Health News: ਭਾਰ ਘੱਟ ਅਤੇ ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ ਖਾਉ ਹਰੇ ਮਟਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News: ਹਰੇ ਮਟਰਾਂ ਦੀ ਵਰਤੋਂ ਕਰਨ ਨਾਲ ਦਿਲ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ।

Eat green peas to lose weight and improve eyesight

 

Eat green peas to lose weight and improve eyesight: ਸਰਦੀ ਦੇ ਮੌਸਮ ਵਿਚ ਹਰੇ ਮਟਰ ਬੜੇ ਸੌਖੇ ਤਰੀਕੇ ਨਾਲ ਅਤੇ ਸਸਤੇ ਮਿਲ ਜਾਂਦੇ ਹਨ। ਸਬਜ਼ੀ ਦਾ ਸਵਾਦ ਵਧਾਉਣ ਦੇ ਨਾਲ-ਨਾਲ ਹਰੇ ਮਟਰ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ। ਹਰੀਆਂ ਸਬਜ਼ੀਆਂ ਸਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਉਨ੍ਹਾਂ ਵਿਚੋਂ ਇਕ ਹੈ ‘ਮਟਰ’। ਆਉ ਜਾਣਦੇ ਹਾਂ ਮਟਰ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ:

 ਜੇਕਰ ਤਹਾਡੇ ਚਿਹਰੇ ’ਤੇ ਛਾਈਆਂ ਹਨ, ਤਾਂ ਤੁਸੀਂ ਕੱਚੇ ਮਟਰ ਦੀ ਵਰਤੋਂ ਕਰੋ। ਕੱੁਝ ਦਿਨਾਂ ਤਕ ਚਿਹਰੇ ’ਤੇ ਹਰੇ ਮਟਰ ਦੇ ਆਟੇ ਦਾ ਉਬਟਨ ਲਾਉਣ ਨਾਲ ਛਾਈਆਂ ਅਤੇ ਧੱਬੇ ਦੂਰ ਹੋ ਜਾਂਦੇ ਹਨ। ਹਰੇ ਮਟਰਾਂ ਵਿਚ ਵਿਟਾਮਿਨ ਏ, ਅਲਫ਼ਾ-ਕੈਰੋਟੀਨ ਅਤੇ ਬੀਟ-ਕੈਰੋਟੀਨ ਦੀ ਕਾਫ਼ੀ ਮਾਤਰਾ ਹੁੰਦੀ ਹੈ, ਜੋ ਕਿ ਅੱਖਾਂ ਲਈ ਫ਼ਾਇਦੇਮੰਦ ਹੁੰਦੀ ਹੈ। ਰੋਜ਼ਾਨਾ ਕੱਚੇ ਮਟਰ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਰਹਿੰਦੀ ਹੈ।

ਹਰੇ ਮਟਰਾਂ ਵਿਚ ਮੌਜੂਦ ਗੁਣ ਭਾਰ ਨੂੰ ਕਾਬੂ ਕਰਨ ਵਿਚ ਮਦਦ ਕਰਦੇ ਹਨ। ਮਟਰ ਵਿਚ ਘੱਟ ਕੈਲੋਰੀ ਹੁੰਦੀ ਹੈ ਅਤੇ ਘੱਟ ਫੈਟ ਹੁੰਦਾ ਹੈ। ਹਰੇ ਮਟਰ ਵਿਚ ਫ਼ਾਈਬਰ ਦੀ ਮਾਤਰਾ ਵੱਧ ਹੁੰਦੀ ਹੈ, ਜੋ ਭਾਰ ਨੂੰ ਵਧਣ ਤੋਂ ਰੋਕਦਾ ਹੈ। ਕੱਚੇ ਹਰੇ ਮਟਰ ਖਾਣ ਨਾਲ ਯਾਦ ਸ਼ਕਤੀ ਤੇਜ਼ ਹੁੰਦੀ ਹੈ। ਇਸ ਤੋਂ ਇਲਾਵਾ ਦਿਮਾਗ਼ ਸਬੰਧੀ ਕਈ ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ।

ਹਰੇ ਮਟਰਾਂ ਦੀ ਵਰਤੋਂ ਕਰਨ ਨਾਲ ਦਿਲ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਦੀ ਵਰਤੋਂ ਨਾਲ ਦਿਲ ਹਮੇਸ਼ਾ ਸਿਹਤਮੰਦ ਰਹਿੰਦਾ ਹੈ, ਜਿਸ ਕਾਰਨ ਬੀਮਾਰੀਆਂ ਘੱਟ ਲਗਦੀਆਂ ਹਨ। ਢਿੱਡ ਦੇ ਕੈਂਸਰ ਲਈ ਹਰੇ ਮਟਰ ਇਕ ਕਾਰਗਾਰ ਔਸ਼ਧੀ ਹੈ। ਇਕ ਖੋਜ ਵਿਚ ਪਤਾ ਚਲਿਆ ਹੈ ਕਿ ਇਸ ਵਿਚ ਮੌਜੂਦ ਗੁਣ ਕੈਂਸਰ ਨਾਲ ਲੜਨ ਵਿਚ ਮਦਦ ਕਰਦੇ ਹਨ।