ਸਰਦੀਆਂ ’ਚ ਖਾਉ ਇਹ ਸਬਜ਼ੀਆਂ, ਸਰੀਰ ਨੂੰ ਹੋਣਗੇ ਕਈ ਫ਼ਾਇਦੇ
ਮੇਥੀ ਪਾਚਨ ਨੂੰ ਸੁਧਾਰਦੀ ਹੈ ਅਤੇ ਔਰਤਾਂ ਵਿਚ ਹਾਰਮੋਨ ਸੰਤੁਲਨ ਬਣਾਈ ਰੱਖਣ ਵਿਚ ਮਦਦ ਕਰਦੀ ਹੈ।
ਸਰਦੀਆਂ ਦੇ ਮੌਸਮ ਵਿਚ ਸਿਹਤਮੰਦ ਰਹਿਣ ਅਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਲਈ ਪੌਸ਼ਟਿਕ ਭੋਜਨ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਖ਼ਾਸ ਤੌਰ ’ਤੇ ਔਰਤਾਂ ਨੂੰ ਅਪਣੀ ਸਿਹਤ ਦਾ ਧਿਆਨ ਰਖਦੇ ਹੋਏ ਕੁੱਝ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਸਬਜ਼ੀਆਂ ਬਾਰੇ ਦਸਾਂਗੇ, ਜੋ ਸਰਦੀਆਂ ਵਿਚ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ।
ਮੇਥੀ ਪਾਚਨ ਨੂੰ ਸੁਧਾਰਦੀ ਹੈ ਅਤੇ ਔਰਤਾਂ ਵਿਚ ਹਾਰਮੋਨ ਸੰਤੁਲਨ ਬਣਾਈ ਰੱਖਣ ਵਿਚ ਮਦਦ ਕਰਦੀ ਹੈ। ਇਹ ਸਰਦੀਆਂ ਵਿਚ ਠੰਢ ਤੋਂ ਵੀ ਬਚਾਉਂਦਾ ਹੈ। ਤੁਸੀਂ ਮੇਥੀ ਦਾ ਪਰੌਂਠਾ, ਸਬਜ਼ੀ ਜਾਂ ਲੱਡੂ ਬਣਾ ਕੇ ਖਾ ਸਕਦੇ ਹੋ। ਜੋ ਔਰਤਾਂ ਜੋੜਾਂ ਦੇ ਦਰਦ ਤੋਂ ਪੀੜਤ ਹਨ, ਉਨ੍ਹਾਂ ਨੂੰ ਮੇਥੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਮੇਥੀ ਦੇ ਲੱਡੂ ਤਿਆਰ ਕਰ ਕੇ ਬਜ਼ੁਰਗਾਂ ਨੂੰ ਦੇਣੇ ਚਾਹੀਦੇ ਹਨ।
ਪਾਲਕ ਵਿਚ ਆਇਰਨ, ਕੈਲਸ਼ੀਅਮ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਹੁੰਦਾ ਹੈ। ਆਯੁਰਵੈਦਿਕ ਡਾਕਟਰ ਅਨੁਸਾਰ ਪਾਲਕ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਸਰੀਰ ਵਿਚ ਹੀਮੋਗਲੋਬਿਨ ਦਾ ਪੱਧਰ ਵਧਾਉਂਦਾ ਹੈ। ਪਾਲਕ ਦਾ ਸੇਵਨ ਸੂਪ, ਪਰੌਂਠੇ ਜਾਂ ਸਬਜ਼ੀ ਦੇ ਰੂਪ ਵਿਚ ਕਰੋ। ਸਰਦੀਆਂ ਵਿਚ ਘਰੇਲੂ ਕੰਮ ਕਰਨ ਲਈ ਜਲਦੀ ਉਠਣ ਵਾਲੀਆਂ ਔਰਤਾਂ ਨੂੰ ਪਾਲਕ ਦਾ ਸੇਵਨ ਕਰਨਾ ਚਾਹੀਦਾ ਹੈ। ਜਿਥੋਂ ਤਕ ਹੋ ਸਕੇ, ਪਾਲਕ ਨੂੰ ਅਪਣੀ ਰੋਜ਼ਾਨਾ ਡਾਈਟ ਪਲਾਨ ਵਿਚ ਸ਼ਾਮਲ ਕਰਨਾ ਚਾਹੀਦਾ ਹੈ।
ਗਾਜਰ ਵਿਚ ਵਿਟਾਮਿਨ ਏ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਚਮੜੀ ਨੂੰ ਚਮਕਦਾਰ ਬਣਾਉਣ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਵਿਚ ਮਦਦ ਕਰਦੇ ਹਨ। ਤੁਸੀਂ ਇਸ ਨੂੰ ਸਲਾਦ, ਜੂਸ ਜਾਂ ਗਾਜਰ ਦਾ ਹਲਵਾ ਬਣਾ ਕੇ ਖਾ ਸਕਦੇ ਹੋ। ਅਪਣੀ ਰੋਜ਼ਾਨਾ ਖ਼ੁਰਾਕ ਯੋਜਨਾ ਵਿਚ ਇਸ ਨੂੰ ਸ਼ਾਮਲ ਕਰਨ ਨਾਲ ਊਰਜਾ ਮਿਲਦੀ ਹੈ। ਇਸ ਤੋਂ ਇਲਾਵਾ ਇਹ ਸਰੀਰ ਨੂੰ ਸਿਹਤਮੰਦ ਰਖਦਾ ਹੈ। ਰੋਜ਼ਾਨਾ ਕੰਮ ਦੀ ਥਕਾਵਟ ਨੂੰ ਦੂਰ ਕਰਨ ਲਈ ਔਰਤਾਂ ਨੂੰ ਇਸ ਨੂੰ ਜ਼ਰੂਰ ਖਾਣਾ ਚਾਹੀਦਾ ਹੈ। ਸ਼ਕਰਕੰਦੀ ਸਰੀਰ ਨੂੰ ਗਰਮੀ ਪ੍ਰਦਾਨ ਕਰਦੀ ਹੈ ਅਤੇ ਊਰਜਾ ਦਾ ਵਧੀਆ ਸਰੋਤ ਹੈ।
ਇਹ ਫ਼ਾਈਬਰ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਪਾਚਨ ਅਤੇ ਦਿਲ ਦੀ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਉਬਾਲੇ ਜਾਂ ਭੁੰਨ ਕੇ ਖਾਧਾ ਜਾ ਸਕਦਾ ਹੈ। ਸਰੀਰਕ ਤਾਕਤ ਵਧਾਉਣ ਲਈ ਔਰਤਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਮਟਰ ਪ੍ਰੋਟੀਨ ਅਤੇ ਫ਼ਾਈਬਰ ਨਾਲ ਭਰਪੂਰ ਹੁੰਦੇ ਹਨ। ਇਹ ਭਾਰ ਦਾ ਸੰਤੁਲਨ ਬਣਾਏ ਰੱਖਣ ਵਿਚ ਮਦਦ ਕਰਦਾ ਹੈ ਅਤੇ ਸਵਾਦਿਸ਼ਟ ਵੀ ਹੁੰਦਾ ਹੈ। ਇਸ ਨੂੰ ਪੁਲਾਉ, ਸਬਜ਼ੀ ਜਾਂ ਸੂਪ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।