ਕੈਂਸਰ ਦੇ ਇਲਾਜ 'ਚ ਮਦਦਗਾਰ ਹੈ ਪ੍ਰੋਟੀਨ

ਜੀਵਨ ਜਾਚ, ਸਿਹਤ

ਨਿਊਯਾਰਕ, 20 ਜਨਵਰੀ : ਵਿਗਿਆਨਕਾਂ ਨੇ ਲੋਕਾਂ ਦੀ ਉਮਰ ਨੂੰ ਲੰਮੀ ਕਰਨ ਵਾਲੀ ਪ੍ਰੋਟੀਨ ਦੀ ਥ੍ਰੀ-ਡੀ ਸੰਰਚਨਾ ਦਾ ਪ੍ਰਗਟਾਵਾ ਕੀਤਾ ਹੈ, ਜੋ ਸ਼ੂਗਰ, ਮੋਟਾਪੇ ਅਤੇ ਕਈ ਤਰ੍ਹਾਂ ਦੇ ਕੈਂਸਰ ਦੇ ਇਲਾਜ 'ਚ ਮਦਦਗਾਰ ਸਾਬਤ ਹੋ ਸਕਦੀ ਹੈ। ਜੀਵਨ ਕਾਲ ਨੂੰ ਲੰਮਾ ਕਰਨ ਵਾਲੀ ਪ੍ਰੋਟੀਨ ਨੂੰ 'ਕਲੋਥੋ' ਨਾਂ ਦਿਤਾ ਗਿਆ ਹੈ। ਇਕ ਗ੍ਰੀਕ ਦੇਵੀ ਦੇ ਨਾਂ 'ਤੇ ਇਸ ਪ੍ਰੋਟੀਨ ਦਾ ਨਾਂ ਰਖਿਆ ਗਿਆ ਹੈ। ਇਹ ਪ੍ਰੋਟੀਨ ਕੁੱਝ ਖ਼ਾਸ ਟਿਸ਼ੂਆਂ ਦੀ ਸਹਿਤ 'ਤੇ ਹੁੰਦੀ ਹੈ। ਇਹ ਪ੍ਰੋਟੀਨ ਹਾਰਮੋਨਾਂ ਦੇ ਇਕ ਪਰਵਾਰ ਨੂੰ ਜੋੜਦੀ ਹੈ, ਜਿਨ੍ਹਾਂ ਨੂੰ ਫਾਈਬ੍ਰੋਬਲਾਸਟ ਗ੍ਰੋਥ ਫੈਕਟਰਸ (ਐਫ.ਜੀ.ਐਫ.) ਕਿਹਾ ਜਾਂਦਾ ਹੈ। ਉਹ ਹੋਰ ਅੰਗਾਂ ਨਾਲ ਜਿਗਰ,

 ਗੁਰਦੇ ਅਤੇ ਦਿਮਾਗ਼ 'ਚ ਮੈਟਾਬੋਲਿਜ਼ਮ ਦੀ ਪ੍ਰਕਿਰਿਆ ਨੂੰ ਕਾਬੂ ਕਰਦੇ ਹਨ।ਅਮਰੀਕਾ ਦੀ ਯੇਲ ਯੂਨੀਵਰਸਟੀ ਦੇ ਖੋਜਕਾਰਾਂ ਨੇ ਪਾਇਆ ਹੈ ਕਿ ਬੀਟਾ-ਕਲੋਥੋ ਐਫ.ਜੀ.ਐਫ.-21 ਨੂੰ ਜੋੜਨ ਵਾਲਾ ਮੁੱਖ ਰਿਸੈਪਟਰ ਹੁੰਦਾ ਹੈ। ਜ਼ਿਕਰਯੋਗ ਹੈ ਕਿ ਐਫ.ਜੀ.ਐਫ.-21 ਇਕ ਅਜਿਹਾ ਅਹਿਮ ਹਾਰਮੋਨ ਹੈ ਜੋ ਵਰਤ ਦੌਰਾਨ ਪੈਦਾ ਹੁੰਦਾ ਹੈ। 'ਨੇਚਰ' ਜਨਰਲ 'ਚ ਇਸ ਅਧਿਐਨ ਦਾ ਪ੍ਰਕਾਸ਼ਨ ਕੀਤਾ ਗਿਆ ਹੈ। (ਪੀਟੀਆਈ)