Lockdown 'ਚ ਵਧਾ ਨਾ ਲਿਓ ਮੋਟਾਪਾ, ਰੱਖੋ ਧਿਆਨ ਇਹਨਾਂ ਗੱਲਾਂ ਦਾ

ਏਜੰਸੀ

ਜੀਵਨ ਜਾਚ, ਸਿਹਤ

ਆਪਣੀ ਸਿਹਤ ਦਾ ਰੱਖੋ ਧਿਆਨ

File photo

 ਚੰਡੀਗੜ੍ਹ - ਕੋਰੋਨਾ ਵਾਇਰਸ ਕਰ ਕੇ ਪੀਐਮ ਮੋਦੀ ਨੇ 21 ਦਿਨਾਂ ਦਾ ਲੌਕਡਾਊਨ ਕਰ ਦਿੱਤਾ ਸੀ ਲੋਕ ਘਰਾਂ ਵਿਚ ਬੰਦ ਹੋ ਗਏ ਹਨ। ਕਈ ਲੋਕਾਂ ਨੂੰ ਘਰ ਵਿਚ ਕੰਮ ਕਰਨ ਨੂੰ ਲੈ ਕੇ ਬਹੁਤ ਪਿਕਰ ਹੋ ਰਹੀ ਹੈ ਕਿ ਸਾਰਾ ਦਿਨ ਘਰ ਬੈਠ ਕੇ ਕੰਮ ਕਰਨ ਨਾਲ ਉਹ ਮੋਟੇ ਹੋ ਜਾਣਗੇ। ਇਸ ਦੇ ਚਲਦਿਆ ਰੋਜ਼ਾਨਾ ਸਪੋਕਸਮੈਨ ਦੀ ਪੱਤਰਕਾਰ ਨੇ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਪ੍ਰੇਰਿਤ ਕਰਨ ਲਈ ਚੰਡੀਗੜ੍ਹ ਦੇ ਉੱਘੇ ਡਾ ਲਵਲੀਨ ਕੌਰ ਨਾਲ ਗੱਲਬਾਤ ਕੀਤੀ।  

ਡਾ ਲਵਲੀਨ ਕੌਰ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਸਭ ਨੂੰ ਬਹਾਨਾ ਮਿਲਿਆ ਹੋਇਆ ਸੀ ਕਿ ਕੰਮ ਕਰਕੇ ਉਹਨਾਂ ਕੋਲ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਸਮਾਂ ਨਹੀਂ ਹੈ ਅਤੇ ਨਾ ਹੀ ਉਹਨਾਂ ਕੋਲ ਕਸਰਤ ਕਰਨ ਦਾ ਸਮਾਂ ਹੈ ਪਰ ਹੁਣ ਤਾਂ ਰੱਬ ਨੇ ਇਕ ਬਹੁਤ ਵਧੀਆ ਮੌਕਾ ਦੇ ਦਿੱਤਾ ਹੈ ਕਿ ਤੁਸੀਂ ਘਰ ਵਿਚ ਹੀ ਰਹਿ ਕੇ ਆਪਣੀ ਸਿਹਤ ਦਾ ਧਿਆਨ ਰੱਖ ਸਕੋ।

ਉਹਨਾਂ ਕਿਹਾ ਕਿ ਫਿੱਟ ਰਹਿਣ ਲਈ ਸਭ ਤੋਂ ਵਧੀਆ ਤਰੀਕਾ ਇਹ ਹੁੰਦਾ ਹੈ ਕਿ ਅਸੀਂ ਆਪਣਾ ਖਾਣਾ ਸਹੀ ਸਮੇਂ ਤੇ ਖਾਈਏ ਕਿਉਂਕਿ ਸਮੇਂ ਤੇ ਖਾਣਾ ਖਾਣ ਨਾਲ ਉਹ ਜਲਦੀ ਪਚਦਾ ਹੈ। ਉਹਨਾਂ ਕਿਹਾ ਕਿ ਫਿਲਹਾਲ ਲੋਕਾਂ ਨੂੰ ਸਭ ਤੋਂ ਵੱਡੀ ਸਮੱਸਿਆ ਖਾਣ-ਪੀਣ ਦੇ ਸਮਾਨ ਦੀ ਆ ਰਹੀ ਹੈ। ਪਰ ਲੋਕਾਂ ਕੋਲ ਬੇਸਿਕ ਚੀਜ਼ਾਂ ਤਾਂ ਘਰ ਜਰੂਰ ਹੁੰਦੀਆ ਹਨ ਜਿਵੇਂ ਕੇਲਾ ਜਾਂ ਸੰਤਰਾ। ਉਹਨਾਂ ਦੱਸਿਆ ਕਿ ਅਸੀਂ ਇਹਨਾਂ ਚੀਜ਼ਾਂ ਨਾਲ ਵੀ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹਾਂ। 
ਉਹਨਾਂ ਨੇ ਪੂਰੇ ਦਿਨ ਦੀ ਰੁਟੀਨ ਬਾਰੇ ਵੀ ਬਹੁਤ ਵਧੀਆ ਢੰਗ ਨਾਲ ਦੱਸਿਆ

ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਉੱਠਣ ਦਾ ਸਮਾਂ ਪੱਕਾ ਕਰਨਾ ਪਵੇਗਾ ਕਿਉਂਕਿ ਅਸੀਂ ਇਹਨਾਂ ਲੌਕਡਾਊਨ ਦੇ ਦਿਨਾਂ ਨੂੰ ਛੁੱਟੀਆਂ ਮੰਨ ਬੈਠੇ ਹਾਂ ਅਤੇ ਇਸ ਲਈ ਅਸੀਂ ਸਵੇਰੇ ਵੀ ਲੇਟ ਉੱਠਦੇ ਹਾਂ। ਉਹਨਾਂ ਕਿਹਾ ਕਿ ਸਾਡਾ ਪੂਰਾ ਦਿਨ ਸਾਡੇ ਉੱਠਣ ਤੇ ਨਿਰਭਰ ਕਰਦਾ ਹੈ ਕਿਉਂਕਿ ਜੇ ਸਹੀ ਸਵੇਰੇ ਲੇਟ ਉੱਠਦੇ ਹਾਂ ਤਾਂ ਸਾਡਾ ਸਾਰਾ ਕੰਮ ਵੀ ਲੇਟ ਹੋ ਜਾਂਦਾ ਹੈ ਅਤੇ ਪੂਰਾ ਰੁਟੀਨ ਖਰਾਬ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿਹਾ ਕਿ ਸਾਡੇ ਹਾਰਮੋਨਜ਼ ਵੀ ਸਾਡੇ ਉੱਠਣ ਜਾਂ ਸੌਣ ਤਰੀਕੇ ਨਾਲ ਹੀ ਰਿਲੀਜ਼ ਹੁੰਦੇ ਹਨ। ਉਹਨਾਂ ਦੱਸਿਆਂ ਕਿ ਇਹੀ ਵਜ੍ਹਾ ਹੈ ਕਿ ਸਾਨੂੰ ਬਿਨ੍ਹਾਂ ਗੱਲ ਤੋਂ ਭੁੱਖ ਲੱਗਦੀ ਹੈ ਅਤੇ ਅਸੀਂ ਬਿਨ੍ਹਾਂ ਗੱਲ ਦੇ ਹੀ ਕੁੱਝ ਨਾ ਕੁੱਝ ਖਾਂਦੇ ਰਹਿੰਦੇ ਹਾਂ ਕਿਉਂਕਿ ਸਾਡੇ ਹਾਰਮੋਨਜ਼ ਪ੍ਰਭਾਵਿਤ ਹੋ ਜਾਂਦੇ ਹਨ।

ਉਹਨਾਂ ਕਿਹਾ ਕਿ ਇਹ ਸਾਡੇ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਫਿੱਟ ਰੱਖ ਸਕਦੇ ਹਾਂ। ਉਹਨਾਂ ਕਿਹਾ ਕਿ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਿਸੇ ਫਰੂਟ ਜਾਂ ਫਿਰ ਡਰਾਈ ਫਰੂਟਸ ਤੋਂ ਵੀ ਕਰ ਸਕਦੇ ਹੋ। ਕਸਰਤ ਕਰਨਾ ਵੀ ਤੁਹਾਡੇ ਤੇ ਹੀ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਵੇਲੇ ਕਰਨੀ ਹੈ ਸ਼ਾਮ ਨੂੰ ਜਾਂ ਫਿਰ ਸਵੇਰੇ। ਉਹਨਾਂ ਕਿਹਾ ਕਿ ਆਪਣੇ ਖਾਣ ਦਾ ਰੁਟੀਨ ਵੀ ਤੁਸੀਂ ਨਿਸ਼ਚਿਤ ਕਰ ਸਕਦੇ ਹੋ ਕਿ ਕਿਸ ਸਮੇਂ ਕੀ ਖਾਣਾ ਹੈ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣਾ ਮਾਈਡ ਸੈਟ ਕਰਨਾ ਪਵੇਗਾ ਕਿ ਕਿਹੜੀ ਚੀਜ਼ ਕਦੋਂ ਖਾਣੀ ਹੈ ਜੇ ਤੁਸੀਂ ਆਪਣੇ ਮਾਈਡ ਤੇ ਕੰਟਰੋਲ ਕਰ ਲਿਆ ਤਾਂ ਤੁਹਾਡਾ ਦਿਮਾਗ ਆਪਣੇ ਆਪ ਹੀ ਕੈਚ ਕਰ ਲਵੇਗਾ ਕਿ ਕਿਹੜੀ ਚੀਜ਼ ਕਦੋਂ ਖਾਣੀ ਹੈ।

ਕਿਉਂਕਿ ਇਹਨਾਂ ਦਿਨਾਂ ਵਿਚ ਸਾਨੂੰ ਭੁੱਖ ਜ਼ਿਆਦਾ ਲੱਗਦੀ ਹੈ ਅਤੇ ਸਾਡਾ ਬਾਰ-ਬਾਰ ਕੁੱਝ ਖਾਣ ਨੂੰ ਮਨ ਕਰਦਾ ਹੈ। ਉਹਨਾਂ ਦੱਸਿਆ ਕਿ ਹਰ ਕੋਈ ਦਿਨ ਵਿਚ ਤਿੰਨ ਵਾਰ ਰੋਟੀ ਖਾਂਦਾ ਹੈ ਅਤੇ ਉਸ ਤੋਂ ਬਾਅਦ ਵੀ ਜੇ ਤੁਹਾਨੂੰ ਭੁੱਖ ਲੱਗਦੀ ਹੈ ਤਾਂ ਤੁਸੀਂ ਕੋਈ ਵੀ ਫਰੂਟ ਜਾਂ ਕੋਈ ਡਰਾਈ ਫਰੂਟ ਦੀ ਵਰਤੋਂ ਕਰ ਸਕਦੇ ਹੋ। ਫਲ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਣੇ ਵੀ ਚਾਹੀਦੇ ਹਨ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਬੱਚਿਆਂ ਦੀ ਭੁੱਖ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ ਕਿਉਂਕਿ ਬੱਚੇ ਪਹਿਲਾਂ ਤਾਂ ਕੁੱਝ ਨਾ ਕੁੱਝ ਖਾ ਹੀ ਲੈਂਦੇ ਸਨ ਜਿਵੇਂ ਕਿ ਚਿਪਸ, ਬਿਸਕੁਟ ਜਾਂ ਫਿਰ ਚਾਕਲੇਟ ਪਰ ਹੁਣ ਤਾਂ ਬੱਚੇ ਬਾਹਰ ਵੀ ਨਹੀਂ ਜਾ ਸਕਦੇ ਤੇ ਇਸ ਸਭ ਵਿਚ ਬੱਚਿਆਂ ਨੂੰ ਕੀ ਖਾਣ ਲਈ ਦੇਣਾ ਚਾਹੀਦਾ ਹੈ।

ਡਾ ਲਵਲੀਨ ਨੇ ਦੱਸਿਆ ਕਿ ਬੱਚਿਆਂ ਨੂੰ ਮੇਨਟੇਨ ਕਰਨਾ ਇਕ ਬਹੁਤ ਵੱਡੀ ਸਮੱਸਿਆ ਹੈ ਕਿਉਂਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਸਿਰਉ਼ ਫਰਾਈਡ ਚੀਜ਼ਾਂ ਜਾਂ ਫਿਰ ਲੇਸ ਵਰਗੀਆਂ ਚੀਜ਼ਾਂ ਹੀ ਪਸੰਦ ਹਨ ਤੇ ਇਸ ਦੌਰਾਨ ਜੇ ਤੁਹਾਡੇ ਕੋਲ ਪਾਪਕੋਨ ਹਨ ਤਾਂ ਇਹ ਬੱਚਿਆਂ ਲਈ ਸਭ ਤੋਂ ਬੈਸਟ ਹੈ ਕਿਉਂਕਿ ਇਸ ਵਿਚ ਕੈਲਸ਼ੀਅਮ ਅਕਤੇ ਪੌਸ਼ਟਿਕ ਤੱਤ ਹੁੰਦੇ ਹਨ ਜੇ ਇਹ ਨਹੀਂ ਤਾਂ ਉਹਨਾਂ ਨੂੰ ਪੁੰਗਰੀਆਂ ਹੋਈਆਂ ਦਾਲਾਂ ਵੀ ਦੇ ਸਕਦੇ ਹੋ ਉਹਨਾਂ ਦੱਸਿਆਂ ਕਿ ਦਾਲਾਂ ਨੂੰ ਜੇ ਅਸੀਂ ਅੱਜ ਭਿਓ ਕੇ ਰੱਖ ਦਈਏ ਤਾਂ ਦੋ ਦਿਨਾਂ ਤੱਕ ਉਹ ਦਾਲਾਂ ਪੁੰਗਰ ਜਾਂਦੀਆਂ ਹਨ ਤੇ ਇਹਨਾਂ ਦਾਲਾਂ ਵਿਚ ਵਿਟਾਮਿਨ ਸੀ ਵੀ ਹੁੰਦਾ ਹੈ ਉਹਨਾਂ ਦੱਸਿਆ ਕਿ ਇਹਨਾਂ ਦਾਲਾਂ ਦਾ ਤੁਸੀਂ ਚਾਟ ਬਣਾ ਕੇ ਵੀ ਬੱਚਿਆਂ ਨੂੰ ਦੇ ਸਕਦੇ ਹੋ। ਡਾ ਲਵਲੀਨ ਨੇ ਬੱਚਿਆਂ ਨੂੰ ਆਲੂ ਟਿੱਕੀ ਸਿਰਫ਼ ਤਵੇ ਤੇ ਟੋਸਟ ਕਰ ਕੇ ਦੇਣ ਦੀ ਵੀ ਸਲਾਹ ਦਿੱਤੀ ਹੈ।

ਉਹਨਾਂ ਕਿਹਾ ਕਿ ਇਸ ਲੌਕਡਾਊਨ ਵਿਚ ਇਕ ਗੱਲ ਤਾਂ ਵਧੀਆ ਹੋ ਗਈ ਕਿ ਬੱਚੇ ਚੌਕਲੇਟ, ਚਿਪਸ ਵਰਗੀਆਂ ਚੀਜ਼ਾਂ ਤੋਂ ਦੂਰ ਹੋ ਗਏ। ਉਹਨਾਂ ਦੱਸਿਆ ਕਿ ਤੁਸੀਂ ਆਪਣੇ ਕੰਮ ਦੀ ਸ਼ੁਰੂਆਤ ਵਿਚ ਸਵੇਰੇ ਇਕ ਕੇਲਾ ਖਾ ਸਕਦੇ ਹੋ ਉਸ ਨਾਲ ਵੀ ਤੁਹਾਡਾ ਮੂਡ ਚੰਗਾ ਹੋ ਜਾਂਦਾ ਹੈ ਜਾਂ ਫਿਰ ਇਕ ਸੰਤਰਾ ਜਾਂ ਕੋਈ ਵੀ ਡਰਾਈ ਫਰੂਟ। ਜਦੋਂ ਉਹਨਾਂ ਦੱਸਿਆਂ ਕਿ ਪਤੀ ਆਪਣੀਆਂ ਪਤਨੀਆਂ ਨੂੰ ਚਾਹ ਦੇ ਨਾਲ ਪੌਪਕਾਨ ਬਣਾ ਕੇ ਖੁਸ਼ ਕਰ ਸਕਦੇ ਹਨ ਕਿਉਂਕਿ ਇਹਨਾਂ ਦਿਨਾਂ ਵਿਚ ਪਤਨੀਆਂ ਬਹੁਤ ਤੰਗ ਆ ਚੁੱਕੀਆਂ ਹਨ ਕਿ ਉਹ ਸਾਰਾ ਦਿਨ ਕੰਮ ਕਰਦੀਆਂ ਹਨ।

ਉਹਨਾਂ ਦੱਸਿਆਂ ਕਿ ਜੇ ਉਹ ਦੁਪਹਿਰ ਦਾ ਖਾਣਾ ਬਣਾ ਕੇ ਆਪਣੀਆਂ ਪਤਨੀਆਂ ਖਵਾਉਣਾ ਚਾਹੁੰਦੇ ਹਨ ਤਾਂ ਉਹ ਖਥਿਚੜੀ ਬਣਾ ਸਕਦੇ ਹਨ ਜੋ ਕਿ ਸਭ ਤੋਂ ਵਧੀਆ ਲੰਚ ਹੈ ਅਤੇ ਅਸਾਨੀ ਨਾਲ ਬਣ ਵੀ ਜਾਂਦਾ ਹੈ। ਉਹਨਾਂ ਦੱਸਿਆ ਕਿ ਸਾਨੂੰ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਅਤੇ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਕੋਸਾ ਪਾਣੀ ਜਰੂਰ ਪੀਣਾ ਚਾਹੀਦਾ ਹੈ ਜੋ ਕਿ ਸਾਡੇ ਫੇਫੜਿਆਂ ਨੂੰ ਸਹੀ ਰੱਖਦਾ ਹੈ ਅਤੇ ਸਾਡਾ ਬਲੱਡ ਸਰਕੂਲੇਸ਼ਨ ਵੀ ਸਹੀ ਰਹਿੰਦਾ ਹੈ।

ਉਹਨਾਂ ਨੇ ਐਸਿਡ ਬਣਨ ਦੇ ਕਾਰਨ ਵੀ ਦੱਸੇ ਹਨ ਕਿ ਐਸਿਡ ਕਿਉਂ ਬਣਦਾ ਹੈ ਉਹਨਾਂ ਕਿਹਾ ਕਿ ਐਸਿਡ ਇਸ ਲਈ ਬਣਦਾ ਹੈ ਕਿਉਂਕਿ ਅਸੀਂ ਕਈ ਵਾਰ ਆਪਣੇ ਖਾਣੇ ਵਿਚ ਬਹੁਤ ਜ਼ਿਆਦਾ ਗੈਪ ਪਾ ਦਿੰਦੇ ਹਾਂ ਜਿਸ ਕਰ ਕੇ ਐਸਿਡ ਬਣਦਾ ਹੈ। ਉਹਨਾਂ ਨੇ ਐਸਿਡ ਨੂੰ ਕੰਟਰੋਲ ਕਰਨ ਦਾ ਤਰੀਕਾ ਵੀ ਦੱਸਿਆ ਉਹਨਾਂ ਕਿਹਾ ਕਿ ਪੂਰੇ ਦਿਨ ਲਈ ਪਾਣੀ ਗਰਮ ਕਰ ਕੇ ਉਸ ਨੂੰ ਪੁਣ ਕੇ ਰੱਖ ਲਵੋ ਅਤੇ ਪੂਰੇ ਦਿਨ ਵਿਚ ਥੋੜ੍ਹਾ-ਥੋੜ੍ਹਾ ਕਰ ਕੇ ਪੀ ਵਲੋ ਤੁਹਾਡੀ ਐਸੀਡਿਟੀ ਠੀਕ ਹੋ ਜਾਵੇਗੀ। ਆਖਿਰ ਵਿਚ ਉਹਨਾਂ ਕਿਹਾ ਕਿ ਰੱਬ ਨੇ ਸਾਨੂੰ ਇਕ ਮੌਕਾ ਦਿੱਤਾ ਹੈ ਕਿ ਅਸੀਂ ਆਪਣੀ ਸਿਹਤ ਦਾ ਧਿਆਨ ਰ4ਖ ਸਕੀਏ ਅਤੇ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਕਰ ਸਕੀਏ। 
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।