Health News: ਕਈ ਬੀਮਾਰੀਆਂ ਤੋਂ ਨਿਜਾਤ ਦਿਵਾਉਂਦੀ ਹੈ ਗੁਲਕੰਦ

ਏਜੰਸੀ

ਜੀਵਨ ਜਾਚ, ਸਿਹਤ

Health News: ਗੁਲਕੰਦ ਤੋਂ ਹੋਰ ਕੀ ਫ਼ਾਇਦੇ ਹੁੰਦੇ ਹਨ ਆਉ ਇਸ ਬਾਰੇ ਜਾਣਦੇ ਹਾਂ।

Gulkand gives relief from many diseases

 

Health News: ਗ਼ੁਲਾਬ ਦੇ ਪੱਤੀਆਂ ਤੋਂ ਬਣਿਆ ਗੁਲਕੰਦ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਇਹ ਖਾਣ ਵਿਚ ਬਹੁਤ ਸੁਆਦ ਹੁੰਦਾ ਹੈ ਅਤੇ ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਗਰਮੀਆਂ ਵਿਚ ਹੋਣ ਵਾਲੀਆਂ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਗੁਲਾਬ ਦੇ ਫੁੱਲ ਦੀਆਂ ਪੰਖੜੀਆਂ ਦੀ ਵਰਤੋਂ ਚਾਹ ਬਣਾਉਣ ਵਿਚ ਵੀ ਕੀਤੀ ਜਾਂਦੀ ਹੈ। ਗੁਲਕੰਦ ਖਾਣ ਵਿਚ ਬਹੁਤ ਮਿੱਠਾ ਹੁੰਦਾ ਹੈ ਇਸ ਲਈ ਇਹ ਸ਼ੂਗਰ ਦੇ ਰੋਗੀਆਂ ਨੂੰ ਨਹੀਂ ਖਾਣਾ ਚਾਹੀਦਾ। ਗੁਲਕੰਦ ਦੀ ਵਰਤੋਂ ਕਰਨ ਨਾਲ ਔਰਤਾਂ ਨੂੰ ਸਿਹਤ ਨਾਲ ਜੁੜੀਆਂ ਵੱਡੀਆਂ ਸਮੱਸਿਆਵਾਂ ਤੋਂ ਨਿਜ਼ਾਤ ਮਿਲਦੀ ਹੈ। ਆਯੂਰਵੇਦ ਵਿਚ ਪਿੱਤ ਦੋਸ਼ ਕਾਰਨ ਪੈਦਾ ਹੋਣ ਵਾਲੀਆਂ ਸਾਰੀਆਂ ਬੀਮਾਰੀਆਂ ਦੇ ਇਲਾਜ ਲਈ ਗੁਲਕੰਦ ਖਾਣ ਦੀ ਸਲਾਹ ਦਿਤੀ ਜਾਂਦੀ ਹੈ।

ਗੁਲਕੰਦ ਤੋਂ ਹੋਰ ਕੀ ਫ਼ਾਇਦੇ ਹੁੰਦੇ ਹਨ ਆਉ ਇਸ ਬਾਰੇ ਜਾਣਦੇ ਹਾਂ।

ਮੂੰਹ ਦੇ ਛਾਲੇ : ਕੁੱਝ ਲੋਕਾਂ ਨੂੰ ਗਰਮੀ ਦੇ ਮੌਸਮ ਵਿਚ ਮੂੰਹ ਦੇ ਛਾਲੇ ਹੋਣ ਦੀ ਸਮਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿਚ ਗੁਲਕੰਦ ਖਾਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ।

ਲੂ ਤੋਂ ਬਚਾਅ : ਗੁਲਕੰਦ ਖਾਣ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ। ਰੋਜ਼ਾਨਾ ਇਸ ਨੂੰ ਖਾਣ ਨਾਲ ਲੂ ਅਤੇ ਤਪਦੀ ਗਰਮੀ ਦੇ ਕਾਰਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ।

ਅੱਖਾਂ ਲਈ ਫ਼ਾਇਦੇਮੰਦ : ਗਰਮੀ ਦੇ ਮੌਸਮ ਦੌਰਾਨ ਅੱਖਾਂ ’ਚ ਜਲਣ ਹੋਣਾ ਆਮ ਗੱਲ ਹੈ। ਅੱਖਾਂ ਨੂੰ ਠੰਢਕ ਪਹੁੰਚਾਉਣ ਲਈ ਅਤੇ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਗੁਲਕੰਦ ਜ਼ਰੂਰ ਖਾਉ। ਇਸ ਨਾਲ ਸਰੀਰ ਦੀ ਥਕਾਵਟ ਵੀ ਦੂਰ ਹੋ ਜਾਂਦੀ ਹੈ।

ਤਣਾਅ ਨੂੰ ਕਰੇ ਦੂਰ : ਜ਼ਿੰਦਗੀ ਵਿਚ ਤਣਾਅ ਦਾ ਹੋਣਾ ਆਮ ਜਹੀ ਗੱਲ ਹੈ ਪਰ ਤਣਾਅ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਣ ਲਗਦੀਆਂ ਹਨ। ਗੁਲਾਬ ਦੀਆਂ ਪੰਖੜੀਆਂ ਨੂੰ ਉਬਾਲ ਕੇ ਇਸ ਦਾ ਪਾਣੀ ਠੰਢਾ ਕਰ ਕੇ ਪੀਣ ਨਾਲ ਤਣਾਅ ’ਚ ਰਾਹਤ ਮਿਲਦੀ ਹੈ। ਇਹ ਮਾਸਪੇਸ਼ੀਆਂ ਦੀ ਜਕੜਨ ਨੂੰ ਦੂਰ ਕਰਦਾ ਹੈ ਕਿਉਂਕਿ ਗੁਲਕੰਦ ਤੁਹਾਡੇ ਨਾੜੀਤੰਤਰ ਨੂੰ ਠੀਕ ਰਖਦਾ ਹੈ ਜਿਸ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਦਿਮਾਗ ਸ਼ਾਂਤ ਰਹਿੰਦਾ ਹੈ।

ਥਕਾਵਟ ਦੂਰ ਕਰੇ : ਗੁਲਕੰਦ ਤੁਹਾਡੇ ਸਰੀਰ ਨੂੰ ਠੰਢਾ ਰਖਦਾ ਹੈ। ਇਹ ਥਕਾਵਟ, ਸੁਸਤੀ, ਖੁਜਲੀ, ਦਰਦ ਆਦਿ ਸਾਰੀਆਂ ਗਰਮੀਆਂ ਨਾਲ ਸਬੰਧਤ ਸਮੱਸਿਆਵਾਂ ਨੂੰ ਖ਼ਤਮ ਕਰਦਾ ਹੈ। ਗੁਲਕੰਦ ਨਾਲ ਪੈਰਾਂ ਹੇਠ ਅਤੇ ਹਥੇਲੀਆਂ ਵਿਚ ਹੋਣ ਵਾਲੀ ਜਲਣ ਤੋਂ ਵੀ ਰਾਹਤ ਮਿਲਦੀ ਹੈ।