Health News: ਸਿਹਤ ਲਈ ਬਹੁਤ ਗੁਣਕਾਰੀ ਹੈ ਭਿੱਜੀ ਹੋਈ ਮੂੰਗਫਲੀ, ਦੂਰ ਹੋਣਗੀਆਂ ਕਈ ਬੀਮਾਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News: ਮੂੰਗਫਲੀ ਵਿਚ ਵਿਟਾਮਿਨ, ਕੈਲਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਕਾਪਰ, ਆਇਰਨ ਅਤੇ ਸੇਲੇਨੀਅਮ ਤੱਤ ਪਾਏ ਜਾਂਦੇ ਹਨ

Soaked peanuts are very beneficial for Health News

ਤੰਦਰੁਸਤ ਰਹਿਣ ਲਈ ਬਦਾਮਾਂ ਨੂੰ ਸੱਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਨਾਲ ਇਮਿਊਨਿਟੀ ਮਜ਼ਬੂਤ ਹੋਣ ਨਾਲ ਬੀਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ। ਦਿਲ ਅਤੇ ਦਿਮਾਗ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਨਾਲ ਸਰੀਰ ਵਿਚ ਚੁਸਤੀ ਅਤੇ ਫੁਰਤੀ ਆਉਂਦੀ ਹੈ। ਪਰ ਬਦਾਮ ਦੀ ਤਰ੍ਹਾਂ ਮੁੰਗਫਲੀ ਵੀ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਵੀ ਬਦਾਮ ਦੀ ਤਰ੍ਹਾਂ ਰਾਤ ਭਰ ਭਿਉਂ ਕੇ ਸਵੇਰੇ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਤੱਤ ਸਹੀ ਮਾਤਰਾ ਵਿਚ ਮਿਲਦੇ ਹਨ। ਖ਼ੂਨ ਦੀ ਕਮੀ ਪੂਰੀ ਹੋਣ ਤੋਂ ਲੈ ਕੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਖ਼ਤਰਾ ਕਈ ਗੁਣ ਘੱਟ ਜਾਂਦਾ ਹੈ। 

ਮੂੰਗਫਲੀ ਵਿਚ ਵਿਟਾਮਿਨ, ਕੈਲਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਕਾਪਰ, ਆਇਰਨ ਅਤੇ ਸੇਲੇਨੀਅਮ ਤੱਤ ਪਾਏ ਜਾਂਦੇ ਹਨ। ਇਸ ਦੀ ਵਰਤੋਂ ਨਾਲ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਅਜਿਹੇ ਵਿਚ ਸਿਹਤ ਬਰਕਰਾਰ ਰਹਿੰਦੀ ਹੈ। ਆਉ ਜਾਣਦੇ ਹਾਂ ਰੋਜ਼ ਭਿੱਜੀ ਹੋਈ ਮੂੰਗਫਲੀ ਖਾਣ ਦੇ ਫ਼ਾਇਦਿਆਂ ਬਾਰੇ।…ਚਿਕਿਤਸਕ ਗੁਣਾਂ ਨਾਲ ਭਰਪੂਰ ਮੂੰਗਫਲੀ ਨੂੰ ਰੋਜ਼ਾਨਾ ਸਵੇਰੇ ਖਾਣ ਨਾਲ ਪੇਟ ਦੀ ਸਿਹਤ ਬਰਕਰਾਰ ਰਹਿੰਦੀ ਹੈ। ਅਜਿਹੇ ਵਿਚ ਪਾਚਨ ਤੰਤਰ ਮਜ਼ਬੂਤ ਹੋ ਪੇਟ ਦਰਦ, ਐਸਿਡਿਟੀ ਆਦਿ ਤੋਂ ਛੁਟਕਾਰਾ ਮਿਲਦਾ ਹੈ।

ਮੁੰਗਫਲੀ ਵਿਚ ਕੈਲਸ਼ੀਅਮ, ਆਇਰਨ ਆਦਿ ਜ਼ਿਆਦਾ ਮਾਤਰਾ ਵਿਚ ਹੋਣ ਕਰ ਕੇ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾ ਕੇ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦੀ ਹੈ। ਜਿਹੜੇ ਲੋਕਾਂ ਨੂੰ ਕਮਰ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਉਨ੍ਹਾਂ ਨੂੰ ਅਪਣੀ ਡਾਈਟ ਵਿਚ ਭਿੱਜੀ ਹੋਈ ਮੁੰਗਫਲੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਤੁਹਾਨੂੰ ਜਲਦੀ ਹੀ ਕਮਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

 ਰੋਜ਼ਾਨਾ ਸਵੇਰੇ ਭਿੱਜੀ ਹੋਈ ਮੁੰਗਫਲੀ ਦਾ ਸੇਵਨ ਦਿਮਾਗ਼ ਦੇ ਸੈੱਲਾਂ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਦੀ ਤਾਕਤ ਦਿੰਦਾ ਹੈ।  ਆਇਰਨ ਨਾਲ ਭਰਪੂਰ ਭਿੱਜੀ ਹੋਈ ਮੁੰਗਫਲੀ ਦਾ ਸੇਵਨ ਸਰੀਰ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਜਿਹੜੇ ਲੋਕ ਅਨੀਮੀਆ ਦਾ ਸ਼ਿਕਾਰ ਹਨ ਉਨ੍ਹਾਂ ਨੂੰ ਮੁੰਗਫਲੀ ਨੂੰ ਅਪਣੀ ਡਾਇਟ ਦਾ ਹਿੱਸਾ ਬਣਾਉਣਾ ਚਾਹੀਦਾ ਹੈ। 

ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ। ਦਿਲ ਦੀ ਬੀਮਾਰੀ ਵਿਚ ਭਿੱਜੀ ਮੁੰਗਫਲੀ ਖਾਣ ਨਾਲ ਲੋਕਾਂ ਦੀ ਦਿਲ ਦੀ ਸਿਹਤ ਬਰਕਰਾਰ ਰਹਿੰਦੀ ਹੈ।  ਇਸ ਵਿਚ ਮੌਜੂਦ ਐਂਟੀ-ਆਕਸੀਡੈਂਟਸ, ਐਂਟੀ-ਬੈਕਟਰੀਆ ਗੁਣ ਸਰੀਰ ਨੂੰ ਤੰਦਰੁਸਤ ਬਣਾਉਣ ਦਾ ਕੰਮ ਕਰਦੇ ਹਨ।