ਜਿੰਨੀ ਛੋਟੀ ਇਲਾਇਚੀ ਓਨੇ ਵੱਡੇ ਫਾਇਦੇ

ਏਜੰਸੀ

ਜੀਵਨ ਜਾਚ, ਸਿਹਤ

ਖਾਣੇ ਦੇ ਸੁਆਦ ਨੂੰ ਹੋਰ ਵਧੀਆ ਬਣਾ ਦੇਣ ਵਾਲੀ ਇਲਾਇਚੀ ਇਨਸਾਨਾਂ ਦੇ ਮੂਡ ਨੂੰ ਤਾਂ ਚੰਗਾ ਕਰਦੀ ਹੀ ਹੈ

File Photo

ਖਾਣੇ ਦੇ ਸੁਆਦ ਨੂੰ ਹੋਰ ਵਧੀਆ ਬਣਾ ਦੇਣ ਵਾਲੀ ਇਲਾਇਚੀ ਇਨਸਾਨਾਂ ਦੇ ਮੂਡ ਨੂੰ ਤਾਂ ਚੰਗਾ ਕਰਦੀ ਹੀ ਹੈ ਇਸ ਦੇ ਨਾਲ ਹੀ ਇਹ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਵੀ ਦਿੰਦੀ ਹੈ। ਇਕ ਖੋਜ 'ਚ ਪਤਾ ਚਲਿਆ ਹੈ ਕਿ ਇਹ ਛੋਟੀ ਹੀ ਚੀਜ਼ ਵਜ਼ਨ ਘਟਾਉਣ 'ਚ ਮਦਦਗਾਰ ਹੈ। ਹਰੀ ਇਲਾਇਚੀ ਢਿੱਡ ਦੇ ਨੇੜੇ ਪੱਕੀ ਚਰਬੀ ਨੂੰ ਜੰਮਣ ਨਹੀਂ ਦਿੰਦੀ ਹੈ। ਸਾਡੇ ਸਰੀਰ ਦਾ ਕੋਲੇਸਟ੍ਰੋਲ ਦਾ ਪੱਧਰ ਵੀ ਕੰਟਰੋਲ ਕਰਦੀ ਹੈ।

ਇਸ ਤੋਂ ਇਲਾਵਾ ਹਰੀ ਇਲਾਇਚੀ ਜ਼ਿੱਦੀ ਚਰਬੀ ਨੂੰ ਘਟਾਉਂਦੀ ਹੈ ਜਦਕਿ ਦਿਲ ਨਾਲ ਜੁੜੀਆਂ ਬੀਮਾਰੀਆਂ ਦੀ ਜੜ੍ਹਾਂ ’ਤੇ ਵੀ ਕੰਮ ਕਰਦੀ ਹੈ। ਆਯੁਰਵੇਦ ਮੁਤਾਬਕ ਹਰੀ ਇਲਾਇਚੀ ਸਰੀਰ ਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੈ। ਇਲਾਇਚੀ ਦੀ ਚਾਹ ਬੇਹਦ ਲਾਭਦਾਇਕ ਹੈ।ਪਾਚਨ ਕਿਰਿਆ ਨੂੰ ਵੀ ਦੁਰੁੱਸਤ ਰੱਖਣ ਚ ਮਦਦ ਕਰਦੀ ਹੈ ਇਲਾਇਚੀ।

ਇਲਾਇਚੀ ਖਾਣ ਨਾਲ ਢਿੱਡ ਫੁੱਲਣ ਦੀ ਮੁ਼ਸ਼ਕਲ ਤੋਂ ਵੀ ਨਿਜਾਤ ਦੁਆਉਂਦੀ ਹੈ। ਸਰੀਰ ਚ ਮੂਤਰ ਵਜੋਂ ਪਾਣੀ ਨੂੰ ਜਮ੍ਹਾਂ ਹੋਣ ਤੋਂ ਰੋਕਦੀ ਹੈ। ਗੁਰਦਿਆਂ ਦੇ ਕੰਮ ਕਰਨ ਦੀ ਪ੍ਰਣਾਲੀ ਨੂੰ ਤੰਦਰੁਸਤ ਬਣਾ ਕੇ ਰੱਖਦੀ ਹੈ।ਵਸਾ ਘਟਾਉਣ ਦੇ ਗੁਣਾਂ ਦੇ ਕਾਰਨ ਇਲਾਇਚੀ ਸਰੀਰ ਚ ਖਰਾਬ ਕੋਲੇਸਟ੍ਰੋਲ ਨੂੰ ਘਟਾਉਣ ਦਾ ਕੰਮ ਕਰਦੀ ਹੈ ਜਦਕਿ ਐਲਡੀਐ ਕੋਲੇਸਟ੍ਰੋਲ ਅਤੇ ਟ੍ਰਾਈਗਿਲਾਸਰਾਇਡਸ ਨੂੰ ਵੀ ਘਟਾਉਣ ਚ ਮਦਦ ਕਰਦੀ ਹੈ।