇ ਨਹੀਂ ਜਾਣਦੇ ਜੋ ਕਿ ਭਾਰ ਘੱਟ ਕਰਨ ਵਿਚ ਮਦਦ ਕਰਦੀਆਂ ਹਨ ਜਿਵੇਂ ਕਿ ਸੇਬ ਦੀ ਚਾਹ।
ਸੇਬ ਦੀ ਚਾਹ (How to make Apple Tea) ਘਰ ਵਿਚ ਬਣਾਈ ਜਾ ਸਕਦੀ ਹੈ। ਇਸ ਨਾਲ ਭਾਰ ਘੱਟ ਕਰਨ ਵਿਚ ਬਹੁਤ ਮਦਦ ਮਿਲਦੀ ਹੈ। ਸੇਬ ਦੀ ਚਾਹ ਨੂੰ ਸੇਬ ਦੇ ਟੁਕੜਿਆਂ ਅਤੇ ਚਾਹ ਪੱਤੀ ਨਾਲ ਉਬਾਲ ਕੇ ਬਣਾਇਆ ਜਾਂਦਾ ਹੈ। ਇਸ ਵਿਚ ਮਿਲੀ ਦਾਲਚੀਨੀ ਅਤੇ ਲੌਂਗ ਇਸ ਨੂੰ ਮਸਾਲੇਦਾਰ ਸੁਆਦ ਦਿੰਦੇ ਹਨ।
ਇਸ ਨੂੰ ਠੰਢਾ ਜਾਂ ਗਰਮ ਦੋਹਾਂ ਤਰੀਕਿਆਂ ਨਾਲ ਲਿਆ ਜਾ ਸਕਦਾ ਹੈ। ਇਸ ਦੇ ਕਈ ਸਿਹਤਮੰਦ ਲਾਭ ਹੁੰਦੇ ਹਨ। ਸੇਬ ਦੀ ਚਾਹ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ। ਸੇਬ ਵਿਚ ਮੌਜੂਦ ਫ਼ਾਈਬਰ ਅਤੇ ਐਂਟੀਆਕਸੀਡੈਂਟ ਪਾਲੀਫੇਨਾਲ ਤੱਤ ਖ਼ੂਨ ਤੋਂ ਘੱਟ ਘਣਤਾ ਵਾਲੇ ਲਿਪੋਪ੍ਰੋਟੀਨ ਜਾਂ ਖ਼ਰਾਬ ਕੈਲੇਸਟਰੋਲ ਦੇ ਪੱਧਰ ਨੂੰ ਕਾਬੂ ਵਿਚ ਕਰਨ ’ਚ ਮਦਦ ਕਰਦਾ ਹੈ।
ਇਸ ਲਈ ਇਸ ਨਾਲ ਚਰਬੀ ਘੱਟ ਹੁੰਦੀ ਹੈ। ਸੇਬ ਦੀ ਚਾਹ ਪਾਚਨ ਨੂੰ ਦਰੁਸਤ ਕਰਦੀ ਹੈ ਹੈ ਕਿਉਂਕਿ ਸੇਬ ਵਿਚ ਘੁਲਣਸ਼ੀਲ ਫ਼ਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ। ਘੁਲਣਸ਼ੀਲ ਫ਼ਾਈਬਰ ਭਾਰ ਘੱਟ ਕਰਨ ਲਈ ਵੀ ਜਾਣਿਆ ਜਾਂਦਾ ਹੈ।
(For more news apart from Benefits of Drinking Apple Tea , stay tuned to Rozana Spokesman)