ਰਾਤ ਨੂੰ ਸੋਣ ਤੋਂ ਪਹਿਲਾਂ ਪਿਉ ਦਾਲਚੀਨੀ ਦਾ ਦੁੱਧ, ਫਰਕ ਦੇਖ ਹੋ ਜਾਓਗੇ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਦਾਲਚੀਨੀ 'ਚ ਬਹੁਤ ਸਾਰੇ ਐਂਟੀਆਕਸੀਡੈਂਟ, ਵਿਟਾਮਿਨ ਅਤੇ ਮਿਨਰਲ ਪਾਏ ਜਾਂਦੇ ਹਨ। ਜੋ ਸਾਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਜੇਕਰ ਇਸ ਨੂੰ ਦੁੱਧ ਦੇ..

Cinnamon Milk

ਦਾਲਚੀਨੀ 'ਚ ਬਹੁਤ ਸਾਰੇ ਐਂਟੀਆਕਸੀਡੈਂਟ, ਵਿਟਾਮਿਨ ਅਤੇ ਮਿਨਰਲ ਪਾਏ ਜਾਂਦੇ ਹਨ। ਜੋ ਸਾਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਜੇਕਰ ਇਸ ਨੂੰ ਦੁੱਧ ਦੇ ਨਾਲ ਵਰਤਿਆ ਜਾਵੇ ਤਾਂ ਇਸ ਦੇ ਫਾਇਦੇ ਵੱਧ ਜਾਂਦੇ ਹਨ।  ਇਕ ਚੱਮਚ ਦਾਲਚੀਨੀ 'ਚ 19 ਕੈਲਰੀ, ਜ਼ੀਰੋ ਫੈਟ, ਸੂਗਰ ਅਤੇ ਪਰੋਟੀਨ ਹੁੰਦਾ ਹੈ। ਇਸ 'ਚ 68% ਮੈਗਨੀਜ਼,  ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਪਾਇਆ ਜਾਂਦਾ ਹੈ। 

ਇਕ ਗਲਾਸ ਦੁੱਧ ਲਓ, ਉਸ 'ਚ ਇਕ ਚੌਥਾਈ ਚੱਮਚ ਦਾਲਚੀਨੀ ਦਾ ਪਾਊਡਰ ਮਿਲਾ ਕੇ ਉਬਾਲ ਲਵੋ। ਤੁਸੀਂ ਚਾਹੋ ਤਾਂ ਇਸ 'ਚ ਸ਼ਹਿਦ ਵੀ ਮਿਲਾ ਸਕਦੇ ਹੋ। ਸ਼ਹਿਦ ਨੂੰ ਦੁੱਧ ਗਰਮ ਕਰਨ ਤੋਂ ਬਾਅਦ ਮਿਲਾਉਣਾ ਹੈ ਪਹਿਲਾਂ ਨਹੀਂ। 

ਇਮਿਊਨ ਸਿਸਟਮ ਨੂੰ ਕਰ ਦਿੰਦਾ ਹੈ ਮਜ਼ਬੂਤ
ਦਾਲਚੀਨੀ ਵਾਲਾ ਦੁੱਧ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੋ ਜਾਂਦਾ ਹੈ, ਜਿਸ ਨਾਲ ਤੁਸੀਂ ਜਲਦੀ ਬੀਮਾਰ ਨਹੀਂ ਪੈਂਦੇ। ਤੁਹਾਡੇ ਸਰੀਰ 'ਚ ਕੀਟਾਣੂ ਜਲਦੀ ਅਸਰ ਨਹੀਂ ਕਰ ਪਾਉਂਦੇ। ਇਸ ਨਾਲ ਹੀ ਇਹ ਥਕਾਣ ਨੂੰ ਵੀ ਦੂਰ ਕਰਦਾ ਹੈ। 

ਐਂਟੀ ਏਜਿੰਗ ਦੀ ਤਰ੍ਹਾਂ ਕਰਦਾ ਹੈ ਕੰਮ 
ਦਾਲਚੀਨੀ ਵਾਲਾ ਦੁੱਧ ਤੁਹਾਡੇ ਸਰੀਰ ਦੇ ਜੀਵਨ ਅਵਧੀ ਨੂੰ ਵਧਾ ਦਿੰਦਾ ਹੈ। ਇਸ ਤੋਂ ਤੁਹਾਡੀ ਵੱਧਦੀ ਉਮਰ ਦਾ ਅਸਰ ਸਰੀਰ 'ਤੇ ਨਹੀਂ ਹੁੰਦਾ। ਉਮਰ ਵਧਣ 'ਤੇ ਵੀ ਤੁਸੀਂ ਬੁਢੇ ਨਹੀਂ ਦਿਖਦੇ।

ਦਿਲ ਦੇ ਦੌਰੇ ਦਾ ਖ਼ਤਰਾ ਨਹੀਂ ਰਹਿੰਦਾ
ਦਾਲਚੀਨੀ ਵਾਲਾ ਦੁੱਧ ਬਲਡ ਪਰੈਸ਼ਰ ਨੂੰ ਨਿਯੰਤਰਣ ਕਰਦਾ ਹੈ ਇਹ ਧਮਨੀਆਂ 'ਚ ਹੋਣ ਵਾਲੇ ਰੁਕਾਵਟ ਨੂੰ ਦੂਰ ਕਰਦਾ ਹੈ ਨਾਲ ਹੀ ਇਹ ਕੋਲੇਸਟ੍ਰੋਲ ਪੱਧਰ ਨੂੰ ਵੀ ਘੱਟ ਕਰ ਦਿੰਦਾ ਹੈ।

ਭਾਰ ਘਟਾਉਣ 'ਚ ਕਰਦਾ ਹੈ ਮਦਦ
ਦਾਲਚੀਨੀ ਵਾਲਾ ਦੁੱਧ ਪੀਣ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ ਕਿਉਂਕਿ ਇਹ ਸਰੀਰ ਦੇ ਮੈਟਾਬਲੀਜ਼ਮ ਵਧਾ ਦਿੰਦਾ ਹੈ। ਨਾਲ ਹੀ ਇਹ ਚਰਬੀ ਨੂੰ ਵੀ ਪਿਘਲਾਉਂਦਾ ਹੈ।

ਚਮੜੀ ਦੀ ਸਮੱਸਿਆ ਨੂੰ ਕਰਦਾ ਹੈ ਦੂਰ
ਇਹ ਐਂਟੀ ਫ਼ੰਗਲ ਅਤੇ ਐਂਟੀ ਬੈਕਟੀਰੀਅਲ ਤੱਤ ਦੇ ਨਾਲ ਆਉਂਦਾ ਹੈ। ਇਸ ਨੂੰ ਪੀਣ ਨਾਲ ਚਮੜੀ ਦੀ ਸਮੱਸਿਆ ਜਿਵੇਂ ਮੁੰਹਾਸੇ ਜਾਂ ਕੀਲਾਂ ਆਦਿ ਨਹੀਂ ਹੁੰਦੇ। ਇਸ ਤੋਂ ਬਾਲ ਝੜਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

ਸੂਗਰ 'ਚ ਫਾਇਦੇਮੰਦ
ਇਹ ਦੁੱਧ ਸੂਗਰ ਨੂੰ ਨਿਯੰਤਰਣ ਕਰਨ 'ਚ ਮਦਦ ਕਰਦਾ ਹੈ। ਇਸ ਨੂੰ ਪੀਣ ਨਾਲ ਬਲਡ ਸੂਗਰ ਪੱਧਰ 'ਚ ਉਛਾਲ ਨਹੀਂ ਹੁੰਦਾ ਹੈ।

ਚੰਗੀ ਨੀਂਦ ਆਉਣਾ
ਦਾਲਚੀਨੀ ਵਾਲਾ ਦੁੱਧ ਦਿਮਾਗ ਦੀ ਥਕਾਣ ਨੂੰ ਦੂਰ ਕਰਦਾ ਹੈ। ਇਸ ਨੂੰ ਪੀਣ ਤੋਂ ਬਾਅਦ ਨੀਂਦ ਚੰਗੀ ਆਉਂਦੀ ਹੈ।  ਨੀਂਦ ਨਾ ਆਉਣ ਵਾਲੇ ਲੋਕਾਂ ਨੂੰ ਇਹ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ।