ਪਿਆਜ਼ ਕਟਦੇ ਸਮੇਂ ਤੁਹਾਨੂੰ ਨਹੀਂ ਵਹਾਉਣੇ ਪੈਣਗੇ ਹੰਝੂ, ਇਹ ਘਰੇਲੂ ਨੁਸਖ਼ੇ ਅਪਣਾਉ

ਏਜੰਸੀ

ਜੀਵਨ ਜਾਚ, ਸਿਹਤ

ਪਿਆਜ਼ ਨੂੰ ਠੰਢਾ ਕਰ ਕੇ ਕੱਟੋ:

photo

 

ਜੇ ਤੁਸੀਂ ਖਾਣੇ ਦੇ ਸ਼ੌਕੀਨ ਹੋ ਅਤੇ ਪਿਆਜ਼ ਤੁਹਾਡੇ ਸਵਾਦ ਦਾ ਇਕ ਮਹੱਤਵਪੂਰਣ ਹਿੱਸਾ ਹੈ ਤਾਂ ਤੁਸੀਂ ਪਿਆਜ਼ ਨੂੰ ਕੱਟਦੇ ਹੋਏ ਬਹੁਤ ਵਾਰ ਹੰਝੂ ਵਹਾਏ ਹੋਣਗੇ। ਪਿਆਜ਼ ਜਿੰਨਾ ਜ਼ਿਆਦਾ ਸਵਾਦ ਹੁੰਦਾ ਹੈ, ਕੱਟਣ ਵੇਲੇ ਇਹ ਤੁਹਾਨੂੰ ਉਨਾ ਹੀ ਰਵਾਉਂਦਾ ਹੈ। ਪਰ ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਕੁੱਝ ਸਾਧਾਰਣ ਤਰੀਕੇ ਅਪਣਾ ਕੇ ਰੋਏ ਬਿਨਾਂ ਪਿਆਜ਼ ਨੂੰ ਕੱਟ ਸਕਦੇ ਹੋ।

ਪਿਆਜ਼ ਕੱਟਣ ਵੇਲੇ ਇਕ ਰਸਾਇਣਕ ਕਿਰਿਆ ਹੁੰਦੀ ਹੈ ਅਤੇ ਗੈਸ ਬਾਹਰ ਆਉਂਦੀ ਹੈ। ਜਦੋਂ ਇਹ ਗੈਸ ਪਾਣੀ ਦੇ ਸੰਪਰਕ ਵਿਚ ਆਉਂਦੀ ਹੈ, ਤਾਂ ਐਸਿਡ ਬਣ ਜਾਂਦਾ ਹੈ। ਇਹੀ ਕਾਰਨ ਹੈ ਕਿ ਸਾਡੀਆਂ ਅੱਖਾਂ ਸੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਪਰ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਪਿਆਜ਼ ਕੱਟਣ ਤੋਂ ਪਹਿਲਾਂ ਕੁੱਝ ਛੋਟੇ ਉਪਾਅ ਕਰ ਕੇ ਇਸ ਸਮੱਸਿਆ ਤੋਂ ਬਚ ਸਕਦੇ ਹੋ।

ਪਿਆਜ਼ ਨੂੰ ਠੰਢਾ ਕਰ ਕੇ ਕੱਟੋ: ਪਿਆਜ਼ ਦੇ ਛਿਲਕੇ ਕੱਢ ਲਉ। ਇਸ ਤੋਂ ਬਾਅਦ ਇਸ ਨੂੰ ਕੁੱਝ ਸਮੇਂ ਲਈ ਪਾਣੀ ਵਿਚ ਡੁਬੋ ਕੇ ਛੱਡ ਦਿਉ। ਅੱਧੇ ਘੰਟੇ ਬਾਅਦ ਪਿਆਜ਼ ਨੂੰ ਕੱਟੋ। ਅਜਿਹਾ ਕਰਨ ਨਾਲ ਅੱਖਾਂ ਵਿਚ ਸੜਕਣ ਨਹੀਂ ਹੋਵੇਗੀ। ਪਰ ਪਿਆਜ਼ ਪਾਣੀ ਵਿਚ ਰੱਖਣ ਨਾਲ ਚਿਪਚਿਪਾ ਹੋ ਜਾਵੇਗਾ। ਇਸ ਸਥਿਤੀ ਵਿਚ ਪਿਆਜ਼ ਨੂੰ ਧਿਆਨ ਨਾਲ ਕੱਟੋ।

ਸਿਰਕੇ ਦੀ ਵਰਤੋਂ ਵੀ ਕਰ ਸਕਦੇ ਹੋ: ਜੇ ਤੁਸੀਂ ਚਾਹੋ ਤਾਂ ਪਿਆਜ਼ ਨੂੰ ਛਿੱਲੋ ਅਤੇ ਇਸ ਨੂੰ ਕੁੱਝ ਸਮੇਂ ਲਈ ਸਿਰਕੇ ਅਤੇ ਪਾਣੀ ਦੇ ਘੋਲ ਵਿਚ ਰੱਖੋ। ਅਜਿਹਾ ਕਰਨ ਨਾਲ ਅੱਖਾਂ ਵਿਚ ਹੰਝੂ ਨਹੀਂ ਆਉਣਗੇ।

ਫ਼ਰਿਜ ਵਿਚ ਰੱਖਣ ਤੋਂ ਬਾਅਦ ਕਟਣਾ: ਪਿਆਜ਼ ਦੇ ਛਿਲਕੇ ਕੱਢ ਲਉ ਅਤੇ ਕੁੱਝ ਦੇਰ ਲਈ ਫ਼ਰਿਜ ਵਿਚ ਰੱਖੋ। ਇਸ ਤੋਂ ਬਾਅਦ ਪਿਆਜ਼ ਕੱਟ ਲਉ। ਹਾਲਾਂਕਿ, ਇਹ ਵਿਧੀ ਬਹੁਤ ਮਸ਼ਹੂਰ ਨਹੀਂ ਹੈ ਕਿਉਂਕਿ ਅਜਿਹਾ ਕਰਨ ਨਾਲ ਫ਼ਰਿਜ ਵਿਚ ਬਦਬੂ ਆਉਂਦੀ ਹੈ।

ਪਿਆਜ਼ ਦੇ ਉਪਰੀ ਹਿੱਸੇ ਨੂੰ ਕੱਟੋ: ਪਿਆਜ਼ ਕੱਟਣ ਦਾ ਹਰ ਇਕ ਦਾ ਅਪਣਾ ਢੰਗ ਹੁੰਦਾ ਹੈ। ਪਰ ਪਿਆਜ਼ ਨੂੰ ਕੱਟਣ ਦਾ ਸੱਭ ਤੋਂ ਵਧੀਆ ਢੰਗ ਹੈ ਪਿਆਜ਼ ਦੇ ਉਪਰਲੇ ਹਿੱਸੇ ਨੂੰ ਪਹਿਲਾਂ ਕੱਟਣਾ। ਉਪਰਲੇ ਹਿੱਸੇ ਨੂੰ ਕੱਟਣ ਤੋਂ ਬਾਅਦ, ਪਿਆਜ਼ ਨੂੰ ਕਟਣਾ ਬਹੁਤ ਸੌਖਾ ਹੋ ਜਾਵੇਗਾ।