Health News: ਭਾਰ ਘੱਟ ਕਰਨਾ ਹੈ ਤਾਂ ਕੌਫ਼ੀ ’ਚ ਮਿਲਾ ਕੇ ਪੀਉ ਇਹ ਦੋ ਚੀਜ਼ਾਂ

ਏਜੰਸੀ

ਜੀਵਨ ਜਾਚ, ਸਿਹਤ

ਇਸ ਦੇ ਸੇਵਨ ਨਾਲ ਤੁਸੀਂ ਆਰਾਮ ਨਾਲ 10 ਤੋਂ 15 ਪਾਉਂਡ ਤਕ ਚਰਬੀ ਸਿਰਫ਼ ਇਕ ਮਹੀਨੇ ਵਿਚ ਘਟਾ ਸਕਦੇ ਹੋ।

Health News

 

Health News: ਸਵੇਰ ਸਮੇਂ ਸੱਭ ਤੋਂ ਪਹਿਲਾਂ ਜਾਗਦੇ ਹੀ ਤੁਸੀਂ ਵੀ ਕੌਫ਼ੀ ਪੀਣਾ ਚਾਹੁੰਦੇ ਹੋ। ਇਸ ਦੇ ਕਈ ਫ਼ਾਇਦੇ ਹਨ। ਆਮ ਤੌਰ ’ਤੇ ਲੋਕ ਨੀਂਦ ਭਜਾਉਣ ਲਈ ਅਤੇ ਤਾਜ਼ਾ ਰਹਿਣ ਲਈ ਕੌਫ਼ੀ ਪੀਂਦੇ ਹਨ ਅਤੇ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਕੌਫ਼ੀ ਚਰਬੀ ਘਟਾਉਣ ਵਿਚ ਵੀ ਕਾਫ਼ੀ ਲਾਭਕਾਰੀ ਹੈ। ਹਾਲ ਹੀ ਵਿਚ ਹੋਏ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੌਫ਼ੀ ਭਾਰ ਘੱਟ ਕਰਨ ਵਿਚ ਵੀ ਕਾਫ਼ੀ ਅਸਰਦਾਰ ਹੈ।

ਕੌਫ਼ੀ ਪੀ ਕੇ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਅਪਣੀ ਕੌਫ਼ੀ ਵਿਚ ਇਹ ਦੋ ਮਹੱਤਵਪੂਰਣ ਚੀਜ਼ਾਂ ਮਿਲਾਉਣੀਆਂ ਹੋਣਗੀਆਂ। ਇਹ ਹਨ ਨਾਰੀਅਲ ਤੇਲ ਅਤੇ ਦਾਲਚੀਨੀ। ਇਸ ਲਈ ਤੁਹਾਨੂੰ 1/3 ਕੱਪ ਨਾਰੀਅਲ ਤੇਲ ਅਤੇ 1 ਚੱਮਚ ਦਾਲਚੀਨੀ ਪਾਊਡਰ ਨੂੰ ਇਕ ਛੋਟੀ ਕਟੋਰੀ ਵਿਚ ਰਲਾ ਕੇ ਪੇਸਟ ਬਣਾਉਣਾ ਹੋਵੇਗਾ ਅਤੇ ਉਸ ਵਿਚ 1 ਚਮਚ ਕੋਕੋ ਪਾਊਡਰ ਅਤੇ ਅੱਧਾ ਚਮਚ ਸ਼ਹਿਦ ਮਿਲਾਉਣਾ ਹੋਵੇਗਾ। ਇਸ ਦੇ ਸੇਵਨ ਨਾਲ ਤੁਸੀਂ ਆਰਾਮ ਨਾਲ 10 ਤੋਂ 15 ਪਾਉਂਡ ਤਕ ਚਰਬੀ ਸਿਰਫ਼ ਇਕ ਮਹੀਨੇ ਵਿਚ ਘਟਾ ਸਕਦੇ ਹੋ।

ਸੱਭ ਤੋਂ ਚੰਗੀ ਗੱਲ ਹੈ ਕਿ ਇਸ ਲਈ ਤੁਹਾਨੂੰ ਕਿਸੇ ਸਖ਼ਤ ਨਿਯਮ ਦੀ ਪਾਲਣਾ ਕਰਨ ਦੀ ਜ਼ਰੂਰਤ ਨਹੀਂ। ਅਪਣੀ ਆਮ ਜੀਵਨਸ਼ੈਲੀ ਵਿਚ ਰਹਿੰਦੇ ਹੋਏ ਤੁਸੀਂ ਇਸ ਦੇ ਸੇਵਨ ਨਾਲ ਅਪਣਾ ਭਾਰ ਘੱਟ ਕਰ ਸਕਦੇ ਹੋ। ਤੁਸੀਂ ਇਸ ਘੋਲ ਨੂੰ ਇਕ ਜਾਰ ਵਿਚ ਰੱਖ ਕੇ ਫ਼ਰਿਜ ਵਿਚ ਰੱਖ ਲਵੋ। ਇਸ ਦੀ ਵਰਤੋਂ ਤੁਸੀਂ ਰੋਜ਼ ਅਪਣੀ ਕੌਫ਼ੀ ਵਿਚ ਕਰ ਸਕਦੇ ਹੋ। ਕੁੱਝ ਦਿਨਾਂ ਤਕ ਇਸ ਦੀ ਵਰਤੋਂ ਕਰਨ ਨਾਲ ਤੁਹਾਡੇ ਸਰੀਰ ਦੀ ਚਰਬੀ ਕਾਫ਼ੀ ਘੱਟ ਜਾਵੇਗੀ।