ਅਦਰਕ ਦੀ ਵਰਤੋ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਜੀਵਨ ਜਾਚ, ਸਿਹਤ

ਅਦਰਕ ਰਸੋਈ 'ਚ ਵਰਤਿਆਂ ਜਾਣ ਵਾਲਾ ਮਸਾਲਾ ਹੈ। ਇਸ 'ਚ ਕਾਪਰ ਅਤੇ ਮੈਗਨੀਜ਼ ਵਰਗੇ ਤੱਤ ਪਾਏ ਜਾਂਦੇ ਹਨ। ਸਰਦੀ ਦੇ ਮੌਸਮ 'ਚ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਹ ਖਾਣੇ ਦਾ ਸੁਆਦ ਤਾਂ ਵਧਾਉਂਦਾ ਹੀ ਹੈ, ਨਾਲ ਹੀ ਸਿਹਤ ਲਈ ਵੀ ਫਾਇਦੇਮੰਦ ਹੈ।
ਅਦਰਕ ਦੇ ਫਾਇਦੇ
1. ਪੇਟ ਦੀ ਗੈਸ

ਗਲਤ ਖਾਣ-ਪੀਣ ਕਰਕੇ ਪੇਟ 'ਚ ਗੈਸ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਲਈ 125 ਗ੍ਰਾਮ ਸੁੰਢ ਅਤੇ 250 ਗ੍ਰਾਮ ਤਿਲ ਦੇ ਲੱਡੂ ਬਣਾ ਲਓ। ਰੋਜ਼ਾਨਾ ਇਕ ਲੱਡੂ ਦੀ ਵਰਤੋਂ ਗਰਮ ਦੁੱਧ ਨਾਲ ਕਰਨ ਨਾਲ ਪੇਟ ਨਾਲ ਜੁੜੀਆਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ।