ਛੋਟੇ ਕੇਲਿਆਂ ਦੇ ਫ਼ਾਇਦੇ ਜਾਣ ਹੋ ਜਾਓਗੇ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਿਹਤ ਲਈ ਕੇਲਾ ਬਹੁਤ ਹੀ ਫ਼ਾਇਦੇਮੰਦ ਹੈ। ਕੇਲੇ ’ਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਬਹੁਤ ਮਦਦਗਾਰ ਸਾਬਤ ਹੁੰਦਾ ਹੈ। ਕੇਲੇ ਆਮ ਤੌਰ ’ਤੇ ਹਰ ਜਗ੍ਹਾ...

Benefits of small bananas

ਸਿਹਤ ਲਈ ਕੇਲਾ ਬਹੁਤ ਹੀ ਫ਼ਾਇਦੇਮੰਦ ਹੈ। ਕੇਲੇ ’ਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਬਹੁਤ ਮਦਦਗਾਰ ਸਾਬਤ ਹੁੰਦਾ ਹੈ। ਕੇਲੇ ਆਮ ਤੌਰ ’ਤੇ ਹਰ ਜਗ੍ਹਾ ਤੋਂ ਮਿਲ ਜਾਂਦੇ ਹਨ ਤੇ ਇਨ੍ਹਾਂ ਨੂੰ ਕਿਸੇ ਵੀ ਸਮੇਂ ਖਾਇਆ ਜਾ ਸਕਦਾ ਹੈ।

ਕੇਲਾ ਖਾਣ ਨਾਲ ਵਧ ਰਹੀ ਭੁੱਖ ਰੋਕੀ ਜਾ ਸਕਦੀ ਹੈ। ਇਹ ਸਰੀਰ ਦੀ ਊਰਜਾ ਬਰਕਰਾਰ ਰੱਖਦਾ ਹੈ। ਕੀ ਤੁਸੀਂ ਬਜ਼ਾਰੋਂ ਨਿਕਦਿਆਂ ਛੋਟੇ-ਛੋਟੇ ਕੇਲਿਆਂ ’ਤੇ ਕਦੀ ਗ਼ੌਰ ਕੀਤਾ ਹੈ। ਇਹ ਦੇਸੀ ਕੇਲੇ ਹੁੰਦੇ ਹਨ। ਇਨ੍ਹਾਂ ਨੂੰ ਇਲਾਇਚੀ ਕੇਲਾ ਵੀ ਕਿਹਾ ਜਾਂਦਾ ਹੈ। ਮੁੰਬਈ 'ਚ ਇਹ ਇਲਾਇਚੀ ਕੇਲਾ, ਬਿਹਾਰ 'ਚ ਚਿਨੀਆ ਤੇ ਬੰਗਲੁਰੂ 'ਚ ਯੋਲਾਕੀ ਕੇਲੇ ਦੇ ਨਾਮ ਨਾਲ ਜਾਣੇ ਜਾਂਦੇ ਹਨ।

ਇਹ ਆਮ ਕੇਲਿਆ ਨਾਲੋਂ ਜ਼ਿਆਦਾ ਮਿੱਠੇ ਤੇ ਮਹਿੰਗੇ ਹੁੰਦੇ ਹਨ। ਨਿਊਟ੍ਰੀਸ਼ਨਿਸਟ ਦਾ ਕਹਿਣਾ ਹੈ ਕਿ ਬੇਸ਼ਕ ਇਲਾਇਚੀ ਕੇਲਾ ਆਕਾਰ ਵਿੱਚ ਛੋਟਾ ਹੁੰਦਾ ਹੈ ਪਰ ਇਸ ਵਿੱਚ ਤੱਤ ਆਮ ਕੇਲੇ ਜਿੰਨੇ ਹੀ ਹੁੰਦੇ ਹਨ। ਆਕਾਰ ਛੋਟਾ ਹੋਣ ਕਾਰਨ ਇਸ ਵਿੱਚ ਕੈਲੇਰੀਜ਼ ਘੱਟ ਹੁੰਦੀਆਂ ਹਨ। ਇਹ ਵਿਟਾਮਿਨ ਸੀ ਭਰਪੂਰ ਹੁੰਦੇ ਹਨ। ਇਸ ਵਿੱਚ ਕਾਰਬੋਹਾਈਡਰੇਟਸ ਵੀ ਕਾਫ਼ੀ ਮਾਤਰਾ ’ਚ ਹੁੰਦੇ ਹਨ।