ਭਾਰ ਘਟਾਉਣ ਲਈ ਪੀਓ ਗੰਨੇ ਦਾ ਜੂਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਵਧਦਾ ਭਾਰ ਤੁਹਾਡੀ ਸ਼ਖਸੀਅਤ ਦੇ ਨਾਲ ਸਿਹਤ ਉੱਤੇ ਵੀ ਭੈੜਾ ਅਸਰ ਪਾਉਂਦਾ ਹੈ। ਵੱਧਦੇ ਹੋਏ ਭਾਰ ਦੇ ਕਾਰਨ ਤੁਹਾਨੂੰ ਦੂਸਰਿਆਂ ਦੇ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ....

Sugarcane Juice

ਵਧਦਾ ਭਾਰ ਤੁਹਾਡੀ ਸ਼ਖਸੀਅਤ ਦੇ ਨਾਲ ਸਿਹਤ ਉੱਤੇ ਵੀ ਭੈੜਾ ਅਸਰ ਪਾਉਂਦਾ ਹੈ। ਵੱਧਦੇ ਹੋਏ ਭਾਰ ਦੇ ਕਾਰਨ ਤੁਹਾਨੂੰ ਦੂਸਰਿਆਂ ਦੇ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਵੱਧਦੇ ਭਾਰ ਨੂੰ ਕੰਟਰੋਲ ਵਿਚ ਕਰਨ ਲਈ ਤੁਸੀਂ ਤੰਦਰੁਸਤ ਭੋਜਨ ਨੂੰ ਲੈ ਕੇ ਜਿਮ ਵਿਚ ਕਈ ਘੰਟੇ  ਮੁੜ੍ਹਕਾ ਰੋੜ੍ਹਦੇ ਹੋ ਪਰ ਕੀ ਤੁਸੀਂ ਜਾਣਦੇ ਹੈ ਕਿ ਸਿਰਫ ਗੰਨੇ ਦਾ ਰਸ ਪੀ ਕੇ ਤੁਸੀਂ ਮੋਟਾਪਾ ਘਟ ਕਰ ਸਕਦੇ ਹੋ। ਗੰਨੇ ਦੇ ਰਸ ਦਾ ਸੇਵਨ ਨਾ ਸਿਰਫ਼ ਮੋਟਾਪਾ ਘਟਾਉਂਦਾ ਹੈ ਸਗੋਂ ਇਹ ਤੁਹਾਡੇ ਸਰੀਰ ਨੂੰ ਐਨਰਜੀ ਦੇਣ ਦੇ ਨਾਲ ਡੀਹਾਈਡਰੇਸ਼ਨ ਅਤੇ ਕਈ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।

ਆਓ ਜਾਣਦੇ ਹੈ ਕਿਸ ਤਰ੍ਹਾਂ ਗੰਨੇ ਦੇ ਰਸ ਦਾ ਮੋਟਾਪਾ ਘਟਾਉਣ ਵਿਚ ਮਦਦਗਾਰ ਹੁੰਦਾ ਹੈ। ਗੰਨੇ ਦਾ ਜੂਸ ਸਰੀਰ ਵਿਚੋ ਸਾਰੇ ਜ਼ਹਿਰੀਲਾ ਤੱਤ ਨੂੰ ਬਾਹਰ ਕੱਢਦਾ ਹੈ। ਜਿਸ ਦੇ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੁੰਦਾ। ਤੁਹਾਡੇ ਭਾਰ ਨੂੰ ਕੰਟਰੋਲ ਵਿਚ ਵੀ ਰੱਖਦਾ ਹੈ। ਗੰਨੇ  ਦੇ ਜੂਸ ਵਿਚ ਪਾਏ ਜਾਣ ਵਾਲੇ ਤੱਤ ਵਿਚ 111 ਕੈਲਰੀ, 27 ਗ੍ਰਾਮ ਕਾਰਬੋਹਾਈਡਰੇਟ ਅਤੇ 0.27 ਗ੍ਰਾਮ ਪ੍ਰੋਟੀਨ, ਪ੍ਰਚੁਰ ਮਾਤਰਾ ਵਿਚ ਮੈਗਨੀਸ਼ੀਅਮ, ਕੈਲਸ਼ੀਅਮ, ਫਾਸਫੋਰਸ, ਜਸਤਾ ਅਤੇ ਪੋਟਾਸ਼ੀਅਮ ਅਤੇ ਵਿਟਾਮਿਨ ਏ , ਬੀ - ਕਾੰਪਲੇਕਸ ਅਤੇ ਵਿਟਾਮਿਨ ਸੀ ਵੀ ਪਾਇਆ ਜਾਂਦਾ ਹੈ। ਗੰਨੇ ਵਿਚ ਫੈਟ ਨਹੀਂ ਹੁੰਦਾ ਹੈ।

ਇਹ ਇਕ 100 %  ਕੁਦਰਤੀ ਡਰਿੰਕ ਹੈ। ਇਸ ਵਿਚ ਲੱਗਭੱਗ 30 ਗ੍ਰਾਮ ਕੁਦਰਤੀ ਸ਼ੂਗਰ ਹੁੰਦੀ ਹੈ। ਇਕ ਗਲਾਸ ਗੰਨੇ ਦੇ ਰਸ ਵਿਚ ਕੁਲ 13 ਗ੍ਰਾਮ ਡਾਇਟਰੀ ਫਾਈਬਰ ਹੁੰਦੀ ਹੈ। ਜਿਸ ਕਰਕੇ ਇਸਦਾ ਸੇਵਨ ਮੋਟਾਪਾ ਘਟਾਉਣ ਵਿਚ ਮਦਦ ਕਰਦਾ ਹੈ। ਮੋਟਾਪਾ ਘੱਟ ਕਰਨ ਲਈ ਇਸ ਵਿਚ ਨੀਂਬੂ ਨੂੰ ਨਚੋੜ ਕੇ ਇਕ ਚੁਟਕੀ ਕਾਲ਼ਾ ਨਮਕ ਪਾ ਲਵੋ। ਕਸਰਤ ਕਰਨ ਦੇ ਤੁਰੰਤ ਬਾਅਦ ਜਾਂ ਲੰਬੇ ਸਮੇਂ ਤੋਂ ਬਾਅਦ ਗਰਮੀ ਆਉਣ ਤੇ ਗੰਨ‍ ਨੇ ਦਾ ਰਸ ਪੀਣਾ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਗੰਨੇ ਦਾ ਰਸ ਪੀਂਦੇ ਸਮੇਂ ਵਰਤੋ ਸਾਵਧਾਨੀ :  ਹਮੇਸ਼ਾ ਤਾਜ਼ੇ ਗੰਨੇ ਦਾ ਰਸ ਪੀਓ।

ਫ੍ਰਿਜ਼ ਵਿਚ ਰੱਖਿਆ ਹੋਇਆ ਗੰਨੇ ਦਾ ਰਸ ਤਾਂ ਕਦੇ ਵੀ ਨਾ ਪੀਓ। ਤਾਜ਼ੇ ਗੰਨੇ ਦਾ ਜੂਸ ਪੀਣ ਨਾਲ ਤੁਹਾਨੂੰ ਇਸ ਵਿਚ ਮੌਜੂਦ ਨਿਊਟਰੀਸ਼ਸ ਮਿਲਣਗੇ। ਮਾਹਿਰਾਂ ਦਾ ਕਹਿਣਾ ਹੈ ਕਿ ਇਕ ਦਿਨ ਵਿਚ ਦੋ ਗਲਾਸ ਤੋਂ ਜ਼ਿਆਦਾ ਗੰਨੇ ਦਾ ਰਸ ਨਹੀਂ ਪੀਣਾ ਚਾਹੀਦਾ ਹੈ। ਕਿਉਂਕਿ ਇਕ ਤੰਦੁਰੁਸਤ ਆਦਮੀ ਨੂੰ ਸਿਰਫ਼ ਦੋ ਗਲਾਸ ਗੰਨੇ ਦੇ ਰਸ ਦੀ ਹੀ ਜ਼ਰੂਰਤ ਹੁੰਦੀ ਹੈ। ਇਸ ਤੋਂ ਜ਼ਿਆਦਾ ਗੰਨੇ ਦੇ ਰਸ ਦਾ ਸੇਵਨ ਤੁਹਾਨੂੰ ਨੁਕਸਾਨ ਕਰ ਸਕਦਾ ਹੈ। ਕਦੇ ਵੀ ਸੜੇ ਹੋਏ ਗੰਨੇ ਤੋਂ ਕੱਢਿਆ ਹੋਇਆ ਰਸ ਨਾ ਪੀਓ। ਇਸ ਨਾਲ ਤੁਹਾਨੂੰ ਬੀਮਾਰੀਆਂ ਹੋ ਸਕਦੀਆਂ ਹਨ। ਇਸ ਲਈ ਜੂਸ ਨਿਕਲਦੇ ਸਮੇਂ ਗੰਨਾ ਠੀਕ ਹੈ ਜਾਂ ਨਹੀਂ ਇਸ ਦੀ ਜਾਂਚ ਜਰੂਰ ਕਰੋ।