ਪਿੱਠ ਦੇ ਦਰਦ ਨੂੰ ਅਣਗੌਲਾ ਨਾ ਕਰੋ
ਪਿੱਠ ਦਰਦ ਨੂੰ ਆਮ ਦਰਦ ਮੰਨ ਕੇ ਨਜ਼ਰਅੰਦਾਜ਼ ਨਾ ਕਰੋ। ਇਸ ਨੂੰ ਮਾਮੂਲੀ ਸਮਝਣਾ ਜਾਂ ਫਿਰ ਦਰਦ ਨਿਵਾਰਕ ਗੋਲੀਆਂ ਖਾ ਕੇ ਟਾਲ ਦੇਣਾ ਗੰਭੀਰ ਰੋਗ ਦੇ ਸਕਦੇ ਹਨ।
ਨਵੀਂ ਦਿੱਲੀ: ਪਿੱਠ ਦਰਦ ਨੂੰ ਆਮ ਦਰਦ ਮੰਨ ਕੇ ਨਜ਼ਰਅੰਦਾਜ਼ ਨਾ ਕਰੋ। ਇਸ ਨੂੰ ਮਾਮੂਲੀ ਸਮਝਣਾ ਜਾਂ ਫਿਰ ਦਰਦ ਨਿਵਾਰਕ ਗੋਲੀਆਂ ਖਾ ਕੇ ਟਾਲ ਦੇਣਾ ਗੰਭੀਰ ਰੋਗ ਦੇ ਸਕਦੇ ਹਨ। ਡਾਕਟਰਾਂ ਦੀਆਂ ਮੰਨੀਏ ਤਾਂ ਹਾਲ ਦੇ ਦਿਨਾਂ 'ਚ ਅਜਿਹੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ ਜੋ ਪਿੱਠ ਦਰਦ ਨੂੰ ਮਾਮੂਲੀ ਮੰਨ ਕੇ ਅਣਡਿੱਠਾ ਕਰਦੇ ਰਹੇ। ਸਮੱਸਿਆ ਵਧਣ 'ਤੇ ਡਾਕਟਰ ਦੇ ਕੋਲ ਪੁੱਜੇ ਤਾਂ ਸਪਾਇਨਲ ਟੀਬੀ ਨਿਕਲ ਕੇ ਸਾਹਮਣੇ ਆਈ।
ਤੁਰਤ ਡਾਕਟਰ ਨੂੰ ਦਿਖਾਉ
ਦੋ - ਤਿੰਨ ਹਫ਼ਤੇ ਤਕ ਪਿੱਠ 'ਚ ਦਰਦ ਰਹਿਣ ਤੋਂ ਬਾਅਦ ਵੀ ਆਰਾਮ ਨਾ ਮਿਲੇ ਤਾਂ ਤੁਰਤ ਡਾਕਟਰ ਕੋਲ ਜਾਣਾ ਚਾਹੀਦਾ ਹੈ। ਅੰਕੜਿਆਂ ਮੁਤਾਬਕ, ਡਾਕਟਰ ਕੋਲ ਪੁੱਜਣ ਵਾਲੇ ਪਿੱਠ ਦਰਦ ਦੇ ਕੇਸਾਂ 'ਚੋਂ 10 ਫ਼ੀ ਸਦੀ ਮਰੀਜ਼ਾਂ 'ਚ ਰੀੜ ਦੀ ਹੱਡੀ ਦੀ ਟੀਬੀ ਦਾ ਪਤਾ ਚਲਦਾ ਹੈ। ਇਸ ਦਾ ਠੀਕ ਸਮੇਂ 'ਤੇ ਇਲਾਜ ਨਾ ਕਰਵਾਉਣ ਵਾਲੇ ਲੋਕਾਂ 'ਚ ਸਥਾਈ ਰੂਪ ਤੋਂ ਅਪਾਹਿਜ ਹੋਣ ਦਾ ਖ਼ਤਰਾ ਵੀ ਬਣਿਆਂ ਰਹਿੰਦਾ ਹੈ। ਇਸ ਦੀ ਪਹਿਚਾਣ ਵੀ ਜਲਦੀ ਨਹੀਂ ਹੋ ਸਕਦੀ ਹੈ।
ਇਸ ਤਰ੍ਹਾਂ ਹੁੰਦੀ ਹੈ ਰੋਗ ਦੀ ਸ਼ੁਰੂਆਤ
ਇਕ ਹਸਪਤਾਲ ਦੇ ਨਿਊਰੋ ਐਂਡ ਸਪਾਇਨ ਡਿਪਾਰਟਮੇਂਟ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਰੀੜ ਦੀ ਹੱਡੀ 'ਚ ਹੋਣ ਵਾਲਾ ਟੀਬੀ ਇੰਟਰ ਵਰਟਿਬਲ ਡਿਸਕ 'ਚ ਸ਼ੁਰੂ ਹੁੰਦੀ ਹੈ। ਫਿਰ ਰੀੜ ਦੀ ਹੱਡੀ 'ਚ ਫੈਲਦਾ ਹੈ। ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਲਕਵਾ ਹੋਣ ਦਾ ਸੰਦੇਹ ਰਹਿੰਦੀ ਹੈ। ਇਹ ਨੌਜਵਾਨ 'ਚ ਜ਼ਿਆਦਾ ਪਾਇਆ ਜਾਂਦਾ ਹੈ। ਇਸ ਦੇ ਲੱਛਣ ਵੀ ਸਧਾਰਨ ਹਨ, ਜਿਸ ਕਾਰਨ ਅਕਸਰ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਰੀੜ ਦੀ ਹੱਡੀ 'ਚ ਟੀਬੀ ਹੋਣ ਦੇ ਸ਼ੁਰੂਆਤੀ ਲੱਛਣ ਕਮਰ 'ਚ ਦਰਦ ਰਹਿਣਾ, ਬੁਖ਼ਾਰ, ਭਾਰ ਘੱਟ ਹੋਣਾ, ਕਮਜ਼ੋਰੀ ਜਾਂ ਫਿਰ ਉਲਟੀ ਹੈ। ਇਸ ਪਰੇਸ਼ਾਨੀਆਂ ਨੂੰ ਲੋਕ ਹੋਰ ਬੀਮਾਰੀਆਂ ਨਾਲ ਜੋੜ ਕੇ ਦੇਖਦੇ ਹਨ ਪਰ ਰੀੜ ਦੀ ਹੱਡੀ 'ਚ ਟੀਬੀ ਵਰਗੇ ਗੰਭੀਰ ਰੋਗ ਦਾ ਸ਼ੱਕ ਬਿਲਕੁੱਲ ਨਹੀਂ ਹੁੰਦਾ।
ਮੁੱਖ ਲੱਛਣ
ਪਿੱਠ ਦਾ ਅਕੜਾਅ
ਰੀੜ ਦੀ ਹੱਡੀ 'ਚ ਨਾ ਸਹਿਣਯੋਗ ਦਰਦ
ਰੀੜ ਦੀ ਹੱਡੀ 'ਚ ਝੁਕਾਅ
ਪੈਰਾਂ ਅਤੇ ਹੱਥਾਂ 'ਚ ਹੱਦ ਤੋਂ ਜ਼ਿਆਦਾ ਕਮਜ਼ੋਰੀ ਅਤੇ ਸੁੰਨਾਪਣ
ਹੱਥਾਂ ਅਤੇ ਪੈਰਾਂ ਦੀਆਂ ਮਾਸਪੇਸ਼ੀਆਂ 'ਚ ਖਿਚਾਅ
ਪਿਸ਼ਾਬ ਕਰਨ 'ਚ ਪਰੇਸ਼ਾਨੀ
ਰੀੜ ਦੀ ਹੱਡੀ 'ਚ ਸੋਜ
ਸਾਹ ਲੈਣ 'ਚ ਮੁਸ਼ਕਲ