Health News: ਬਿਸਤਰੇ ’ਤੇ ਬੈਠ ਕੇ ਖਾਣਾ ਤੁਹਾਨੂੰ ਬਣਾ ਸਕਦੈ ਬੀਮਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News: ਬਿਸਤਰ ’ਤੇ ਖਾਣਾ ਖਾਣ ਨਾਲ ਦਿਮਾਗ਼ ’ਤੇ ਗ਼ਲਤ ਅਸਰ ਹੁੰਦਾ ਹੈ। ਅਜਿਹੇ ਵਿਚ ਮਨ ਵਿਚ ਬੇਚੈਨੀ ਅਤੇ ਘਬਰਾਹਟ ਹੋਣ ਲਗਦੀ ਹੈ।

Eating in bed can make you sick Health News in punjabi

Eating in bed can make you sick Health News in punjabi : ਸਰਦੀਆਂ ਚੱਲ ਰਹੀਆਂ ਹਨ। ਅਜਿਹੇ ਵਿਚ ਕਿਸੇ ਦਾ ਵੀ ਠੰਢ ਕਾਰਨ ਕੰਬਲ ਤੋਂ ਬਾਹਰ ਨਿਕਲਣ ਦਾ ਮਨ ਨਹੀਂ ਕਰਦਾ। ਇਸ ਕਾਰਨ ਬਹੁਤ ਸਾਰੇ ਲੋਕ ਖਾਣਾ ਵੀ ਬਿਸਤਰੇ ’ਤੇ ਖਾਣ ਲਗਦੇ ਹਨ। ਪਰ ਇਸ ਨਾਲ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਚਨ ਤੰਤਰ ਖ਼ਰਾਬ ਹੋਣ ਨਾਲ ਬੀਮਾਰੀਆਂ ਲੱਗਣ ਦਾ ਖ਼ਤਰਾ ਵਧਦਾ ਹੈ।

ਬਿਸਤਰੇ ’ਤੇ ਭੋਜਨ ਕਰਨ ਨਾਲ ਸਬਜ਼ੀ ਡਿੱਗਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ਵਿਚ ਬੈੱਡ ’ਤੇ ਕੀੜੀਆਂ ਅਤੇ ਕਾਕਰੋਚਾਂ ਆਉਣ ਦਾ ਖ਼ਤਰਾ ਰਹਿੰਦਾ ਹੈ। ਇਸ ਨਾਲ ਬਿਸਤਰ ’ਤੇ ਵੱਖ-ਵੱਖ ਕਿਸਮਾਂ ਦੇ ਕੀਟਾਣੂ ਵੀ ਪੈਦਾ ਹੋ ਸਕਦੇ ਹਨ। ਇਸ ਨਾਲ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ਵਿਚ ਬੀਮਾਰੀਆਂ ਤੋਂ ਬਚਾਅ ਰੱਖਣ ਲਈ ਬੈੱਡ ’ਤੇ ਖਾਣ ਦੀ ਇਸ ਆਦਤ ਨੂੰ ਤੁਰਤ ਬਦਲ ਦੇਣਾ ਚਾਹੀਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬਿਸਤਰ ’ਤੇ ਖਾਣਾ ਖਾਣ ਨਾਲ ਦਿਮਾਗ਼ ’ਤੇ ਗ਼ਲਤ ਅਸਰ ਹੁੰਦਾ ਹੈ। ਅਜਿਹੇ ਵਿਚ ਮਨ ਵਿਚ ਬੇਚੈਨੀ ਅਤੇ ਘਬਰਾਹਟ ਹੋਣ ਲਗਦੀ ਹੈ। ਨਾਲ ਹੀ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਖਾਣਾ ਖਾਣ ਲਈ ਸਹੀ ਤਰ੍ਹਾਂ ਬੈਠਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਪਾਚਨ ਤੰਤਰ ਖ਼ਰਾਬ ਹੋਣ ਲਗਦਾ ਹੈ। ਅਜਿਹੇ ਵਿਚ ਬਿਸਤਰੇ ’ਤੇ ਲੋਕ ਅਪਣੇ ਹਿਸਾਬ ਨਾਲ ਬੈਠ ਅਤੇ ਸਿਰਹਾਣੇ ਦੇ ਸਹਾਰੇ ਲੇਟ ਕੇ ਖਾਣਾ ਖਾਂਦੇ ਹਨ। ਇਸ ਕਾਰਨ ਪੇਟ ਦਰਦ, ਗੈਸ ਆਦਿ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜਿੰਨਾ ਜਲਦੀ ਹੋ ਸਕੇ ਬਿਸਤਰੇ ’ਤੇ ਬੈਠ ਕੇ ਖਾਣ ਦੀ ਆਦਤ ਨੂੰ ਬਦਲ ਦਿਉ।

ਜੇਕਰ ਤੁਹਾਨੂੰ ਬਿਸਤਰੇ ’ਤੇ ਖਾਣ ਦੀ ਆਦਤ ਹੈ ਤਾਂ ਰੋਜ਼ਾਨਾ ਚਾਦਰ ਬਦਲੋ। ਬਿਸਤਰ ਗੰਦਾ ਰਹਿਣ ’ਤੇ ਉਸ ਵਿਚ ਕਈ ਤਰ੍ਹਾਂ ਦੇ ਕੀਟਾਣੂ ਇਕੱਠੇ ਹੋ ਸਕਦੇ ਹਨ। ਅਜਿਹੇ ਵਿਚ ਇਸ ਨਾਲ ਇੰਫ਼ੈਕਸ਼ਨ ਹੋਣ ਦਾ ਖ਼ਤਰਾ ਵਧਦਾ ਹੈ। ਇਸ ਲਈ ਖਾਣ ਲਈ ਬਿਸਤਰੇ ਦੀ ਬਜਾਏ ਡਾਈਨਿੰਗ ਟੇਬਲ ਦੀ ਵਰਤੋਂ ਕਰੋ।

 (For more Punjabi news apart from Eating in bed can make you sick Health News in punjabi , stay tuned to Rozana Spokesman