ਜੇ ਖਾਂਦੇ ਹੋ ਨਹੁੰ ਤਾਂ ਹੋ ਸਕਦੀਆਂ ਨੇ ਇਹ ਖ਼ਤਰਨਾਕ ਬਿਮਾਰੀਆਂ
ਨਹੁੰ ਸਰੀਰ ਦੀ ਤੰਦਰੁਸਤੀ ਬਾਰੇ ਦੱਸਦੇ ਹਨ।
ਨਹੁੰ ਖਾਣੇ ਇਕ ਬੁਰੀ ਆਦਤ।
ਨਹੁੰ ਸਿਰਫ ਹੱਥਾਂ ਅਤੇ ਪੈਰਾਂ ਦੀ ਖੂਬਸੂਰਤੀ ਹੀ ਨਹੀਂ ਵਧਾਉਂਦੇ ਬਲਕਿ ਸਾਡੇ ਸਰੀਰ ਦੀ ਤੰਦਰੁਸਤੀ ਬਾਰੇ ਵੀ ਦੱਸਦੇ ਹਨ। ਪੁਰਾਣੇ ਜ਼ਮਾਨੇ ‘ਚ ਬਹੁਤ ਸਾਰੇ ਹਕੀਮ ਜਾਂ ਵੈਦ ਨਹੁੰ ਦੇਖ ਕੇ ਸਰੀਰ ਦੇ ਅੰਦਰ ਦੇ ਰੋਗਾਂ ਬਾਰੇ ਦੱਸ ਦਿੰਦੇ ਸਨ। ਕੁੱਝ ਮਾਹਰ ਕਹਿੰਦੇ ਹਨ ਕਿ ਨਹੁੰ ਇਨਸਾਨ ਦੇ ਅੰਦਰ ਦੀ ਬਿਮਾਰੀ ਬਾਰੇ ਇਸ਼ਾਰਾ ਕਰਦੇ ਹਨ। ਅੱਜ ਤੁਸੀਂ ਆਪਣੇ ਆਸ-ਪਾਸ ਦੇਖਿਆ ਹੋਵੇਗਾ ਕਿ ਛੋਟੇ- ਵੱਡੇ ਬੱਚੇ ਸਾਰਾ ਦਿਨ ਮੂੰਹ ਵਿੱਚ ਨਹੁੰ ਪਾ ਕੇ ਰੱਖਦੇ ਹਨ। ਸਾਡੇ ਹੱਥ ਰੋਜ਼ ਬਹੁਤ ਚੰਗੀਆਂ- ਗੰਦੀਆਂ ਥਾਵਾਂ ‘ਤੇ ਰੱਖਦੇ ਹਨ। ਜਿਸ ਕਰ ਕੇ ਸਾਡੇ ਸਰੀਰ ਵਿੱਚ ਸਾਰੀ ਗੰਦਗੀ ਅੰਦਰ ਜਾਂਦੀ ਹੈ।