ਗਰਮੀਆਂ ਲਈ ਵਧੀਆ ਹਨ ਇਹ ਵਾਲਾਂ ਦੇ 5 ਤੇਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਤਾਪਮਾਨ ਵਧਣ ਦੇ ਨਾਲ ਹੀ ਗਰਮੀਆਂ ਨੇ ਦਸਤਕ ਦੇ ਦਿਤੀ ਹੈ। ਸੂਰਜ ਦੀ ਤੇਜ ਰੋਸ਼ਨੀ ਤੁਹਾਡੀ ਚਮੜੀ ਦੇ ਨਾਲ ਹੀ ਵਾਲਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਨਾਲ ਹੀ ਧੂਲ..

Hair Oil

ਤਾਪਮਾਨ ਵਧਣ ਦੇ ਨਾਲ ਹੀ ਗਰਮੀਆਂ ਨੇ ਦਸਤਕ ਦੇ ਦਿਤੀ ਹੈ। ਸੂਰਜ ਦੀ ਤੇਜ ਰੋਸ਼ਨੀ ਤੁਹਾਡੀ ਚਮੜੀ ਦੇ ਨਾਲ ਹੀ ਵਾਲਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਨਾਲ ਹੀ ਧੂਲ ਅਤੇ ਗੰਦਗੀ ਦੀ ਵਜ੍ਹਾ ਨਾਲ ਵੀ ਬਾਲ ਖ਼ਰਾਬ ਹੁੰਦੇ ਹਨ। ਅਜਿਹੇ 'ਚ ਮੌਸਮ ਬੇਹਦ ਗਰਮ ਹੈ ਇਹ ਸੋਚ ਕੇ ਵਾਲਾਂ 'ਚ ਤੇਲ ਲਗਾਉਣਾ ਬੰਦ ਨਾ ਕਰੋ ਸਗੋਂ ਗਰਮੀਆਂ 'ਚ ਅਪਣਾ ਵਾਲਾਂ ਦਾ ਤੇਲ ਬਦਲ ਦਿਉ। ਅਸੀਂ ਤੁਹਾਨੂੰ ਦਸ ਰਹੇ ਹਾਂ ਉਨ੍ਹਾਂ 5 ਹੇਅਰ ਆਇਲ ਬਾਰੇ ਜੋ ਗਰਮੀਆਂ ਲਈ ਹਨ ਵਧੀਆ।

ਐਵੋਕਾਡੋ ਤੇਲ
ਵਿਟਮਿਨ a, b, d, e, ਆਇਰਨ, ਏਮਿਨੋ ਐਸਿਡ ਅਤੇ ਫ਼ਾਲਿਕ ਐਸਿਡ ਨਾਲ ਭਰਪੂਰ ਐਵੋਕਾਡੋ ਤੇਲ ਬੇਹੱਦ ਹਲਕਾ ਅਤੇ ਨਿਰਮਲ ਹੁੰਦਾ ਹੈ ਜੋ ਬਿਹਤਰ ਵਾਲਾਂ ਦਾ ਤੇਲ ਲਈ ਫਾਇਦੇਮੰਦ ਹੈ। ਇਹ ਗਰਮੀਆਂ ਲਈ ਵਧੀਆ ਹੈ ਕਿਉਂਕਿ ਇਸ ਨਾਲ ਵਾਲਾਂ ਨੂੰ ਜ਼ਰੂਰੀ ਨਮੀ ਮਿਲਦੀ ਹੈ। ਇਹ ਕੁਦਰਤੀ SPF ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਵਾਲਾਂ ਨੂੰ ਮਜ਼ਬੂਤੀ ਦੇਣ ਦਾ ਨਾਲ ਹੀ ਕੰਡਿਸ਼ਨ ਵੀ ਕਰਦਾ ਹੈ। 

ਨਾਰੀਅਲ ਦਾ ਤੇਲ
ਭਾਰਤ 'ਚ ਵਾਲਾਂ 'ਚ ਲਗਾਉਣ ਲਈ ਵੱਡੀ ਮਾਤਰਾ 'ਚ ਲੋਕ ਨਾਰੀਅਲ ਤੇਲ ਦਾ ਹੀ ਇਸਤੇਮਾਲ ਕਰਦੇ ਹਨ। ਇਹ ਇਕ ਮਲਟੀ-ਪਰਪਸ ਤੇਲ ਹੈ ਜੋ ਸਾਰੇ ਤਰ੍ਹਾਂ ਦੇ ਵਾਲਾਂ ਨੂੰ ਸੂਟ ਕਰਦਾ ਹੈ। ਇਹ ਤੇਲ ਵਾਲਾਂ ਦੇ ਵਿਕਾਸ 'ਚ ਮਦਦ ਕਰਨ ਦੇ ਨਾਲ ਹੀ ਖ਼ੁਸ਼ਕ ਸਕੈਲਪ ਅਤੇ ਡੈਂਡਰਫ ਨੂੰ ਵੀ ਰੋਕਦਾ ਹੈ। ਨਾਰੀਅਲ ਦਾ ਤੇਲ ਵਾਲਾਂ ਨੂੰ ਜ਼ਰੂਰੀ ਪੋਸ਼ਣ ਪ੍ਰਦਾਨ ਕਰਨ ਦੇ ਨਾਲ ਹੀ ਚਮਕ ਵੀ ਦਿੰਦਾ ਹੈ। ਜੇਕਰ ਵਾਲਾਂ ਨੂੰ ਕੰਡਿਸ਼ਨ ਕਰਨ ਦੀ ਸੋਚ ਰਹੀ ਤਾਂ ਨਾਰੀਅਲ ਦਾ ਤੇਲ ਵਧੀਆ ਆਪਸ਼ਨ ਹੈ। 

ਜੋਜੋਬਾ ਤੇਲ
ਜੋਜੋਬਾ ਖ਼ੁਸ਼ਕ, ਡੈਮੇਜਡ, ਡੈਂਡਰਫ਼ ਅਤੇ ਉਲਝੇ ਵਾਲਾਂ ਲਈ ਸਟੀਕ ਹੈ ਕਿਉਂਕਿ ਇਹ ਤੇਲ ਸਕੈਲਪ ਦੁਆਰਾ ਪੂਰੀ ਤਰ੍ਹਾਂ ਨਾਲ ਸੋਖ ਹੋ ਜਾਂਦਾ ਹੈ ਅਤੇ ਇਸ ਤੇਲ ਨੂੰ ਲਗਾਉਣ ਤੋਂ ਬਾਅਦ ਵਾਲਾਂ 'ਚ ਚਿਪ-ਚਿਪਾਹਟ ਵੀ ਨਹੀਂ ਹੁੰਦੀ ਹੈ।  ਖਾਸ ਗੱਲ ਇਹ ਹੈ ਕਿ ਇਸ ਤੇਲ 'ਚ ਕਿਸੇ ਤਰ੍ਹਾਂ ਦੀ ਖੁਸ਼ਬੂ ਨਹੀਂ ਹੁੰਦੀ ਅਤੇ ਇਸ 'ਚ ਐਂਟੀ-ਬੈਕਟੀਰਿਅਲ ਗੁਣ ਵੀ ਹੁੰਦੇ ਹਨ। 

ਬਦਾਮ ਦਾ ਤੇਲ
ਜੇਕਰ ਤੁਸੀਂ ਵਾਲ ਡਿੱਗਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਬਦਾਮ ਦਾ ਤੇਲ ਲਗਾਉ। ਵਿਟਮਿਨ E ਨਾਲ ਭਰਪੂਰ ਬਦਾਮ ਦਾ ਤੇਲ ਵਾਲਾਂ ਦੀ ਵਿਕਾਸ ਅਤੇ ਪੋਸਣ 'ਚ ਮਦਦ ਕਰਦਾ ਹੈ। ਨਾਲ ਹੀ ਇਹ ਤੇਲ ਵਾਲਾਂ ਲਈ ਕਲੀਂਜ਼ਿੰਗ ਏਜੰਟ ਦਾ ਕੰਮ ਕਰਦਾ ਹੈ। ਇਸ ਤੇਲ ਨੂੰ ਲਗਾਉਣ ਤੋਨ ਬਾਅਦ ਇਕ ਵਾਰ ਧੋਣ 'ਚ ਹੀ ਤੁਸੀਂ ਧੂਲ ਕਣ ਤੋਂ ਛੁਟਕਾਰਾ ਪਾ ਸਕਦੇ ਹੋ।

ਜੈਤੂਨ ਦਾ ਤੇਲ
ਜੈਤੂਨ ਦਾ ਤੇਲ ਸਿਰਫ਼ ਖਾਣਾ ਬਣਾਉਣ ਦੇ ਕੰਮ ਨਹੀਂ ਆਉਂਦਾ ਸਗੋਂ ਇਸ ਨੂੰ ਤੁਸੀਂ ਅਪਣੇ ਵਾਲਾਂ 'ਚ ਵੀ ਲਗਾ ਸਕਦੇ ਹੋ। ਇਹ ਵਾਲਾਂ ਲਈ ਇਕ ਚੰਗੇਰੇ ਕੰਡਿਸ਼ਨਰ ਹੈ ਅਤੇ ਇਸ ਤੋਂ ਤੁਹਾਨੂੰ ਕਦੇ ਵੀ ਕੋਈ ਐਲਰਜੀ ਨਹੀਂ ਹੋਵੋਗੇ। ਇਹੀ ਵਜ੍ਹਾ ਹੈ ਕਿ ਸੰਵੇਦਨਸ਼ੀਲ ਵਾਲਾਂ ਲਈ ਜੈਤੂਨ ਦਾ ਤੇਲ ਵਧੀਆ ਹੈ। ਨਾਲ ਹੀ ਇਹ ਬੇਹੱਦ ਹਲਕਾ ਵੀ ਹੁੰਦਾ ਹੈ।