Health Tips: ਕੀ ਹੈ ਸ਼ਿਲਾਜੀਤ, ਜਾਣੋ ਅਦਭੁਤ ਫਾਇਦੇ

ਏਜੰਸੀ

ਜੀਵਨ ਜਾਚ, ਸਿਹਤ

50 ਸਾਲ ਤੋਂ ਵਧੇਰੇ ਉਮਰ ਵਾਲਿਆ ਲਈ ਸ਼ਿਲਾਜੀਤ ਵਰਦਾਨ ਤੋਂ ਘੱਟ ਨਹੀਂ ਹੈ।

Health Tips: What is Shilajit, know its amazing benefits

Health Tips: ਅਜੋਕੇ ਦੌਰ ਵਿੱਚ ਮਨੁੱਖ ਆਪਣੀ ਰੁਝਾਵਿਆਂ ਭਰੀ ਜ਼ਿੰਦਗੀ ਵਿੱਚ ਉਲਝਿਆ ਰਹਿੰਦਾ ਹੈ। ਜਦੋਂ ਅਸੀਂ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ ਜਿਸ ਕਰਕੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਆ ਜਾਂਦੀਆ ਹਨ। ਸ਼ਿਲਾਜੀਤ ਦਾ ਨਾਮ ਸੁਣਦੇ ਹੀ ਮਨੁੱਖ ਦੇ ਦਿਮਾਗ ਵਿੱਚ ਇਸ ਦੇ ਅਦਭੁੱਤ ਫਾਇਦੇ ਘੁੰਮਣ ਲੱਗ ਜਾਂਦੇ ਹਨ। ਭਾਰਤ ਦੇ ਪ੍ਰਚੀਨ ਗ੍ਰੰਥਾਂ ਵਿੱਚ ਵੀ ਸ਼ਿਲਾਜੀਤ ਦੇ ਫਾਇਦਿਆ ਬਾਰੇ ਜ਼ਿਕਰ ਕੀਤਾ ਹੈ। ਗ੍ਰੰਥਾਂ ਵਿੱਚ ਲਿਖਿਆ ਹੈ ਕਿ ਸ਼ਿਲਾਜੀਤ ਵਿਅਕਤੀ ਵਿੱਚ ਮੁੜ ਜਾਨ ਪਾਉਣ ਵਾਲੀ ਵਸਤੂ ਹੈ। ਕਈ ਮਾਹਰਾਂ ਦਾ ਕਹਿਣਾ ਹੈ ਕਿ ਸਦਾ ਜਵਾਨ ਰਹਿਣ ਲਈ ਸ਼ਿਲਾਜੀਤ ਖਾਣੀ ਚਾਹੀਦੀ ਹੈ ਕਿਉਂਕਿ ਇਹ ਤੁਹਾਡੇ ਸਰੀਰ ਵਿੱਚ ਕਈ ਤਰ੍ਹਾਂ ਦੇ ਜ਼ਰੂਰੀ ਤੱਤਾਂ ਨੂੰ ਪੂਰਾ ਕਰਦੀ ਹੈ।

ਕੀ ਹੈ ਸ਼ਿਲਾਜੀਤ ?

ਸ਼ਿਲਾਜੀਤ ਬਹੁਤ ਸਾਲਾਂ ਤੱਕ ਵੱਖ-ਵੱਖ ਪਹਾੜਾਂ ਦੀਆਂ ਗੁਫ਼ਾਵਾਂ 'ਚ ਮੌਜੂਦ ਧਾਤੂਆਂ ਅਤੇ ਬੂਟਿਆਂ ਦੇ ਘਟਕਾਂ ਨਾਲ ਮਿਲ ਕੇ ਬਣਦਾ ਹੈ, ਜਿਸ ਤੋਂ ਬਾਅਦ ਇੱਕ ਨਿਸ਼ਚਿਤ ਸਮੇਂ 'ਤੇ ਉਸ ਨੂੰ ਕੱਢਿਆ ਜਾਂਦਾ ਹੈ। ਸ਼ਿਲਾਜੀਤ ਮੱਧ ਏਸ਼ੀਆ ਦੇ ਪਹਾੜਾਂ ਵਿੱਚ ਮਿਲਦਾ ਹੈ ਅਤੇ ਪਾਕਿਸਤਾਨ ਵਿੱਚ ਜ਼ਿਆਦਾਤਰ ਗਿਲਗਿਤ-ਬਾਲਟਿਸਤਾਨ ਦੇ ਪਹਾੜਾਂ ਤੋਂ ਕੱਢਿਆ ਜਾਂਦਾ ਹੈ।

ਸ਼ਿਲਾਜੀਤ ਦੀ ਪਛਾਣ

 ਬਾਜ਼ਾਰ ਵਿੱਚ ਬਹੁਤ ਸਾਰੀਆਂ ਕੰਪਨੀਆਂ ਸ਼ਿਲਾਜੀਤ ਤਿਆਰ ਕਰਦੀਆ ਹਨ ਪਰ ਅਸਲੀ ਅਤੇ ਨਕਲੀ ਸ਼ਿਲਾਜੀਤ ਦੀ ਪਛਾਣ ਕੀ ਹੈ । ਜੋ ਨਕਲੀ ਸ਼ਿਲਾਜੀਤ ਹੁੰਦੀ ਹੈ ਉਸ ਦੀ ਖੁਸ਼ਬੂ ਮੱਧਮ ਹੁੰਦੀ ਹੈ ਜੋ ਅਸਲੀ ਸ਼ਿਲਾਜੀਤ ਹੈ ਉਸ ਕਸਤੂਰੀ ਵਾਂਗ ਖੁਸ਼ਬੂ ਛੱਡਦੀ ਹੈ। ਸ਼ੁੱਧ ਸ਼ਿਲਾਜੀਤ ਪਹਾੜਾ ਵਿਚੋ ਹੀ ਮਿਲਦੀ ਹੈ।

ਸ਼ਿਲਾਜੀਤ ਦਾ ਸਹੀ ਇਸਤੇਮਾਲ

50 ਸਾਲ ਤੋਂ ਵਧੇਰੇ ਉਮਰ ਦੇ ਲੋਕ ਹੁੰਦੇ ਹਨ ਉਨਾਂ ਨੂੰ ਰੋਜ਼ਾਨਾ 2-3 ਮਹੀਨੇ ਤੱਕ ਸ਼ਿਲਾਜੀਤ ਖਾਣੀ ਚਾਹੀਦੀ ਹੈ। ਸ਼ਿਲਾਜੀਤ ਗਰਮ ਦੁੱਧ ਨਾਲ ਛੋਲਿਆ ਦੇ ਦਾਣੇ ਜਿੰਨੀ ਖਾਣੀ ਚਾਹੀਦੀ ਹੈ।

ਸਰੀਰ ਸਮਰੱਥਾ ਵਧਾਉਣ ਵਿੱਚ ਮਦਦ ਕਰਦਾ

ਸ਼ਿਲਾਜੀਤ ਖਾਣ ਨਾਲ ਮਨੁੱਖ ਵਿੱਚ ਸਰੀਰਕ ਸਮੱਰਥਾ ਵੱਧਦੀ ਹੈ। ਮੰਨਿਆ ਜਾਂਦਾ ਹੈ ਸ਼ਿਲਾਜੀਤ ਬਹੁਤ ਗਰਮ ਹੁੰਦੀ ਹੈ ਇਸ ਨੂੰ ਖਾਣ ਨਾਲ ਸਰੀਰ ਵਿੱਚ ਵਾਸ਼ਨਾ ਵੱਧਦੀ ਹੈ। ਸ਼ਿਲਾਜੀਤ ਖਾਣ ਨਾਲ ਸਰੀਰ ਵਿੱਚ ਖੂਨ ਦਾ ਸਰਕਲ ਤੇਜ਼ ਹੁੰਦਾ ਹੈ।

ਸਰਦੀ ਵਿੱਚ ਸਰੀਰ ਨੂੰ ਰੱਖਦੀ ਹੈ ਠੀਕ

ਸ਼ਿਲਾਜੀਤ ਤੁਹਾਡੇ ਸਰੀਰ ਨੂੰ ਗਰਮ ਰੱਖਦੀ ਹੈ। ਸਰਦੀ ਵਿੱਚ ਜੇਕਰ ਤੁਹਾਡੇ ਸਰੀਰ ਵਿੱਚ ਦਰਦ ਹੁੰਦਾ ਹੈ ਤਾਂ ਸ਼ਿਲਾਜੀਤ ਖਾਣ ਨਾਲ ਇਹ ਦਰਦ ਦੂਰ ਹੁੰਦਾ ਹੈ।