ਛਾਤੀਆਂ ਦੇ ਕੈਂਸਰ ਦਾ ਜਲਦੀ ਪਤਾ ਲਗਾਉਣ ਲਈ ਮੁਫ਼ਤ ਹੈਲਪਲਾਈਨ ਨੰਬਰ ਦੀ ਸ਼ੁਰੂਆਤ
ਹੈਲਪਲਾਈਨ ਨੰਬਰ 9599687085 ’ਤੇ ਵੀਡੀਉ ਜਾਂ ਫੋਨ ਕਾਲ ਰਾਹੀਂ ਕਿਸੇ ਵੀ ਸਮੇਂ ਮਾਹਰਾਂ ਤੋਂ ਮੁੱਢਲੀ ਜਾਂਚ ਅਤੇ ਸਬੰਧਤ ਰੋਕਥਾਮ ਹੋ ਸਕੇਮੀ
ਨਵੀਂ ਦਿੱਲੀ : ਓਨਕੋਲੋਜਿਸਟਾਂ ਦੀ ਇਕ ਟੀਮ ਨੇ ਕੈਂਸਰ ਮੁਕਤ ਭਾਰਤ ਮੁਹਿੰਮ ਤਹਿਤ ਭਾਰਤ ਦਾ ਪਹਿਲਾ ਮੁਫਤ ਅਤੇ ਸਰਗਰਮ ਹੈਲਪਲਾਈਨ ਨੰਬਰ ਲਾਂਚ ਕੀਤਾ ਹੈ ਤਾਂ ਜੋ ਔਰਤਾਂ ਨੂੰ ਛਾਤੀ ਦੇ ਕੈਂਸਰ ਦੀ ਜਲਦੀ ਪਛਾਣ ਅਤੇ ਇਲਾਜ ਲਈ ਤੁਰਤ ਕਦਮ ਚੁੱਕਣ ਲਈ ਉਤਸ਼ਾਹਤ ਕੀਤਾ ਜਾ ਸਕੇ।
ਦੇਸ਼ ਭਰ ਦੀਆਂ ਔਰਤਾਂ ਹੁਣ ਬਿਨਾਂ ਕਿਸੇ ਚਾਰਜ ਦੇ ਹੈਲਪਲਾਈਨ ਨੰਬਰ 9599687085 ’ਤੇ ਵੀਡੀਉ ਜਾਂ ਫੋਨ ਕਾਲ ਰਾਹੀਂ ਕਿਸੇ ਵੀ ਸਮੇਂ ਮਾਹਰਾਂ ਤੋਂ ਮੁੱਢਲੀ ਜਾਂਚ ਅਤੇ ਸਬੰਧਤ ਰੋਕਥਾਮ ਸਲਾਹ ਲੈ ਸਕਦੀਆਂ ਹਨ।
ਭਾਰਤ ’ਚ ਕੈਂਸਰ ਮੁਕਤ ਭਾਰਤ ਮੁਹਿੰਮ ਦੀ ਅਗਵਾਈ ਕਰ ਰਹੇ ਸੀਨੀਅਰ ਡਾਕਟਰ ਆਸ਼ੀਸ਼ ਗੁਪਤਾ ਨੇ ਦਸਿਆ ਕਿ ਛਾਤੀ ਦੇ ਕੈਂਸਰ ਦਾ ਪਤਾ ਲਗਾਉਣ ਲਈ ਮਹੱਤਵਪੂਰਨ ਟੈਸਟ ‘ਮੈਮੋਗ੍ਰਾਫੀ’ ਦੀ ਸਹੂਲਤ ਵੀ ਇਸ ਹੈਲਪਲਾਈਨ ’ਤੇ ਰਿਆਇਤੀ ਦਰ ’ਤੇ ਉਪਲਬਧ ਹੈ, ਜਿਸ ਤਹਿਤ ਮੈਮੋਗ੍ਰਾਫੀ ਟੈਸਟ ਪੂਰੇ ਭਾਰਤ ’ਚ 50 ਫੀ ਸਦੀ ਤਕ ਦੀ ਛੋਟ ’ਤੇ ਉਪਲਬਧ ਹੈ।
ਡਾ. ਗੁਪਤਾ ਨੇ ਕਿਹਾ, ‘‘ਇਸ ਪਹਿਲ ਦਾ ਉਦੇਸ਼ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਛਾਤੀ ਦੇ ਕੈਂਸਰ ਦਾ ਜਲਦੀ ਜਾਂ ਸੈਕੰਡਰੀ ਪਤਾ ਲਗਾਉਣ ਲਈ ਸਲਾਹ ਦਿਤੀ ਜਾ ਸਕੇ। ਪਹਿਲੇ ਜਾਂ ਦੂਜੇ ਪੜਾਅ ’ਚ ਇਲਾਜ ਦੇ ਲਾਭ ਦੀ ਦਰ ਕਾਫ਼ੀ ਜ਼ਿਆਦਾ ਹੈ।’’