Health News: ਗੁਲਾਬ ਦੇ ਫੁੱਲ ਦਾ ਸੇਵਨ ਕਰਨ ਨਾਲ ਇਮਿਊਨਿਟੀ ਹੁੰਦੀ ਹੈ ਮਜ਼ਬੂਤ

ਏਜੰਸੀ

ਜੀਵਨ ਜਾਚ, ਸਿਹਤ

Health News: ਗੁਲਾਬ ਦੇ ਫੁੱਲਾਂ ਦੀ ਵਰਤੋਂ ਕਈ ਬੀਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਗੁਲਾਬ ਦੇ ਸਿਹਤ ਸਬੰਧੀ ਫ਼ਾਇਦਿਆਂ ਬਾਰੇ:

Immunity is strengthened by consuming rose flower

 

Health News: ਗੁਲਾਬ ਦੇ ਫੁੱਲਾਂ ਦੀ ਵਰਤੋਂ ਕਈ ਬੀਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਗੁਲਾਬ ਦੇ ਸਿਹਤ ਸਬੰਧੀ ਫ਼ਾਇਦਿਆਂ ਬਾਰੇ:

ਗੁਲਾਬ ਦੀਆਂ ਪੱਤੀਆਂ ਵਿਚ ਪੋਸ਼ਕ ਤੱਤ ਮਿਲ ਜਾਂਦੇ ਹਨ ਜੋ ਮੈਟਾਬੋਲਿਜ਼ਮ ਦੇ ਪੱਧਰ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਗੁਲਾਬ ਦੀਆਂ ਪੱਤੀਆਂ ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ’ਚ ਵੀ ਮਦਦ ਕਰਦੀਆਂ ਹਨ। ਇਕ ਗਲਾਸ ਪਾਣੀ ਨੂੰ ਉਬਾਲੋ।

ਫਿਰ ਇਸ ਵਿਚ 15-20 ਗੁਲਾਬ ਦੀਆਂ ਪੱਤੀਆਂ ਪਾ ਦਿਉ, ਜਦੋਂ ਪਾਣੀ ਗੁਲਾਬੀ ਹੋਣ ਲੱਗੇ ਤਾਂ ਗੈਸ ਬੰਦ ਕਰ ਦਿਉ। ਫਿਰ ਇਸ ਵਿਚ ਇਕ ਚੁਟਕੀ ਦਾਲਚੀਨੀ ਅਤੇ ਇਕ ਚਮਚ ਸ਼ਹਿਦ ਮਿਲਾਉ। ਇਸ ਚਾਹ ਨੂੰ ਨਿਯਮਤ ਰੂਪ ਨਾਲ ਪੀਣ ਨਾਲ ਤੁਹਾਡਾ ਭਾਰ ਘੱਟ ਹੋਵੇਗਾ।

ਗੁਲਾਬ ਦੇ ਫੁੱਲ ਦਾ ਸੇਵਨ ਕਰਨ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਇਸ ਵਿਚ ਵਿਟਾਮਿਨ-ਸੀ ਮਿਲ ਜਾਂਦਾ ਹੈ ਜੋ ਇਮਿਊਨਿਟੀ ਵਧਾਉਣ ਅਤੇ ਜ਼ੁਕਾਮ ਅਤੇ ਫਲੂ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ। ਗੁਲਾਬ ਦਾ ਫੁੱਲ ਇਨਫ਼ੈਕਸ਼ਨ ਤੋਂ ਬਚਾਉਣ ਵਿਚ ਵੀ ਮਦਦ ਕਰਦਾ ਹੈ। ਇਹ ਇਮਿਊਨਿਟੀ ਵਧਾ ਕੇ ਤੁਹਾਡੇ ਸਰੀਰ ਨੂੰ ਇਨਫ਼ੈਕਸ਼ਨ ਤੋਂ ਦੂਰ ਰੱਖਣ ਵਿਚ ਵੀ ਮਦਦ ਕਰਦਾ ਹੈ। ਰੋਜ਼ਾਨਾ ਗੁਲਾਬ ਦੇ ਫੁੱਲ ਦਾ ਸੇਵਨ ਕਰ ਕੇ ਤੁਸੀਂ ਅਪਣੇ ਸਰੀਰ ਨੂੰ ਇਨਫ਼ੈਕਸ਼ਨ ਤੋਂ ਬਚਾ ਸਕਦੇ ਹੋ।

ਗੁਲਾਬ ਦੀਆਂ ਪੱਤੀਆਂ ਤਣਾਅ ਨੂੰ ਦੂਰ ਕਰਨ ਅਤੇ ਮਨ ਨੂੰ ਸ਼ਾਂਤ ਕਰਨ ’ਚ ਵੀ ਮਦਦ ਕਰਦੀਆਂ ਹਨ। ਇਕ ਖੋਜ ਮੁਤਾਬਕ ਨਹਾਉਣ ਵਾਲੇ ਪਾਣੀ ਵਿਚ ਗੁਲਾਬ ਦੀਆਂ ਪੱਤੀਆਂ ਨੂੰ ਮਿਲਾ ਕੇ ਨਹਾਉਣ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਮਨ ਨੂੰ ਆਰਾਮ ਮਿਲਦਾ ਹੈ। ਗੁਲਾਬ ਦਾ ਪੌਦਾ ਵਿਟਾਮਿਨ-ਸੀ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਵਿਟਾਮਿਨ-ਸੀ ਵਧਦੀ ਉਮਰ ਦੇ ਲੱਛਣਾਂ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਗੁਲਾਬ ਦੀਆਂ ਪੱਤੀਆਂ ਕੋਲੇਜਨ ਦੇ ਉਤਪਾਦਨ ਨੂੰ ਵਧਾ ਕੇ ਚਮੜੀ ਨੂੰ ਸਿਹਤਮੰਦ ਬਣਾਉਣ ਵਿਚ ਵੀ ਮਦਦ ਕਰਦੀਆਂ ਹਨ।