ਜਾਣੋ ਕਿਸ ਤਰ੍ਹਾ ਬਣਦੇ ਹਨ ਬਰੈੱਡ ਦੇ ਗੁਲਾਬ ਜਾਮਣ

ਜੀਵਨ ਜਾਚ, ਸਿਹਤ

ਖਾਣੇ ਦੇ ਬਾਅਦ ਕੁਝ ਮਿੱਠਾ ਖਾਣ ਦਾ ਮਨ ਕਰਦਾ ਹੈ। ਹੁਣ ਤਾਂ ਮੌਸਮ ਵੀ ਬਦਲ ਗਿਆ ਹੈ। ਬਦਲਦੇ ਮੌਸਮ ਵਿਚ ਆਈਸ ਕ੍ਰੀਮ ਦੇ ਇਲਾਵਾ ਜੇ ਮਿੱਠੇ ਵਿਚ ਕੁਝ ਗਰਮ ਖਾਧਾ ਜਾਵੇ ਤਾਂ ਸੁਆਦ ਹੋਰ ਵੀ ਵਧ ਜਾਂਦਾ ਹੈ। ਬਾਜ਼ਾਰ ਦੇ ਬਣੇ ਗੁਲਾਬ ਜਾਮਣ ਤਾਂ ਤੁਸੀਂ ਬਹੁਤ ਵਾਰ ਖਾਧੇ ਹੋਣਗੇ ਇਸ ਵਾਰ ਘਰ ਵਿਚ ਬਣੇ ਬਰੈੱਡ ਦੇ ਗੁਲਾਬ ਜਾਮਣ ਦਾ ਸੁਆਦ ਲੈ ਕੇ ਦੇਖੋ। ਅੱਜ ਅਸੀਂ ਤੁਹਾਨੂੰ ਘਰ ਵਿਚ ਬਰੈੱਡ ਨਾਲ ਬਣੇ ਗੁਲਾਬ ਜਾਮਣ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 200 ਗ੍ਰਾਮ ਖੰਡ
- ਪਾਣੀ 350 ਮਿਲੀਲੀਟਰ
- ਇਲਾਇਚੀ ਪਾਊਡਰ 1/4 ਚਮੱਚ
- ਬਰੈੱਡ
- ਕਿਸ਼ਮਿਸ਼
- ਦੁੱਧ 60 ਮਿਲੀਲੀਟਰ
ਬਣਾਉਣ ਦੀ ਵਿਧੀ
ਇਕ ਪੈਨ ਵਿਚ ਪਾਣੀ ਪਾ ਕੇ ਉਸ ਵਿਚ ਚੀਨੀ ਮਿਲਾ ਕੇ ਗਰਮ ਕਰੋ। ਫਿਰ ਇਸ ਵਿਚ ਇਲਾਇਚੀ ਪਾਊਡਰ ਮਿਕਸ ਕਰੋ। ਬਰੈੱਡ ਦੇ ਬਾਹਰੀ ਕਿਨਾਰਿਆਂ ਨੂੰ ਕੱਟ ਕੇ ਛੋਟੇ-ਛੋਟੇ ਟੁੱਕੜੇ ਕਰ ਲਓ। ਇਨ੍ਹਾਂ ਬਰੈੱਡ ਦੇ ਟੁੱਕੜਿਆਂ ਵਿਚ ਦੁੱਧ ਪਾ ਕੇ ਆਟੇ ਦੀ ਤਰ੍ਹਾਂ ਗੁੰਨ ਲਓ। ਫਿਰ ਇਕ ਛੋਟਾ ਜਿਹਾ ਪੇੜਾ ਲੈ ਕੇ ਇਸ ਵਿਚ ਇਕ ਕਿਸ਼ਮਿਸ਼ ਪਾ ਕੇ ਇਸ ਨੂੰ ਗੁਲਾਬ ਜਾਮਨ ਦਾ ਆਕਾਰ ਦਿਓ। ਇਕ ਕੜਾਈ ਵਿਚ ਤੇਲ ਪਾ ਕੇ ਇਸ ਨੂੰ ਗਰਮ ਕਰੋ ਅਤੇ ਗੁਲਾਬ ਜਾਮਣ ਨੂੰ ਗੋਲਡਨ ਬ੍ਰਾਊਨ ਹੋਣ ਤੱਕ ਫ੍ਰਾਈ ਕਰੋ। ਫਿਰ ਇਸ ਨੂੰ ਪਹਿਲੇਂ ਤੋਂ ਬਣਾ ਕੇ ਰੱਖੀ ਹੋਈ ਚਾਸ਼ਨੀ ਵਿਚ 30 ਮਿੰਟ ਤੱਕ ਪਾ ਕੇ ਰੱਖੋ। ਡ੍ਰਾਈ ਫਰੂਟ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਗੁਲਾਬ ਜਾਮਨ ਸਰਵ ਕਰੋ।