Health News: ਆਉ ਜਾਣਦੇ ਹਾਂ ਰਾਤ ਨੂੰ ਨਹਾਉਣ ਦੇ ਫ਼ਾਇਦਿਆਂ ਤੇ ਨੁਕਸਾਨ ਬਾਰੇ

ਏਜੰਸੀ

ਜੀਵਨ ਜਾਚ, ਸਿਹਤ

ਆਉ ਜਾਣਦੇ ਹਾਂ ਨਹਾਉਣ ਦੀਆਂ ਕੁੱਝ ਖ਼ਾਸ ਗੱਲਾਂ ਬਾਰੇ:

About the benefits and harms of bathing at night

 

Health News: ਜ਼ਿਆਦਾਤਰ ਲੋਕ ਗਰਮੀਆਂ ਦੇ ਮੌਸਮ ’ਚ ਦੋ ਵਾਰ ਨਹਾਉਣਾ ਪਸੰਦ ਕਰਦੇ ਹਨ। ਕੁੱਝ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਨਹਾਉਣਾ ਪਸੰਦ ਕਰਦੇ ਹਨ। ਦੋ ਵਾਰ ਨਹਾਉਣ ਪਿੱਛੇ ਕਈ ਤਰਕ ਹੋ ਸਕਦੇ ਹਨ ਪਰ ਰਾਤ ਨੂੰ ਨਹਾਉਣ ਦਾ ਰਿਵਾਜ ਭਾਰਤ ’ਚ ਗਰਮੀਆਂ ’ਚ ਰਹਿੰਦਾ ਹੈ। ਜੇ ਤੁਸੀਂ ਧੂੜ ਭਰੇ ਮਾਹੌਲ ’ਚ ਰਹਿੰਦੇ ਹੋ ਤਾਂ ਤੁਹਾਨੂੰ ਰਾਤ ਨੂੰ ਨਹਾਉਣਾ ਚੰਗਾ ਲਗਦਾ ਹੈ। ਕੀ ਰਾਤ ਨੂੰ ਨਹਾਉਣਾ ਲਾਭਦਾਇਕ ਹੈ ਜਾਂ ਨੁਕਸਾਨਦੇਹ? ਆਉ ਜਾਣਦੇ ਹਾਂ ਨਹਾਉਣ ਦੀਆਂ ਕੁੱਝ ਖ਼ਾਸ ਗੱਲਾਂ ਬਾਰੇ:

ਕਈ ਖੋਜਾਂ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਰਾਤ ਨੂੰ ਨਹਾਉਣ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਸਰੀਰ ਦੀ ਇਮਿਊਨਿਟੀ ਵਧਾ ਕੇ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। ਦੂਜੇ ਪਾਸੇ ਗਰਮੀਆਂ ’ਚ ਸਰੀਰ ’ਚੋਂ ਪਸੀਨਾ ਨਿਕਲਦਾ ਹੈ, ਜਿਸ ਕਾਰਨ ਗੰਦਗੀ ਵੱਧ ਜਾਂਦੀ ਹੈ। ਰਾਤ ਨੂੰ ਨਹਾਉਣ ਨਾਲ ਪਸੀਨੇ ਦੀ ਗੰਦਗੀ ਦੂਰ ਹੋ ਜਾਂਦੀ ਹੈ ਤੇ ਚਮੜੀ ਦੇ ਕਿਸੇ ਵੀ ਰੋਗ ਦੀ ਸੰਭਾਵਨਾ ਘੱਟ ਜਾਂਦੀ ਹੈ।

ਗਰਮੀਆਂ ਦੇ ਮੌਸਮ ’ਚ ਧੂੜ ਤੇ ਧੁੱਪ ਕਾਰਨ ਚਮੜੀ ਬੇਜਾਨ ਹੋ ਜਾਂਦੀ ਹੈ। ਇਸ ਨੂੰ ਨਮੀ ਦੀ ਲੋੜ ਹੈ। ਖੇਤਾਂ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਗਰਮੀਆਂ ਦੇ ਮੌਸਮ ’ਚ ਅਪਣਾ ਬਹੁਤ ਜ਼ਿਆਦਾ ਖ਼ਿਆਲ ਰਖਣਾ ਪੈਂਦਾ ਹੈ। ਇਸ ਲਈ ਜੇਕਰ ਤੁਸੀਂ ਗਰਮੀ ਦੇ ਮੌਸਮ ’ਚ ਰਾਤ ਨੂੰ ਨਹਾਉਂਦੇ ਹੋ ਤਾਂ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ।
ਦਿਨ ਭਰ ਦੀ ਧੂੜ ਤੇ ਪਸੀਨੇ ਕਾਰਨ ਸਰੀਰ ਗੰਦਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਸਰੀਰ ’ਚ ਥਕਾਵਟ ਵੀ ਬਣੀ ਰਹਿੰਦੀ ਹੈ। ਅਜਿਹੇ ’ਚ ਚੰਗੀ ਨੀਂਦ ਲੈਣਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਅਜਿਹੀ ਸਥਿਤੀ ’ਚ ਤੁਹਾਨੂੰ ਰਾਤ ਨੂੰ ਨਹਾ ਕੇ ਸੌਣਾ ਚਾਹੀਦਾ ਹੈ। ਗਰਮੀਆਂ ’ਚ ਰਾਤ ਨੂੰ ਨਹਾਉਣ ਨਾਲ ਥਕਾਵਟ ਦੂਰ ਹੁੰਦੀ ਹੈ ਤੇ ਚੰਗੀ ਨੀਂਦ ਆਉਂਦੀ ਹੈ।
ਆਉ ਜਾਣਦੇ ਹਾਂ ਰਾਤ ਨੂੰ ਨਹਾਉਣ ਦੇ ਨੁਕਸਾਨ ਬਾਰੇ
 ਰਾਤ ਨੂੰ ਨਹਾਉਣ ਦੇ ਨੁਕਸਾਨ ਬਾਰੇ ਅਜਿਹਾ ਕੋਈ ਤੱਥ ਨਹੀਂ ਹੈ ਪਰ ਜੇਕਰ ਤੁਸੀਂ ਬੀਮਾਰ ਨਹੀਂ ਹੋ ਤਾਂ ਤੁਸੀਂ ਰਾਤ ਨੂੰ ਨਹਾ ਸਕਦੇ ਹੋ।
ਰਾਤ ਨੂੰ ਨਹਾਉਂਦੇ ਸਮੇਂ ਕੁੱਝ ਗੱਲਾਂ ਦਾ ਧਿਆਨ ਰਖਣਾ ਚਾਹੀਦਾ ਹੈ। ਰਾਤ ਨੂੰ ਬਹੁਤ ਠੰਢੇ ਪਾਣੀ ਨਾਲ ਨਾ ਨਹਾਉ।
ਨਹਾਉਣ ਦਾ ਸਮਾਂ ਰਾਤ ਨੂੰ ਦੇਰ ਨਾਲ ਨਹੀਂ ਹੋਣਾ ਚਾਹੀਦਾ ਕਿਉਂਕਿ ਰਾਤ ਨੂੰ ਦੇਰ ਨਾਲ ਨਹਾਉਣ ਨਾਲ ਤੁਸੀਂ ਦੇਰ ਨਾਲ ਸੌਂਦੇ ਹੋ ਤੇ ਸਵੇਰੇ ਜਲਦੀ ਉੱਠ ਨਹੀਂ ਪਾਉਂਦੇ।
ਜਦੋਂ ਵੀ ਤੁਸੀਂ ਰਾਤ ਨੂੰ ਨਹਾਉਂਦੇ ਹੋ ਤਾਂ ਖਾਣਾ ਖਾਣ ਤੋਂ ਪਹਿਲਾਂ ਜ਼ਰੂਰ ਨਹਾਉ।
ਜੇਕਰ ਤੁਸੀਂ ਦਫ਼ਤਰ ਤੋਂ ਸਿੱਧੇ ਘਰ ਪਹੁੰਚ ਗਏ ਹੋ ਤਾਂ ਤੁਰਤ ਨਹਾਉਣ ਲਈ ਨਾ ਜਾਉ, ਪਹਿਲਾਂ ਸਰੀਰ ਦਾ ਤਾਪਮਾਨ ਸਾਧਾਰਨ ਹੋਣ ਦਿਉ ਤੇ ਫਿਰ ਹੀ ਨਹਾਉ।
ਰਾਤ ਨੂੰ ਨਹਾਉਂਦੇ ਸਮੇਂ ਸਿਰ ਨੂੰ ਜ਼ਿਆਦਾ ਦੇਰ ਤਕ ਗਿਲਾ ਨਾ ਕਰੋ।