ਪਿੰਪਲਸ ਅਤੇ ਡੈੱਡ ਸਕਿਨ ਦੀ ਸਮੱਸਿਆ ਨੂੰ ਦੂਰ ਕਰਦੈ ਚਮੇਲੀ ਦਾ ਫੁਲ
ਚਮੇਲੀ ਦਾ ਫੁਲ ਦਿਖਣ 'ਚ ਬਹੁਤ ਹੀ ਖ਼ੂਬਸੂਰਤ ਹੁੰਦਾ ਹੈ। ਇਸ ਦੀ ਖ਼ੁਸ਼ਬੂ ਵੀ ਮਨ ਮੋਹ ਲੈਣ ਵਾਲੀ ਹੁੰਦੀ ਹੈ। ਕੀ ਤੁਹਾਨੂੰ ਪਤਾ ਹੈ ਕਿ ਚਮੇਲੀ ਦਾ ਫੁਲ ਖ਼ੂਬਸੂਰਤੀ ਨੂੰ...
ਚਮੇਲੀ ਦਾ ਫੁਲ ਦਿਖਣ 'ਚ ਬਹੁਤ ਹੀ ਖ਼ੂਬਸੂਰਤ ਹੁੰਦਾ ਹੈ। ਇਸ ਦੀ ਖ਼ੁਸ਼ਬੂ ਵੀ ਮਨ ਮੋਹ ਲੈਣ ਵਾਲੀ ਹੁੰਦੀ ਹੈ ਅਤੇ ਕੀ ਤੁਹਾਨੂੰ ਪਤਾ ਹੈ ਕਿ ਚਮੇਲੀ ਦਾ ਫੁਲ ਖ਼ੂਬਸੂਰਤੀ ਨੂੰ ਵਧਾਉਣ ਲਈ ਵੀ ਬਹੁਤ ਕਾਰਜ ਆਉਂਦਾ ਹੈ। ਇਸ ਦੇ ਪ੍ਰਯੋਗ ਨਾਲ ਚਿਹਰੇ 'ਚ ਨਿਖ਼ਾਰ ਆਉਂਦਾ ਹੈ। ਚਮੇਲੀ ਦੇ ਫੁੱਲਾਂ ਦੇ ਪ੍ਰਯੋਗ ਨਾਲ ਤੁਸੀਂ ਚਮੜੀ ਨਾਲ ਜੁਡ਼ੀ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਜੇਕਰ ਤੁਹਾਡੇ ਸਰੀਰ ਦੇ ਕਿਸੇ ਹਿੱਸੇ 'ਚ ਸੋਜ ਆ ਗਈ ਹੈ ਤਾਂ ਚਮੇਲੀ ਦੇ ਫੁੱਲਾਂ ਨੂੰ ਪੀਸ ਕੇ ਸੋਜ ਵਾਲੀ ਥਾਂ 'ਤੇ ਲਗਾਉ। ਅਜਿਹਾ ਕਰਨ ਨਾਲ ਤੁਹਾਨੂੰ ਸੋਜ ਤੋਂ ਆਰਾਮ ਮਿਲ ਜਾਵੇਗਾ। ਅੱਜ ਅਸੀਂ ਤੁਹਾਨੂੰ ਚਮੇਲੀ ਦੇ ਫੁਲ ਦੇ ਕੁੱਝ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਜੇਕਰ ਤੁਹਾਡੇ ਚਿਹਰੇ 'ਤੇ ਡੈਡ ਸਕਿਨ ਅਤੇ ਗੰਦਗੀ ਕਾਰਨ ਪਿੰਪਲਸ ਆ ਗਏ ਹਨ ਤਾਂ ਤੁਸੀਂ ਚਮੇਲੀ ਦੇ ਫੁੱਲਾਂ ਦਾ ਪ੍ਰਯੋਗ ਕਰ ਸਕਦੇ ਹੋ। ਇਸ ਦੇ ਲਈ ਚਮੇਲੀ ਦੇ ਫੁੱਲਾਂ ਨੂੰ ਪੀਸ ਕੇ ਇਸ 'ਚ ਥੋੜ੍ਹਾ ਜਿਹਾ ਗੁਲਾਬਜਲ ਮਿਲਾ ਲਵੋ। ਹੁਣ ਇਸ ਨੂੰ ਅਪਣੇ ਚਿਹਰੇ 'ਤੇ ਲਗਾ ਕੇ ਸੁਕਣ ਦਿਉ।
ਹੁਣ ਅਪਣੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਵੋ। ਰੋਜ਼ ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ਤੋਂ ਪਿੰਪਲਸ ਅਤੇ ਡੈਡ ਸਕਿਨ ਦੀ ਸਮੱਸਿਆ ਦੂਰ ਹੋ ਜਾਵੇਗੀ। ਚਿਹਰੇ ਦੀਆਂ ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਚਮੇਲੀ ਦੇ ਫੁੱਲਾਂ ਨੂੰ ਦੁੱਧ ਨਾਲ ਮਿਲਾ ਕੇ ਪੀਸ ਲਵੋ। ਹੁਣ ਇਸ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਅਪਣੇ ਚਿਹਰੇ 'ਤੇ ਲਗਾਉ।
ਅੱਧੇ ਘੰਟੇ ਬਾਅਦ ਅਪਣੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਵੋ। ਹਫ਼ਤੇ 'ਚ ਦੋ ਤੋਂ ਤਿੰਨ ਵਾਰ ਫੇਸ ਪੈਕ ਦੀ ਵਰਤੋਂ ਕਰਨ ਨਾਲ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਦੂਰ ਹੋ ਜਾਣਗੀਆਂ।