ਬਰੱਸ਼ ਕਰਦੇ ਸਮੇਂ ਮਸੂੜਿਆਂ 'ਚੋਂ ਨਿਕਲਦਾ ਹੈ ਖੂਨ, ਤਾਂ ਅਪਣਾਓ ਇਹ ਘਰੇਲੂ ਉਪਾਅ

ਜੀਵਨ ਜਾਚ, ਸਿਹਤ

ਅਕਸਰ ਕਈ ਵਾਰ ਬਰੱਸ਼ ਕਰਦੇ ਜਾਂ ਕੁੱਝ ਖਾਂਦੇ ਸਮੇਂ ਮਸੂੜਿਆਂ ਵਿਚੋਂ ਖੂਨ ਨਿਕਲਣ ਲੱਗਦਾ ਹੈ ਅਤੇ ਇਨ੍ਹਾਂ ਨਾਲ ਸੋਜ ਵੀ ਹੋ ਜਾਂਦੀ ਹੈ, ਜਿਸ ਨੂੰ ਪਾਅਰਿਆ ਵੀ ਕਹਿੰਦੇ ਹਨ। ਇਸ ਸਮੱਸਿਆ ਨੂੰ ਲੋਕ ਮਾਮੂਲੀ ਮੰਨ ਕੇ ਅਣਦੇਖਿਆ ਕਰ ਦਿੰਦੇ ਹਨ ਪਰ ਕੋਈ ਸਖਤ ਚੀਜ਼ ਖਾਣ 'ਤੇ ਮਸੂੜਿਆਂ ਵਿਚੋਂ ਖੂਨ ਨਿਕਲੇ ਤਾਂ ਅੱਗੇ ਚਲ ਕੇ ਦੰਦਾਂ ਦੀ ਕੋਈ ਗੰਭੀਰ ਸਮੱਸਿਆ ਵੀ ਹੋ ਸਕਦੀ ਹੈ। 

ਅਜਿਹੇ ਵਿਚ ਇਸ ਦਾ ਤੁਰੰਤ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕੁੱਝ ਘਰੇਲੂ ਉਪਾਅ ਕਰਕੇ ਵੀ ਮਸੂੜਿਆਂ ਵਿਚੋਂ ਨਿਕਲਣ ਵਾਲੇ ਖੂਨ ਨੂੰ ਰੋਕਿਆ ਜਾ ਸਕਦਾ ਹੈ। ਤੁਹਾਨੂੰ ਦੱਸਦੇ ਹਾਂ ਇਸ ਲਈ ਕੀ ਕੀਤਾ ਜਾਵੇ:

- ਸੇਂਧਾ ਨਮਕ

- ਹਲਦੀ

ਇਸ ਲਈ ਹਲਦੀ ਵਿਚ ਸਰੋਂ ਦਾ ਤੇਲ ਮਿਲਾ ਕੇ ਪੇਸਟ ਬਣਾਓ। ਰਾਤ ਨੂੰ ਸੋਂਣ ਤੋਂ ਪਹਿਲਾਂ ਮਸੂੜਿਆਂ ਦੀ ਮਾਲਿਸ਼ ਕਰੋ। ਕੁੱਝ ਦਿਨਾਂ ਤੱਕ ਲਗਾਤਾਰ ਇਸ ਦੀ ਵਰਤੋਂ ਨਾਲ ਖੂਨ ਆਉਣਾ ਬੰਦ ਹੋ ਜਾਵੇਗਾ ਅਤੇ ਮਸੂੜਿਆਂ ਵਿਚ ਹੋਣ ਵਾਲਾ ਦਰਦ ਵੀ ਦੂਰ ਹੋਵੇਗਾ।

- ਕਪੂਰ

ਕਪੂਰ ਨੂੰ ਪੀਸ ਕੇ ਉਸ ਵਿਚ ਅਰੰਡੀ ਦਾ ਤੇਲ ਮਿਲਾ ਕੇ ਪੇਸਟ ਬਣਾ ਲਓ। ਫਿਰ ਇਸ ਨੂੰ ਮਸੂੜਿਆਂ 'ਤੇ ਕੁੱਝ ਦੇਰ ਲਈ ਲਗਾ ਕੇ ਰੱਖੋ। ਜਿਸ ਨਾਲ ਖੂਨ ਆਉਣਾ ਬੰਦ ਹੋ ਜਾਵੇਗਾ।

- ਸੰਤਰੇ ਦੇ ਛਿਲਕੇ

ਇਸ ਲਈ ਸੰਤਰੇ ਦੇ ਛਿਲਕਿਆਂ ਨੂੰ ਪੀਸ ਕੇ ਉਸ ਦਾ ਪਾਊਡਰ ਬਣਾ ਲਓ। ਇਸ ਪਾਊਡਰ ਦੀ ਮੰਜ਼ਨ ਦੀ ਤਰ੍ਹਾਂ ਵਰਤੋਂ ਕਰੋ। ਸਵੇਰੇ ਸ਼ਾਮ ਇਸ ਦੀ ਵਰਤੋਂ ਨਾਲ ਪਾਅਰਿਆ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

- ਸ਼ਹਿਦ

ਮਸੂੜਿਆਂ ਵਿਚੋਂ ਖੂਨ ਨਿਕਲਣ 'ਤੇ ਤੁਸੀਂ ਸ਼ਹਿਦ ਦੀ ਵੀ ਵਰਤੋਂ ਕਰ ਸਕਦੇ ਹੋ। ਇਸ ਲਈ ਅੱਧਾ ਚੱਮਚ ਸ਼ਹਿਦ ਵਿਚ 2 ਬੂੰਦਾ ਨਿੰਬੂ ਦਾ ਰਸ ਮਿਲਾਓ ਅਤੇ ਇਸ ਨੂੰ ਮਸੂੜਿਆਂ 'ਤੇ ਲਗਾ ਕੇ ਰੱਖਣ ਨਾਲ ਫਾਇਦਾ ਹੋਵੇਗਾ।