ਗਾਂ ਦਾ ਦੁੱਧ ਜਾਂ ਮੱਝ ਦਾ ਦੁੱਧ ਦੋਵਾਂ ਵਿਚੋਂ ਤੁਹਾਡੀ ਸਿਹਤ ਲਈ ਕਿਹੜਾ ਹੈ ਫ਼ਾਇਦੇਮੰਦ? ਆਉ ਜਾਣਦੇ ਹਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਸ ਵਿਚ ਕੋਈ ਸ਼ੱਕ ਨਹੀਂ ਕਿ ਦੁੱਧ ਪੌਸ਼ਟਿਕ ਹੁੰਦਾ ਹੈ ਤੇ ਇਹ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਜੋ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਦਾ ਹੈ।

File Photo

ਇਸ ਵਿਚ ਕੋਈ ਸ਼ੱਕ ਨਹੀਂ ਕਿ ਦੁੱਧ ਪੌਸ਼ਟਿਕ ਹੁੰਦਾ ਹੈ ਤੇ ਇਹ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਜੋ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਦਾ ਹੈ। ਤੰਦਰੁਸਤ ਰਹਿਣ ਲਈ ਡਾਕਟਰ ਰੋਜ਼ ਦੁੱਧ ਪੀਣ ਦੀ ਸਲਾਹ ਦਿੰਦੇ ਹਨ, ਪਰ ਜਦੋਂ ਗਾਂ ਤੇ ਮੱਝ ਵਿਚਕਾਰ ਕਿਸੇ ਇਕ ਨੂੰ ਚੁਣਨਾ ਹੋਵੇਗਾ ਤਾਂ ਦੋਵਾਂ ਵਿਚ ਹੀ ਵਧੀਆ ਤੇ ਬੁਰੀਆਂ ਚੀਜ਼ਾਂ ਹਨ।

ਪਾਣੀ: ਪਾਣੀ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੈ ਤੇ ਇਸ ਲਈ ਤੁਸੀ ਅਪਣੇ ਸਰੀਰ ਵਿਚ ਪਾਣੀ ਦੀ ਮਾਤਰਾ ਵਧਾਉਣੀ ਹੈ ਤਾਂ ਗਾਂ ਦਾ ਦੁੱਧ ਪੀਣਾ ਸ਼ੁਰੂ ਕਰ ਦਿਉ। ਗਾਂ ਦੇ ਦੁੱਧ ਵਿਚ 90 ਫ਼ੀ ਸਦੀ ਪਾਣੀ ਹੁੰਦਾ ਹੈ ਤੇ ਅਪਣੇ ਸਰੀਰ ਨੂੰ ਹਾਈਡ੍ਰੇਟ ਕਰਨ ਲਈ ਬਿਲਕੁਲ ਸਹੀ ਹੈ।

ਪ੍ਰੋਟੀਨ: ਗਾਂ ਦੇ ਦੁੱਧ ਦੀ ਤੁਲਨਾ ਵਿਚ ਮੱਝ ਦੇ ਦੁੱਧ ਵਿਚ 10-11 ਫ਼ੀ ਸਦੀ ਪ੍ਰੋਟੀਨ ਮੌਜੂਦ ਹੁੰਦਾ ਹੈ। ਪ੍ਰੋਟੀਨ ਦੀ ਜ਼ਿਆਦਾ ਮਾਤਰਾ ਕਾਰਨ ਵੀ ਮੱਝ ਦਾ ਦੁੱਧ ਛੋਟੇ ਬੱਚਿਆਂ ਤੇ ਵੱਡੇ ਲੋਕਾਂ ਨੂੰ ਪੀਣ ਦੀ ਸਲਾਹ ਨਹੀਂ ਦਿਤੀ ਜਾਂਦੀ।

ਕੈਲੇਸਟਰੋਲ: ਇਨ੍ਹਾਂ ਦੋਵਾਂ ਵਿਚ ਕੈਲੇਸਟੋਰਲ ਦੀ ਮਾਤਰਾ ਵੱਧ ਹੁੰਦੀ ਹੈ। ਮੱਝ ਦੇ ਦੁੱਧ ਵਿਚ ਕੈਲੇਸਟਰੋਲ ਦੀ ਮਾਤਰਾ ਘੱਟ ਹੁੰਦੀ ਹੈ, ਇਸ ਲਈ ਇਹ ਉਨ੍ਹਾਂ ਲੋਕਾਂ ਲਈ ਵਧੀਆ ਸਾਬਤ ਹੁੰਦਾ ਹੈ ਜੋ ਕਿਡਨੀ ਦੀ ਸਮੱਸਿਆ ਤੇ ਮੋਟਾਪੇ ਨਾਲ ਜੂਝ ਰਹੇ ਹਨ।