40 ਸਾਲ ਦੀ ਉਮਰ ਤੋਂ ਬਾਅਦ ਵੀ ਰਹੋਗੇ ਫਿੱਟ ਅਤੇ ਜਵਾਨ, ਅਪਣਾਓ ਇਹ 5 Tips

ਏਜੰਸੀ  | Harman Singh

ਜੀਵਨ ਜਾਚ, ਸਿਹਤ

ਯੋਗਾ, ਮੈਡੀਟੇਸ਼ਨ ਅਤੇ ਸੰਗੀਤ ਦਾ ਸਹਾਰਾ ਲਓ।

Stay fit and young even after the age of 40, follow these 5 tips

 

ਚੰਡੀਗੜ੍ਹ - ਵਧਦੀ ਉਮਰ ਦੇ ਨਾਲ ਕਈ ਸਰੀਰਕ ਸਮੱਸਿਆਵਾਂ ਅਕਸਰ ਲੋਕਾਂ ਨੂੰ ਘੇਰ ਲੈਂਦੀਆਂ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਕਰਨਾ ਚਾਹੀਦਾ ਹੈ ਕਿਉਂਕਿ ਇਹ ਹਾਨੀਕਾਰਕ ਬਣ ਸਕਦੀਆਂ ਹਨ। ਜੇਕਰ ਤੁਸੀਂ 40 ਸਾਲ ਦੀ ਉਮਰ ਤੋਂ ਬਾਅਦ ਸਹੀ ਡਾਇਟ ਨਹੀਂ ਲੈਂਦੇ ਹੋ ਤਾਂ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ। ਤੁਹਾਨੂੰ ਛੋਟੇ-ਮੋਟੇ ਕੰਮ ਕਰਨ 'ਚ ਵੀ ਮੁਸ਼ਕਲ ਆ ਸਕਦੀ ਹੈ। ਆਓ ਜਾਣਦੇ ਹਾਂ ਕੁਝ ਅਜਿਹੇ ਟਿਪਸ ਜਿਨ੍ਹਾਂ ਰਾਹੀਂ ਔਰਤਾਂ 40 ਸਾਲ ਦੀ ਉਮਰ ‘ਚ ਵੀ ਖੁਦ ਨੂੰ ਫਿੱਟ ਰੱਖ ਸਕਦੀਆਂ ਹਨ।

ਯੋਗਾ ਅਤੇ ਮੈਡੀਟੇਸ਼ਨ: ਔਰਤਾਂ ਅਕਸਰ 40 ਸਾਲ ਦੀ ਉਮਰ ਤੋਂ ਬਾਅਦ ਚਿੜਚਿੜਾ ਮਹਿਸੂਸ ਕਰਦੀਆਂ ਹਨ ਅਤੇ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਤਣਾਅ 'ਚ ਰਹਿਣ ਲੱਗ ਜਾਂਦੀਆਂ ਹਨ। ਇਸ ਦਾ ਸਿਹਤ ‘ਤੇ ਬਹੁਤ ਅਸਰ ਪੈਂਦਾ ਹੈ ਇਸ ਲਈ ਇਸ ਤੋਂ ਬਚਣ ਲਈ ਯੋਗਾ, ਮੈਡੀਟੇਸ਼ਨ ਅਤੇ ਸੰਗੀਤ ਦਾ ਸਹਾਰਾ ਲਓ। ਅਜਿਹੇ ਕੰਮ ਕਰੋ ਜੋ ਤੁਹਾਨੂੰ ਚੰਗੇ ਲੱਗਣ ਇਸ ਨਾਲ ਤੁਸੀਂ ਖੁਸ਼ ਅਤੇ ਰੋਗਮੁਕਤ ਰਹੋਗੇ।

ਬੈਲੇਂਸ ਡਾਇਟ: 40 ਸਾਲ ਦੀ ਉਮਰ ਤੋਂ ਬਾਅਦ ਤਾਜ਼ੇ ਫਲ, ਸਬਜ਼ੀਆਂ, ਫਲ਼ੀਦਾਰ ਅਤੇ ਸਾਬਤ ਅਨਾਜ ਜ਼ਰੂਰ ਖਾਣਾ ਚਾਹੀਦਾ ਹੈ। ਮਸਾਲੇਦਾਰ, ਆਇਲੀ, ਜੰਕ ਅਤੇ ਪ੍ਰੋਸੈਸਡ ਫ਼ੂਡ ਖਾਣ ਤੋਂ ਪਰਹੇਜ਼ ਕਰੋ। ਸਾਬਤ ਅਨਾਜ ਖਾਓ। ਸ਼ਰਾਬ ਅਤੇ ਸਮੋਕਿੰਗ ਤੋਂ ਦੂਰ ਰਹੋ। 

ਹੈਲਥ ਚੈਕਅੱਪ: ਭਾਵੇਂ ਤੁਸੀਂ ਕਸਰਤ ਕਰ ਰਹੇ ਹੋ ਅਤੇ ਆਪਣੀ ਡਾਇਟ ਦਾ ਧਿਆਨ ਰੱਖ ਰਹੇ ਹੋ ਫਿਰ ਵੀ ਇਹ ਯਕੀਨੀ ਬਣਾਉਣ ਲਈ ਹੈਲਥ ਚੈਕਅੱਪ ਕਰਵਾਉਣਾ ਮਹੱਤਵਪੂਰਨ ਹੈ ਕਿ ਤੁਹਾਡੇ ਸਾਰੇ ਅੰਗ ਸਹੀ ਤਰ੍ਹਾਂ ਕੰਮ ਕਰ ਰਹੇ ਹਨ। ਕੁੱਝ ਆਮ ਟੈਸਟ ਜਿਵੇਂ ਬਲੱਡ ਪ੍ਰੈਸ਼ਰ, ਥਾਇਰਾਇਡ, ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਲੈਵਲ ਦੀ ਵਾਰ-ਵਾਰ ਜਾਂਚ ਕਰਵਾਉਣੀ ਜ਼ਰੂਰੀ ਹੁੰਦੀ ਹੈ। ਤੁਹਾਨੂੰ ਨਿਯਮਤ ਅੱਖਾਂ, ਸਕਿਨ, ਦੰਦਾਂ, ਮੈਮੋਗ੍ਰਾਮ ਅਤੇ ਪੇਡੂ ਦੀਆਂ ਜਾਂਚਾਂ ਲਈ ਵੀ ਜਾਣਾ ਚਾਹੀਦਾ ਹੈ।
 

ਓਮੇਗਾ-3 ਅਤੇ ਓਮੇਗਾ-6 ਫੈਟੀ ਐਸਿਡ: ਖਾਣਾ ਬਣਾਉਣ ਲਈ ਓਮੇਗਾ-3 ਅਤੇ ਓਮੇਗਾ-6 ਫੈਟੀ ਐਸਿਡ ਵਾਲੇ ਤੇਲ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਬਦਾਮ, ਫਲੈਕਸਸੀਡਜ਼, ਤਿਲ, ਅਖਰੋਟ ਅਤੇ ਮੂੰਗਫਲੀ ਖਾਓ ਇਸ ਨਾਲ ਸਿਹਤ ਚੰਗੀ ਰਹੇਗੀ ਅਤੇ ਸਕਿਨ ਵੀ ਗਲੋਇੰਗ ਰਹੇਗੀ।

ਕੈਲਸ਼ੀਅਮ: ਵਧਦੀ ਉਮਰ ਦੇ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਹੱਡੀਆਂ ਦੇ ਟੁੱਟਣ ਦਾ ਡਰ ਰਹਿੰਦਾ ਹੈ ਨਾਲ ਹੀ ਹੱਡੀਆਂ ਨਾਲ ਜੁੜੀਆਂ ਹੋਰ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ। ਇਸ ਲਈ ਆਪਣੇ ਡੇਲੀ ਡਾਇਟ ਜਿਵੇਂ ਦੁੱਧ ਤੋਂ ਕੈਲਸ਼ੀਅਮ ਦੀ ਲੋੜੀਂਦੀ ਮਾਤਰਾ ਲਓ। ਸਰੀਰ ‘ਚ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ ਲਈ ਸਪਲੀਮੈਂਟਸ ਵੀ ਲਏ ਜਾ ਸਕਦੇ ਹਨ। ਇਨ੍ਹਾਂ ਸਾਰੇ ਨੁਸਖਿਆਂ ਨਾਲ ਤੁਸੀਂ 40 ਸਾਲ ਦੀ ਉਮਰ ਤੋਂ ਬਾਅਦ ਵੀ ਆਪਣੇ ਸਰੀਰ ‘ਚ ਚੁਸਤ-ਦਰੁਸਤ ਰਹੋਗੇ ਅਤੇ ਜਵਾਨੀ ਦੀ ਤਾਕਤ ਮਹਿਸੂਸ ਕਰੋਗੇ।