ਭੁੱਖ ਵਧਾਉਣ ਲਈ ਘਰੇਲੂ ਨੁਸਖੇ

ਏਜੰਸੀ

ਜੀਵਨ ਜਾਚ, ਸਿਹਤ

ਤੰਦਰੁਸਤੀ ਅਤੇ ਪੋਸ਼ਣ ਪਾਉਣ ਲਈ ਸਹੀ ਸਮੇਂ ਤੇ ਭੋਜਨ ਕਰਨਾ ਬਹੁਤ ਹੀ ਜ਼ਰੂਰੀ ਹੈ। ਕਈ ਵਾਰ ਪੇਟ 'ਚ ਭਾਰੀਪਨ ਮਹਿਸੂਸ ਹੋਣਾ, ਪੇਟ 'ਚ ਗੈਸ, ਸੀਨੇ 'ਚ ਜਲਣ, ਪਾਚਨ ....

if you are not hungry home remedy

ਤੰਦਰੁਸਤੀ ਅਤੇ ਪੋਸ਼ਣ ਪਾਉਣ ਲਈ ਸਹੀ ਸਮੇਂ ਤੇ ਭੋਜਨ ਕਰਨਾ ਬਹੁਤ ਹੀ ਜ਼ਰੂਰੀ ਹੈ। ਕਈ ਵਾਰ ਪੇਟ 'ਚ ਭਾਰੀਪਨ ਮਹਿਸੂਸ ਹੋਣਾ, ਪੇਟ 'ਚ ਗੈਸ, ਸੀਨੇ 'ਚ ਜਲਣ, ਪਾਚਨ ਕਿਰਿਆ 'ਚ ਗੜਬੜੀ ਜਾਂ ਫਿਰ ਕਬਜ਼ ਹੋਣ ਕਾਰਨ ਭੁੱਖ ਨਾ ਲੱਗਣ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਭੁੱਖ ਨਾ ਲੱਗਣ ਦੇ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਜਿਸ ਨਾਲ ਸਰੀਰਕ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਜੇ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਘਰੇਲੂ ਤਰੀਕਿਆਂ ਨੂੰ ਅਪਣਾ ਕੇ ਇਸ ਤੋਂ ਰਾਹਤ ਪਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ। 

ਕਾਲਾ ਨਮਕ - ਟਮਾਟਰ ਦੇ ਸਲਾਦ 'ਤੇ ਕਾਲਾ ਨਮਕ ਲਗਾ ਕੇ ਚੱਟਣ ਨਾਲ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਚੁਟਕੀ ਇਕ ਕਾਲਾ ਨਮਕ ਚੱਟਣ ਨਾਲ ਵੀ ਪਾਚਨ ਕਿਰਿਆ ਚੰਗੀ ਹੋ ਜਾਂਦੀ ਹੈ।

ਸੇਬ ਦਾ ਜੂਸ - ਸੇਬ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਕ ਗਲਾਸ ਸੇਬ ਦੇ ਜੂਸ 'ਚ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਪੀਣ ਨਾਲ ਭੁੱਖ ਲੱਗਣ ਲੱਗਦੀ ਹੈ।

ਮੂਲੀ - ਖਾਣੇ ਦੇ ਨਾਲ ਮੂਲੀ ਦਾ ਸਲਾਦ ਖਾਓ। ਇਸ 'ਤੇ ਕਾਲਾ ਨਮਕ ਅਤੇ ਕਾਲੀ ਮਿਰਚ ਪਾ ਕੇ ਲਗਾਉਣ ਨਾਲ ਪਾਚਨ ਕਿਰਿਆ ਤੰਦਰੁਸਤ ਹੋ ਜਾਂਦੀ ਹੈ।

ਹਰੇ ਧਨੀਏ ਦਾ ਰਸ - ਹਰੇ ਧਨੀਏ ਦਾ ਰਸ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਭੁੱਖ ਨਾ ਲੱਗਣ 'ਤੇ ਇਸ ਦਾ ਰਸ ਕੱਢ ਕੇ ਥੋੜ੍ਹਾ ਜਿਹਾ ਨਮਕ ਮਿਲਾ ਕੇ ਪੀਓ। ਇਸ ਤਰ੍ਹਾਂ ਕਰਨ ਨਾਲ ਫਾਇਦਾ ਮਿਲਦਾ ਹੈ।