ਸਿਰ ਦਰਦ ਤੋਂ ਨਿਜਾਤ ਦਿਵਾਉਣਗੇ ਇਹ ਘਰੇਲੂ ਨੁਖ਼ਸੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਦਰਕ ਵੀ ਸਾਨੂੰ ਸਿਰ ਦਰਦ ਤੋਂ ਰਾਹਤ ਦਿੰਦਾ ਹੈ।

 headache

ਮੁਹਾਲੀ: ਸਿਰ ਦਰਦ ਦੀ ਸ਼ਿਕਾਇਤ ਹੋਣਾ ਬਹੁਤ ਹੀ ਸਾਧਾਰਣ ਗੱਲ ਹੈ ਪਰ ਇਸ ਨਾਲ ਸਾਡਾ ਸਾਰਾ ਦਿਨ ਖ਼ਰਾਬ ਹੋ ਜਾਂਦਾ ਹੈ। ਸਿਰ ਦਰਦ ਦਾ ਸਿੱਧਾ ਅਸਰ ਸਾਡੇ ਵਪਾਰ ਅਤੇ ਕੰਮ ਤੇ ਪੈਂਦਾ ਹੈ। ਲੋਕ ਸਿਰ ਦਰਦ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਦਵਾਈਆਂ ਲੈਂਦੇ ਹਨ ਪਰ ਹਰ ਵਾਰ ਦਵਾਈਆਂ ਲੈਣਾ ਠੀਕ ਨਹੀਂ ਕਿਉਂਕਿ ਇਨ੍ਹਾਂ ਦਵਾਈਆਂ ਨਾਲ ਕਈ ਤਰ੍ਹਾਂ ਦੇ ਨੁਕਸਾਨ ਵੀ ਹੁੰਦੇ ਹਨ ਜੋ ਕਿ ਸਾਨੂੰ ਸ਼ੁਰੂ ’ਚ ਨਜ਼ਰ ਨਹੀਂ ਆਉਂਦੇ ਪਰ ਇਨ੍ਹਾਂ ਦੇ ਖ਼ਤਰਨਾਕ ਨਤੀਜੇ ਭਵਿੱਖ ਵਿਚ ਸਾਹਮਣੇ ਆਉਂਦੇ ਹਨ। ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਤੁਸੀਂ ਸਿਰ ਦਰਦ ’ਤੇ ਕਾਬੂ ਪਾ ਸਕਦੇ ਹੋ। 

ਸਿਰ ਦਰਦ ਨੂੰ ਦੂਰ ਕਰਨ ਲਈ ਸਿਰਕੇ ਦਾ ਇਸਤੇਮਾਲ ਕਰਨਾ ਲਾਭਦਾਇਕ ਹੋਵੇਗਾ। ਇਕ ਕੱਪ ਗਰਮ ਪਾਣੀ ’ਚ ਇਕ ਵੱਡਾ ਚਮਚਾ ਸਿਰਕਾ ਮਿਲਾ ਲਉ। ਸਿਰ ਦਰਦ ’ਚ ਸਿਰਕੇ ਅਤੇ ਗਰਮ ਪਾਣੀ ਦਾ ਇਹ ਘੋਲ ਬੜਾ ਲਾਭਦਾਇਕ ਹੋਵੇਗਾ। ਇਸ ਗੱਲ ਦਾ ਧਿਆਨ ਰੱਖੋ ਕਿ ਇਸ ਨੂੰ ਪੀਣ ਤੋਂ ਬਾਅਦ 15 ਮਿੰਟ ਬਾਅਦ ਤਕ ਕੁੱਝ ਖਾਣਾ ਜਾਂ ਪੀਣਾ ਨਹੀਂ।

ਜੇਕਰ ਸਿਰ ਦਰਦ ਥੋੜ੍ਹਾ ਹੋ ਰਿਹਾ ਹੈ ਤੇ ਗ੍ਰੀਨ ਟੀ ਪੀਣਾ ਵੀ ਲਾਭਦਾਇਕ ਹੈ। ਗ੍ਰੀਨ ਟੀ ’ਚ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਕਿ ਸਿਰ ਦਰਦ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ। ਤੁਸੀ ਚਾਹੋ ਤਾਂ ਇਸ ’ਚ ਸ਼ਹਿਦ ਵੀ ਮਿਲਾ ਸਕਦੇ ਹੋ।

ਜੇਕਰ ਸਿਰ ਦਰਦ ਤੇਜ਼ ਹੋ ਰਿਹਾ ਹੈ ਤਾਂ ਇਸ ’ਚ ਦਾਲਚੀਨੀ ਵੀ ਮਿਲਾ ਸਕਦੇ ਹੋ।ਚਾਹ ਪੀਣ ਨਾਲ ਵੀ ਸਿਰ ਦਰਦ ਦੂਰ ਹੋ ਜਾਂਦਾ ਹੈ। ਮਸਾਲੇ ਦੇ ਰੂਪ ’ਚ ਤੁਸੀਂ ਦਾਲਚੀਨੀ ਅਤੇ ਕਾਲੀ ਮਿਰਚ ਮਿਲਾ ਸਕਦੇ ਹੋ। ਤੁਸੀਂ ਚੀਨੀ ਦੀ ਥਾਂ ਸ਼ਹਿਦ ਦੀ ਵੀ ਵਰਤੋਂ ਕਰ ਸਕਦੇ ਹੋ। ਜੇਕਰ ਤੁਹਾਨੂੰ ਅਦਰਕ ਦਾ ਸਵਾਦ ਪਸੰਦ ਹੈ ਤਾਂ ਤੁਸੀ ਇਸ ’ਚ ਅਦਰਕ ਵੀ ਮਿਲਾ ਸਕਦੇ ਹੋ। ਅਦਰਕ ਵੀ ਸਾਨੂੰ ਸਿਰ ਦਰਦ ਤੋਂ ਰਾਹਤ ਦਿੰਦਾ ਹੈ।