ਭਾਰ ਘੱਟ ਕਰਨ ਲਈ ਕੌਫੀ 'ਚ ਮਿਲਾ ਕੇ ਪੀਓ ਇਹ ਦੋ ਚੀਜ਼ਾਂ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਵੇਰ ਸਮੇਂ ਸੱਭ ਤੋਂ ਪਹਿਲਾਂ ਜਾਗਦੇ ਹੀ ਤੁਸੀਂ ਵੀ ਕੌਫੀ ਪੀਣਾ ਚਾਹੁੰਦੇ ਹੋ। ਇਸ ਦੇ ਕਈ ਫਾਇਦੇ ਹਨ। ਆਮ ਤੌਰ 'ਤੇ ਲੋਕ ਨੀਂਦ ਭਜਾਉਣ ਲਈ ਅਤੇ ਤਾਜ਼ਾ ਰਹਿਣ ਲਈ ਕੌਫੀ...

2 ingredients in coffee to lose weight

ਸਵੇਰ ਸਮੇਂ ਸੱਭ ਤੋਂ ਪਹਿਲਾਂ ਜਾਗਦੇ ਹੀ ਤੁਸੀਂ ਵੀ ਕੌਫੀ ਪੀਣਾ ਚਾਹੁੰਦੇ ਹੋ। ਇਸ ਦੇ ਕਈ ਫਾਇਦੇ ਹਨ। ਆਮ ਤੌਰ 'ਤੇ ਲੋਕ ਨੀਂਦ ਭਜਾਉਣ ਲਈ ਅਤੇ ਤਾਜ਼ਾ ਰਹਿਣ ਲਈ ਕੌਫੀ ਪੀਂਦੇ ਹਨ ਅਤੇ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਕੌਫੀ ਫੈਟ ਬਰਨ ਵਿਚ ਵੀ ਕਾਫ਼ੀ ਲਾਭਕਾਰੀ ਹੈ। ਹਾਲ ਹੀ 'ਚ ਹੋਏ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੌਫੀ ਭਾਰ ਘੱਟ ਕਰਨ ਵਿਚ ਵੀ ਕਾਫ਼ੀ ਅਸਰਦਾਰ ਹੈ। ਇਸ ਖਬਰ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੌਫੀ ਨੂੰ ਤੁਸੀਂ ਭਾਰ ਘੱਟ ਕਰਨ ਦੇ ਤੌਰ 'ਤੇ ਕਿਵੇਂ ਇਸਤੇਮਾਲ ਕਰ ਸਕਦੇ ਹੋ।

ਕੌਫੀ ਪੀ ਕੇ ਭਾਰ ਘੱਟ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਪਣੀ ਕੌਫੀ ਵਿਚ ਇਹ ਦੋ ਚੀਜ਼ਾਂ ਮਿਲਾਉਣੀ ਹੋਵੇਗੀ ਅਤੇ ਇਹ ਦੋ ਮਹਤਵਪੂਰਣ ਚੀਜ਼ਾਂ ਹਨ ਨਾਰੀਅਲ ਤੇਲ ਅਤੇ ਦਾਲਚੀਨੀ। ਇਸ ਦੇ ਲਈ ਤੁਹਾਨੂੰ 1/3 ਕਪ ਨਾਰੀਅਲ ਤੇਲ ਅਤੇ 1 ਚੱਮਚ ਦਾਲਚੀਨੀ ਪਾਊਡਰ ਨੂੰ ਇਕ ਛੋਟੀ ਕਟੋਰੀ ਵਿਚ ਮਿਕ‍ਸ ਕਰ ਕੇ ਪੇਸ‍ਟ ਬਣਾਉਣਾ ਹੋਵੇਗਾ ਅਤੇ ਉਸ ਵਿਚ 1 ਚੱਮਚ ਕੋਕੋ ਪਾਊਡਰ ਅਤੇ ਅੱਧਾ ਚੱਮਚ ਸ਼ਹਿਦ ਮਿਕ‍ਸ ਕਰਨਾ ਹੋਵੇਗਾ। ਇਸ ਦੇ ਸੇਵਨ ਨਾਲ ਤੁਸੀਂ ਆਰਾਮ ਨਾਲ 10 ਤੋਂ 15 ਪਾਉਂਡ ਤੱਕ ਚਰਬੀ ਸਿਰਫ ਇਕ ਮਹੀਨੇ ਵਿਚ ਘਟਾ ਸਕਦੇ ਹੋ।

ਸੱਭ ਤੋਂ ਚੰਗੀ ਗੱਲ ਹੈ ਕਿ ਇਸ ਦੇ ਲਈ ਤੁਹਾਨੂੰ ਕਿਸੇ ਸਖ਼ਤ ਨਿਯਮ ਨੂੰ ਪਾਲਣ ਕਰਨ ਦੀ ਜ਼ਰੂਰਤ ਨਹੀਂ ਹੈ। ਅਪਣੇ ਆਮ ਜੀਵਨਸ਼ੈਲੀ 'ਚ ਰਹਿੰਦੇ ਹੋਏ ਤੁਸੀਂ ਇਸ ਦੇ ਸੇਵਨ ਨਾਲ ਅਪਣਾ ਭਾਰ ਘੱਟ ਕਰ ਸਕਦੇ ਹੋ। ਤੁਸੀਂ ਇਸ ਘੋਲ ਨੂੰ ਇਕ ਜਾਰ ਵਿਚ ਰੱਖ ਕੇ ਫਰਿਜ ਵਿਚ ਰੱਖ ਲਵੋ। ਇਸ ਦੀ ਵਰਤੋਂ ਤੁਸੀਂ ਰੋਜ਼ ਅਪਣੀ ਕੌਫੀ ਵਿਚ ਕਰ ਸਕਦੇ ਹੋ। ਕੁੱਝ ਦਿਨਾਂ ਤੱਕ ਇਸ ਦੀ ਵਰਤੋਂ ਕਰਨ ਨਾਲ ਤੁਹਾਡੇ ਸਰੀਰ ਦਾ ਫੈਟ ਕਾਫ਼ੀ ਘੱਟ ਹੋਵੇਗਾ।