ਇੰਝ ਕਰੋ ਮਲੇਰੀਏ ਦੇ ਮੱਛਰਾਂ ਤੋਂ ਅਪਣਾ ਬਚਾਅ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਮਲੇਰੀਆ ਤੋਂ ਹੋਣ ਵਾਲੀਆਂ ਮੌਤਾਂ ਦੇ ਮਾਮਲੇ 'ਚ ਭਾਰਤ ਦਾ ਦੁਨਿਆਂ 'ਚ ਚੌਥਾ ਸਥਾਨ ਹੈ। ਛੱਤੀਸਗੜ,  ਝਾਰਖੰਡ, ਮੱਧ ਪ੍ਰਦੇਸ਼ ਅਤੇ ਉੜੀਸਾ ਰਾਜਾਂ 'ਚ ਮਲੇਰੀਆ ਦੇ ਜ਼ਿਆਦਾ...

Malaria

ਨਵੀਂ ਦ‍ਿੱਲ‍ੀ : ਮਲੇਰੀਆ ਤੋਂ ਹੋਣ ਵਾਲੀਆਂ ਮੌਤਾਂ ਦੇ ਮਾਮਲੇ 'ਚ ਭਾਰਤ ਦਾ ਦੁਨਿਆਂ 'ਚ ਚੌਥਾ ਸਥਾਨ ਹੈ। ਛੱਤੀਸਗੜ,  ਝਾਰਖੰਡ, ਮੱਧ ਪ੍ਰਦੇਸ਼ ਅਤੇ ਉੜੀਸਾ ਰਾਜਾਂ 'ਚ ਮਲੇਰੀਆ ਦੇ ਜ਼ਿਆਦਾ ਮਾਮਲਿਆਂ ਦੀ ਜਾਣਕਾਰੀ ਮਿਲੀ ਹੈ। ਭਾਰਤ ਨੇ 2027 ਤਕ ਮਲੇਰੀਆ ਅਜ਼ਾਦ ਹੋਣ ਅਤੇ 2030 ਤਕ ਇਸ ਰੋਗ ਨੂੰ ਖ਼ਤ‍ਮ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ।  ਮਲੇਰੀਆ ਦੇ ਮਾਮਲਿਆਂ ਦਾ ਪਤਾ ਲਗਾਉਣ ਲਈ ਇਕ ਵੱਡਾ ਜਾਗਰੂਕਤਾ ਅਭਿਆਨ ਚਲਾੳੇਣ ਦੀ ਜ਼ਰੂਰਤ ਹੈ।

ਕ‍ੀ ਹੈ ਮਲੇਰੀਆ ? 
ਹਾਰਟ ਕੇਅਰ ਫਾਊਂਡੇਸ਼ਨ ਆਫ਼ ਇੰਡੀਆ (ਐਚਸੀਐਫ਼ਆਈ) ਦੇ ਪ੍ਰਧਾਨ ਡਾ.ਕੇ.ਕੇ. ਅੱਗਰਵਾਲ ਨੇ ਕਿਹਾ ਕਿ ਮਲੇਰੀਆ ਪਲਾਸਮੋਡੀਅਮ ਪੈਰਾਸਾਈਟ ਕਾਰਨ ਹੋਣ ਵਾਲਾ ਇਕ ਜਾਨਲੇਵਾ ਖੂਨ ਰੋਗ ਹੈ। ਇਹ ਐਨੋਫ਼ਿਲੀਜ ਮੱਛਰ  ਦੇ ਕੱਟਣ ਨਾਲ ਮਨੁੱਖਾਂ 'ਚ ਫੈਲਦਾ ਹੈ। ਜਦੋਂ ਸਥਾਪਤ ਮੱਛਰ ਮਨੁੱਖਾਂ ਨੂੰ ਕੱਟਦਾ ਹੈ ਤਾਂ ਪਰਪੋਸ਼ੀ ਲਾਲ ਖੂਨ ਕੋਸ਼ਿਕਾਵਾਂ ਨੂੰ ਸਥਾਪਤ ਅਤੇ ਨਸ਼ਟ ਕਰਨ ਤੋਂ ਪਹਿਲਾਂ ਮੇਜ਼ਬਾਨ ਦੇ ਜਿਗਰ 'ਚ ਮਲਟੀਪਲਾਈ ਹੋ ਜਾਂਦਾ ਹੈ।

ਮਲੇਰੀਆ ਦੇ ਲੱਛਣ
ਗੰਭੀਰ ਮਲੇਰੀਆ ਦੇ ਲੱਛਣਾਂ 'ਚ ਬੁਖ਼ਾਰ ਅਤੇ ਠੰਡ ਲਗਣਾ, ਬੇਹੋਸ਼ੀ ਵਰਗੀ ਹਾਲਤ ਹੋਣਾ, ਡੂੰਘਾ ਸਾਹ ਲੈਣ 'ਚ ਪਰੇਸ਼ਾਨੀ ਅਤੇ ਮੁਸ਼ਕਲ, ਮਾਮੂਲੀ ਖੂਨ ਵਗਣਾ, ਐਨੀਮੀਆ ਦੇ ਲੱਛਣ ਅਤੇ ਪੀਲਿਆ ਸ਼ਾਮਲ ਹਨ।

ਮਲੇਰੀਆ ਦੀ ਰੋਕਥਾਮ ਲਈ ਸੁਝਾਅ ਦਿੰਦੇ ਹੋਏ ਮਾਹਰਾਂ ਕਿਹਾ ਕਿ ਮਲੇਰੀਆ ਦੇ ਮੱਛਰ ਘਰ 'ਚ ਇਕੱਠਾ ਹੋਏ ਤਾਜ਼ੇ ਪਾਣੀ 'ਚ ਪਣਪਦੇ ਹਨ। ਇਸ ਲਈ ਇਹ ਮਹੱਤਵਪੂਰਣ ਹੈ ਕਿ ਤੁਹਾਡੇ ਘਰ ਅਤੇ ਆਲੇ ਦੁਆਲੇ ਖੇਤਰਾਂ 'ਚ ਪਾਣੀ ਜਮ੍ਹਾਂ ਨਾ ਹੋਣ ਦਿਓ। ਮੱਛਰ ਦੇ ਚੱਕਰ ਨੂੰ ਪੂਰਾ ਹੋਣ 'ਚ 7 - 12 ਦਿਨ ਲਗਦੇ ਹਨ।

ਇਸ ਲਈ ਜੇਕਰ ਪਾਣੀ ਸਟੋਰ ਕਰਨ ਵਾਲਾ ਕੋਈ ਵੀ ਭਾਂਡੇ ਜਾਂ ਕੰਟੇਨਰ ਹਫ਼ਤੇ 'ਚ ਇਕ ਵਾਰ ਠੀਕ ਤੋਂ ਸਾਫ਼ ਨਹੀਂ ਕੀਤਾ ਜਾਂਦਾ ਹੈ ਤਾਂ ਉਸ 'ਚ ਮੱਛਰ ਅੰਡੇ ਦੇ ਸਕਦੇ ਹਨ। ਮੱਛਰ ਮਨੀ ਪਲਾਂਟ ਦੇ ਗਮਲੇ 'ਚ ਜਾਂ ਛੱਤ 'ਤੇ ਪਾਣੀ ਦੇ ਟੈਂਕ 'ਚ ਅੰਡੇ ਦੇ ਸਕਦੇ ਹਨ।ਜੇਕਰ ਉਹ ਸਹੀ ਢੰਗ ਨਾਲ ਕਵਰ ਨਹੀਂ ਕੀਤੇ ਗਏ ਹਨ ਤਾਂ ਖ਼ਤਰਾ ਹੈ।