Health News: ਥਕਾਵਟ ਨੂੰ ਦੂਰ ਕਰਨ ਲਈ ਰਾਤ ਦੇ ਸਮੇਂ ਸੰਗੀਤ ਸੁਣਨਾ ਫ਼ਾਇਦੇਮੰਦ ਹੁੰਦੈ 

ਏਜੰਸੀ

ਜੀਵਨ ਜਾਚ, ਸਿਹਤ

ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਲੋਕਾਂ ਨੂੰ ਵੀ ਸੰਗੀਤ ਸੁਣਨਾ ਫ਼ਾਇਦੇਮੰਦ ਹੁੰਦਾ ਹੈ।

Listening to music at night is beneficial to relieve fatigue

 

Health News: ਅੱਜਕਲ ਹਰ ਕੋਈ ਕਿਸੇ ਨਾ ਕਿਸੇ ਸਮੱਸਿਆ ਤੋਂ ਪ੍ਰੇਸ਼ਾਨ ਹੈ। ਅਜਿਹੇ ਵਿਚ ਜ਼ਿਆਦਾ ਚਿੰਤਾ ਕਰਨ ਨਾਲ ਡਿਪ੍ਰੈਸ਼ਨ ’ਚ ਜਾਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ਵਿਚ ਦਿਨ ਭਰ ਦੀ ਥਕਾਵਟ ਨੂੰ ਦੂਰ ਕਰਨ ਲਈ ਰਾਤ ਦੇ ਸਮੇਂ ਸੰਗੀਤ ਸੁਣਨਾ ਫ਼ਾਇਦੇਮੰਦ ਹੁੰਦਾ ਹੈ। ਆਉ ਜਾਣਦੇ ਹਾਂ ਸੰਗੀਤ ਸੁਣਨ ਦੇ ਫ਼ਾਇਦਿਆਂ ਬਾਰੇ...

ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਲੋਕਾਂ ਨੂੰ ਵੀ ਸੰਗੀਤ ਸੁਣਨਾ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਘੱਟ ਹੋ ਕੇ ਦਿਮਾਗ਼ ਅਤੇ ਦਿਲ ਨੂੰ ਸ਼ਾਂਤੀ ਮਿਲਦੀ ਹੈ। ਦਰਅਸਲ ਗਾਣੇ ਸੁਣਨ ਨਾਲ ਦਿਮਾਗ਼ ਸ਼ਾਂਤ ਹੋਣ ਨਾਲ ਤਣਾਅ ਘੱਟ ਹੋਣ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।

ਸੰਗੀਤ ਸੁਣਨ ਨਾਲ ਮਨ ਸ਼ਾਂਤ ਹੁੰਦਾ ਹੈ। ਇਹ ਇਕ ਥੈਰੇਪੀ ਦੀ ਤਰ੍ਹਾਂ ਕੰਮ ਕਰਦੇ ਹੋਏ ਮਨ ਅਤੇ ਦਿਮਾਗ਼ ਨੂੰ ਸ਼ਾਂਤ ਕਰ ਕੇ ਤਣਾਅ ਨੂੰ ਘਟਾਉਣ ’ਚ ਸਹਾਇਤਾ ਕਰਦਾ ਹੈ। ਇਸ ਨਾਲ ਵਿਅਕਤੀ ਨੂੰ ਅਪਣੀ ਪ੍ਰੇਸ਼ਾਨੀ ਅਤੇ ਦਰਦ ਨੂੰ ਘਟਾਉਣ ’ਚ ਸਹਾਇਤਾ ਮਿਲਦੀ ਹੈ। ਅਜਿਹੇ ’ਚ ਡਿਪ੍ਰੈਸ਼ਨ ਨੂੰ ਘੱਟ ਕਰਨ ਲਈ ਸੰਗੀਤ ਸੁਣਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਸੰਗੀਤ ਕਿਸੇ ਵੀ ਦਰਦ ਨੂੰ ਘੱਟ ਕਰਨ ’ਚ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਕੋਈ ਵੀ ਵਿਅਕਤੀ ਚਾਹੇ ਕਿੰਨੇ ਵੀ ਦਰਦ ’ਚ ਕਿਉਂ ਨਾ ਹੋਵੇ ਗਾਣੇ ਸੁਣਨ ਨਾਲ ਉਹ ਅਪਣਾ ਦਰਦ ਕਾਫ਼ੀ ਹੱਦ ਤਕ ਭੁੱਲ ਜਾਂਦਾ ਹੈ।

ਅਕਸਰ ਚਿੰਤਾ ਕਾਰਨ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ’ਚ ਰਾਤ ਨੂੰ ਗਾਣੇ ਸੁਣਨ ਨਾਲ ਮਨ ਅਤੇ ਦਿਮਾਗ਼ ਸਥਿਰ ਹੁੰਦਾ ਹੈ। ਅਜਿਹੇ ਵਿਚ ਚੰਗੀ ਅਤੇ ਗਹਿਰੀ ਨੀਂਦ ਲੈਣ ’ਚ ਸਹਾਇਤਾ ਮਿਲਦੀ ਹੈ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਸੌਣ ਤੋਂ ਪਹਿਲਾਂ ਹਮੇਸ਼ਾ ਸ਼ਾਂਤੀ ਦਾ ਸੰਗੀਤ ਸੁਣੋ। ਜ਼ਿਆਦਾ ਤੇਜ਼ ਗਾਣਾ ਸੁਣਨ ਨਾਲ ਸਿਰਦਰਦ ਅਤੇ ਬੇਚੈਨੀ ਦੀ ਸਮੱਸਿਆ ਹੋ ਸਕਦੀ ਹੈ।