ਪਿਆਜ ਦੇ ਪਾਣੀ ਨਾਲ ਦੂਰ ਕਰੋ ਬੀਮਾਰੀਆਂ, ਖੰਘ ਤੋਂ ਵੀ ਮਿਲੇਗੀ ਰਾਹਤ

ਏਜੰਸੀ

ਜੀਵਨ ਜਾਚ, ਸਿਹਤ

ਉਂਜ ਤਾਂ ਮਾਨਸੂਨ ਦਾ ਸੀਜ਼ਨ ਬਹੁਤ ਹੀ ਸੁਹਾਵਣਾ ਹੁੰਦਾ ਹੈ ਪਰ ਇਹ ਆਪਣੇ ਨਾਲ ਕਈ ਬਿਮਾਰੀਆਂ ਨੂੰ ਵੀ ਲੈ ਕੇ ਆਉਂਦਾ ਹੈ। ਮੀਂਹ 'ਚ ਭਿੱਜ ਜਾਣ 'ਤੇ ....

Health Benefits of onion in Monsoon Season

ਨਵੀਂ ਦਿੱਲੀ :  ਉਂਜ ਤਾਂ ਮਾਨਸੂਨ ਦਾ ਸੀਜ਼ਨ ਬਹੁਤ ਹੀ ਸੁਹਾਵਣਾ ਹੁੰਦਾ ਹੈ ਪਰ ਇਹ ਆਪਣੇ ਨਾਲ ਕਈ ਬਿਮਾਰੀਆਂ ਨੂੰ ਵੀ ਲੈ ਕੇ ਆਉਂਦਾ ਹੈ।  ਮੀਂਹ 'ਚ ਭਿੱਜ ਜਾਣ 'ਤੇ ਖੰਘ - ਬੁਖਾਰ ਹੋਣ ਦਾ ਡਰ ਰਹਿੰਦਾ ਹੈ। ਉਥੇ ਹੀ ਮੱਛਰਾਂ ਦੇ ਕੱਟਣ ਅਤੇ ਗੰਦਗੀ ਨਾਲ ਡੇਂਗੂ ਅਤੇ ਮਲੇਰੀਆ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ 'ਚ ਇਸ ਮੌਸਮ 'ਚ ਆਪਣੇ ਆਪ ਦਾ ਬਚਾਅ ਕਰਨਾ ਵੀ ਬਹੁਤ ਜਰੂਰੀ ਹੈ। ਬਸ ਇਸਦੇ ਲਈ ਤੁਹਾਨੂੰ ਥੋੜ੍ਹਾ - ਜਿਹਾ ਸੁਚੇਤ ਹੋਣਾ ਪਵੇਗਾ। 

ਇਸ ਮੌਸਮ 'ਚ ਜੇਕਰ ਤੁਸੀ ਖੰਘ ਦੀ ਚਪੇਟ 'ਚ ਆ ਗਏ ਹੋ ਅਤੇ ਇਹ ਤੁਹਾਡਾ ਪਿੱਛਾ ਹੀ ਨਹੀਂ ਛੱਡ ਰਹੀ ਤਾਂ ਪਿਆਜ ਦੇ ਪਾਣੀ ਦਾ ਇਸਤੇਮਾਲ ਕਰ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ। ਪਿਆਜ ਦਾ ਪਾਣੀ ਸਰੀਰ ਨੂੰ ਐਨਰਜੀ ਦਿੰਦਾ ਹੈ ਅਤੇ ਮੀਂਹ ਵਿੱਚ ਵਾਇਰਲ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।

ਪਿਆਜ ਦਾ ਪਾਣੀ ਇਸ ਤਰ੍ਹਾਂ ਕਰੋ ਤਿਆਰ
ਇੱਕ ਪਿਆਜ ਨੂੰ ਬਰੀਕ ਟੁਕੜਿਆਂ 'ਚ ਕੱਟ ਲਵੋ। ਇਨ੍ਹਾਂ ਟੁਕੜਿਆਂ ਨੂੰ ਇੱਕ ਕਟੋਰੀ ਪਾਣੀ ਵਿੱਚ ਪਾ ਦਿਓ ਅਤੇ 6 - 8 ਘੰਟੇ ਤੱਕ ਛੱਡ ਦਿਓ। ਦਿਨ 'ਚ ਦੋ ਵਾਰ 2 - 3 ਚਮਚ ਪਾਣੀ ਪੀ ਸਕਦੇ ਹੋ। ਇਸਨੂੰ ਸਵਾਦਿਸ਼ਟ ਕਰਨ ਲਈ ਇਸ ਵਿੱਚ ਥੋੜ੍ਹਾ ਸ਼ਹਿਦ ਵੀ ਮਿਲਾ ਸਕਦੇ ਹੋ। 

ਪਿਆਜ ਦੇ ਪਾਣੀ ਦੇ ਫਾਇਦੇ
ਠੰਡ ਤੋਂ ਬਚਾਉਂਦਾ ਹੈ। 
ਵਾਇਰਲ ਨਾਲ ਲੜਨ 'ਚ ਸਹਾਇਕ ਹੁੰਦਾ ਹੈ। 
ਬਲਗ਼ਮ ਨੂੰ ਬਾਹਰ ਕੱਢਦਾ ਹੈ। 
ਇੰਮੀਊਨਿਟੀ ਵਧਾਉਂਦਾ ਹੈ। 
ਸਰੀਰ 'ਚ ਪਾਣੀ ਦੀ ਕਮੀ ਨੂੰ ਰੋਕਦਾ ਹੈ।