ਵਰਕਆਉਟ ਤੋਂ ਬਾਅਦ ਮਾਸਪੇਸ਼ੀਆਂ 'ਚ ਦਰਦ ਤੋਂ ਛੁਟਕਾਰਾ ਦਿਵਾਉਣ ਲਈ ਸੁਝਾਅ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਰੀਰ ਲਈ ਵਰਕਆਉਟ ਕਰਨਾ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਵਰਕਆਉਟ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਨਾਲ ਹੀ ਲਚੀਲਾਪਨ ਵੀ ਵਧਦਾ ਹੈ। ਵਰਕਆਉਟ ਦੀ ਸ਼ੁਰੂਆਤ...

Muscle Pain

ਸਰੀਰ ਲਈ ਵਰਕਆਉਟ ਕਰਨਾ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਵਰਕਆਉਟ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਨਾਲ ਹੀ ਲਚੀਲਾਪਨ ਵੀ ਵਧਦਾ ਹੈ। ਵਰਕਆਉਟ ਦੀ ਸ਼ੁਰੂਆਤ ਵਿਚ ਤੁਹਾਨੂੰ ਵਰਕਆਉਟ ਤੋਂ ਬਾਅਦ ਮਾਸਪੇਸ਼ੀਆਂ ਵਿਚ ਦਰਦ ਹੋਣ ਦੀ ਪਰੇਸ਼ਾਨੀ ਪੈਦਾ ਹੋ ਜਾਂਦੀ ਹੈ। ਆਓ ਜਾਣਦੇ ਹਨ ਕੁੱਝ ਆਸਾਨ ਟਿਪਸ ਬਾਰੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਵਰਕਆਉਟ ਤੋਂ ਬਾਅਦ ਹੋਣ ਵਾਲੇ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ। 

ਸਟ੍ਰੈਚਿੰਗ ਕਰੋ - ਵਰਕਆਉਟ ਤੋਂ ਬਾਅਦ ਦਰਦ ਨੂੰ ਘੱਟ ਕਰਨ ਲਈ ਸਟ੍ਰੈਚਿੰਗ ਕਰਨਾ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਮਾਸਪੇਸ਼ੀਆਂ ਦਾ ਤਨਾਅ ਘੱਟ ਹੁੰਦਾ ਹੈ ਜਿਸ ਦੇ ਨਾਲ ਮਾਸਪੇਸ਼ੀਆਂ ਵਿਚ ਦਰਦ ਵੀ ਘੱਟ ਹੋ ਜਾਂਦਾ ਹੈ। 

ਗਰਮਾਹਟ ਦਿਓ - ਜਦੋਂ ਸਰੀਰ ਦੇ ਕਿਸੇ ਹਿੱਸੇ ਵਿਚ ਦਰਦ ਹੁੰਦਾ ਹੈ ਤਾਂ ਮਾਸਪੇਸ਼ੀਆਂ ਨੂੰ ਅਰਾਮ ਦੇਣ ਲਈ ਤੁਸੀਂ ਉਸ ਹਿੱਸੇ ਉਤੇ ਹਾਟ ਕੰਪ੍ਰੈਸ ਕਰ ਸਕਦੇ ਹੋ। ਇਸ ਨਾਲ ਟਾਈਟ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਅਤੇ ਨਸਾਂ ਵਿਚ ਖੂਨ ਵਹਾਅ ਵੱਧ ਜਾਂਦਾ ਹੈ। ਹਾਟ ਕੰਪ੍ਰੈਸ ਕਰਨ ਨਾਲ ਨਸਾਂ ਵਿਚ ਸੋਜ ਅਤੇ ਅਕੜਨ ਪੂਰੀ ਤਰ੍ਹਾਂ ਨਾਲ ਘੱਟ ਹੋ ਜਾਂਦੀ ਹੈ। 

ਆਈਸ ਬਾਥ ਲਵੋ - ਮਾਸਪੇਸ਼ੀਆਂ ਦਾ ਦਰਦ ਘੱਟ ਕਰਨ ਲਈ ਤੁਸੀਂ ਆਈਸ ਬਾਥ ਵੀ ਲੈ ਸਕਦੇ ਹੋ। ਆਈਸ ਬਾਥ ਨਸਾਂ ਅਤੇ ਮਾਸਪੇਸ਼ੀਆਂ ਨੂੰ ਘੱਟ ਕਰਨ ਲਈ ਆਈਸ ਬਾਥ ਲਾਭਕਾਰੀ ਹੁੰਦਾ ਹੈ। 

ਮਾਲਿਸ਼ ਕਰੋ - ਮਾਲਿਸ਼ ਕਰਨ ਨਾਲ ਖੂਨ ਵਹਾਅ ਵਧਦਾ ਹੈ ਜਿਸ ਦੇ ਨਾਲ ਨਸਾਂ ਦਾ ਅਤੇ ਮਾਸਪੇਸ਼ੀਆਂ ਦਾ ਤਨਾਵ ਘੱਟ ਹੁੰਦਾ ਹੈ।  ਵਰਕਆਉਟ ਤੋਂ ਬਾਅਦ ਮਾਸਪੇਸ਼ੀਆਂ ਵਿਚ ਦਰਦ ਹੁੰਦਾ ਹੈ ਤਾਂ ਗਰਮ ਤੇਲ ਦੀ ਮਾਲਿਸ਼ ਜ਼ਰੂਰ ਕਰੋ।