Sugarcane juice benefits: ਗਰਮੀ ਤੋਂ ਬਚਣ ਲਈ ਪੀਉ ਗੰਨੇ ਦਾ ਜੂਸ, ਹੋਣਗੇ ਕਈ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਆਉ ਜਾਣਦੇ ਹਾਂ ਗੰਨੇ ਦਾ ਜੂਸ ਪੀਣ ਦੇ ਫ਼ਾਇਦਿਆਂ ਬਾਰੇ:

Drink sugarcane juice to avoid heat, there will be many benefits

Sugarcane juice benefits: ਗਰਮੀਆਂ ਦਾ ਮੌਸਮ ਆ ਗਿਆ ਹੈ ਅਤੇ ਗਰਮੀਆਂ ਵਿਚ ਲੋਕ ਜ਼ਿਆਦਾਤਰ ਗੰਨੇ ਦਾ ਜੂਸ ਪੀਣਾ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਗੰਨੇ ਦਾ ਜੂਸ ਸਰੀਰ ਨੂੰ ਠੰਢਾ ਰਖਦਾ ਹੈ। ਦਰਅਸਲ ਗੰਨੇ ਦੇ ਜੂਸ ਵਿਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਫ਼ਾਸਫ਼ੋਰਸ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ, ਇਸ ਲਈ ਗੰਨੇ ਦੇ ਰਸ ਨੂੰ ਗਰਮੀਆਂ ਦਾ ਸੱਭ ਤੋਂ ਵਧੀਆ ਜੂਸ ਵੀ ਮੰਨਿਆ ਜਾਂਦਾ ਹੈ।

ਇਹ ਜੂਸ ਨਾ ਸਿਰਫ਼ ਤੁਹਾਡੀ ਪਿਆਸ ਬੁਝਾਉਂਦਾ ਹੈ ਬਲਕਿ ਊਰਜਾ ਦਾ ਕੰਮ ਵੀ ਕਰਦਾ ਹੈ। ਗੰਨੇ ਦਾ ਰਸ ਪੀਣ ਦਾ ਸੱਭ ਤੋਂ ਵਧੀਆ ਸਮਾਂ ਸਵੇਰੇ, ਖ਼ਾਲੀ ਪੇਟ ਜਾਂ ਭੋਜਨ ਵਿਚਕਾਰ ਹੈ। ਅਜਿਹਾ ਇਸ ਲਈ ਹੈ ਕਿਉਂਕਿ ਭੋਜਨ ਤੋਂ ਬਾਅਦ ਗੰਨੇ ਦਾ ਜੂਸ ਪੀਣ ਨਾਲ ਭੋਜਨ ਵਿਚ ਹੋਰ ਕਾਰਬੋਹਾਈਡਰੇਟ ਦੀ ਮੌਜੂਦਗੀ ਕਾਰਨ ਬਲੱਡ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ।

ਆਉ ਜਾਣਦੇ ਹਾਂ ਗੰਨੇ ਦਾ ਜੂਸ ਪੀਣ ਦੇ ਫ਼ਾਇਦਿਆਂ ਬਾਰੇ:

ਗੰਨੇ ਦੇ ਜੂਸ ਵਿਚ ਐਂਟੀ-ਆਕਸੀਡੈਂਟ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿਚ ਮਦਦ ਕਰਦੇ ਹਨ। ਇਸ ਨਾਲ ਲੋਕ ਗਰਮੀਆਂ ਵਿਚ ਹੋਣ ਵਾਲੇ ਵਾਇਰਲ ਇਨਫ਼ੈਕਸ਼ਨ ਵਰਗੀਆਂ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹਨ। ਗੰਨੇ ਦਾ ਜੂਸ ਵੀ ਭਾਰ ਘਟਾਉਣ ਵਿਚ ਮਦਦਗਾਰ ਹੁੰਦਾ ਹੈ।

ਇਸ ਵਿਚ ਭਰਪੂਰ ਮਾਤਰਾ ’ਚ ਫ਼ਾਈਬਰ ਹੁੰਦਾ ਹੈ ਜਿਸ ਨਾਲ ਪੇਟ ਲੰਮੇ ਸਮੇਂ ਤਕ ਭਰਿਆ ਮਹਿਸੂਸ ਹੁੰਦਾ ਹੈ ਜਿਸ ਕਾਰਨ ਤੁਸੀਂ ਹੋਰ ਕੁੱਝ ਨਹੀਂ ਖਾਣਾ ਚਾਹੁੰਦੇ। ਮਾਹਰਾਂ ਅਨੁਸਾਰ ਗੰਨੇ ਦਾ ਰਸ ਪੀਲੀਆ ਵਰਗੀਆਂ ਬੀਮਾਰੀਆਂ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ। ਇਸ ਲਈ ਗੰਨੇ ਦੇ ਜੂਸ ਦਾ ਲਗਾਤਾਰ ਕੁੱਝ ਦਿਨਾਂ ਤਕ ਸੇਵਨ ਕਰਨਾ ਜ਼ਰੂਰੀ ਹੈ। ਗੰਨੇ ਦਾ ਜੂਸ ਸਰੀਰ ਨੂੰ ਐਨਰਜੀ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ। ਗੰਨੇ ਦੇ ਜੂਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਭਰਪੂਰ ਊਰਜਾ ਮਿਲਦੀ ਹੈ। ਜੋ ਕਈ ਘੰਟਿਆਂ ਤਕ ਜਾਰੀ ਰਹਿੰਦਾ ਹੈ ਜਿਸ ਨਾਲ ਵਿਅਕਤੀ ਤਾਜ਼ਗੀ ਨਾਲ ਭਰਪੂਰ ਮਹਿਸੂਸ ਕਰ ਸਕਦਾ ਹੈ।

(For more Punjabi news apart from Drink sugarcane juice to avoid heat, there will be many benefits, stay tuned to Rozana Spokesman)