ਕੀ ਬਾਡੀ ਬਿਲਡਿੰਗ ਲਈ ਸਟੀਰਾਇਡ ਲੈਣਾ ਠੀਕ ਹੈ?

ਜੀਵਨ ਜਾਚ, ਸਿਹਤ

 ਸਿਰਫ਼ ਇਕ ਮਹੀਨੇ 'ਚ ਬਣਾਉ ਸਿਕਸ ਪੈਕ ਏਬਸ, ਤੁਸੀ ਬਣ ਸਕਦੇ ਹੋ ਅਪਣੇ ਸ਼ਹਿਰ ਦੇ ਜਾਨ ਇਬਰਾਹਿਮ, ਸਲਮਾਨ ਖਾਂ ਜਾਂ ਆਰਨੋਲਡ ਸਵਾਰਜ਼ਨੇਗਰ! ਇਸੇ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਇੰਟਰਨੈਟ ਉਤੇ ਆਮ ਹੀ ਵੇਖਣ ਨੂੰ ਮਿਲਦੀ ਰਹਿੰਦੀ ਹੈ। ਇਕ ਜ਼ਮਾਨਾ ਸੀ ਜਦ ਬਾਡੀ ਬਿਲਡਿੰਗ ਹੀ ਮੈਨ ਲੁੱਕ, ਸਿਕਸ ਪੈਕ ਏਬਸ ਆਦਿ ਦਾ ਸ਼ੁਗਲ ਪਛਮੀ ਦੇਸ਼ਾਂ ਅਤੇ ਪੇਸ਼ਾਵਰ ਅਥਲੀਟਾਂ, ਮਾਡਲਾਂ, ਹੀਰੋ-ਹੀਰੋਈਨਾਂ ਤੇ ਖਿਡਾਰੀਆਂ ਤਕ ਹੀ ਸੀਮਤ ਸੀ ਪਰ ਹੁਣ ਆਲਮ ਇਹ ਹੈ ਕਿ ਛੋਟੇ ਸ਼ਹਿਰਾਂ ਤੋਂ ਲੈ ਕੇ, ਵੱਡੇ ਸ਼ਹਿਰਾਂ ਤਕ ਵਿਚ 'ਹੀ-ਮੈਨ' ਬਣਾ ਦੇਣ ਦੇ ਦਾਅਵੇ ਕਰਨ ਵਾਲੇ ਜਿਮ ਤੇ ਕਸਰਤ ਸਥਾਨ ਧੜਾਧੜ ਖੁੱਲ੍ਹ ਰਹੇ ਹਨ ਪਰ ਇਹ ਸੱਭ ਅਚਾਨਕ ਨਹੀਂ ਹੋਇਆ। ਦਰਅਸਲ ਸ਼ਹਿਰੀ ਮੱਧਵਰਗੀ ਨੌਜਵਾਨਾਂ ਲਈ ਬਾਡੀ ਬਿਲਡਿੰਗ ਇਕ ਫੈਸ਼ਨ ਦਾ ਰੂਪ ਧਾਰਨ ਕਰ ਚੁੱਕੀ ਹੈ। 'ਹੀ-ਮੈਨ' ਬਣਨ ਦੀ ਚਾਹਤ ਨੂੰ ਪੂਰਾ ਕਰਨ ਲਈ ਉਹ ਬੇਝਿਜਕ ਐਨਾਬੌਲਿਕ ਸਟੀਰਾਇਡ (ਇਕ ਰਸਾਇਣਕ ਦਵਾਈ ਜੋ ਪੱਠਿਆਂ ਨੂੰ ਸਖ਼ਤ ਬਣਾਉਂਦੀ ਹੈ) ਦੀ ਵਰਤੋਂ ਕਰ ਰਹੇ ਹਨ।

 ਪੱਛਮੀ ਦੇਸ਼ਾਂ ਪਿਛੋਂ ਹੁਣ ਤੀਜੀ ਦੁਨੀਆਂ ਦੇ ਦੇਸ਼ਾਂ ਵਿਚ ਵੀ ਇਹ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਪਿਛੇ ਜਿਹੇ ਹੀ ਇੰਗਲੈਂਡ ਦੀ ਇਕ ਗ਼ੈਰ-ਸਰਕਾਰੀ ਸੰਸਥਾ 'ਸੀ. ਆਰ. ਆਈ.' ਨੇ ਸਟੀਰਾਇਡ ਦੀ ਵਧਦੀ ਵਰਤੋਂ ਬਾਰੇ ਇਕ ਸਰਵੇ ਕੀਤਾ ਹੈ ਜਿਸ ਮੁਤਾਬਕ ਪਿਛਲੇ ਸਾਲਾਂ ਵਿਚ ਇਸ ਹਾਨੀਕਾਰਕ ਡਰੱਗ ਦੀ ਵਰਤੋਂ ਵਿਚ ਬਹੁਤ ਜ਼ਿਆਦਾ ਇਜ਼ਾਫ਼ਾ ਹੋਇਆ ਹੈ। ਇਕੱਲੇ ਇੰਗਲੈਂਡ ਵਿਚ 2010 ਤੋਂ 2013 ਦਰਮਿਆਨ ਸਟੀਰਾਇਡ ਵਰਤਣ ਵਾਲਿਆਂ ਦੀ ਗਿਣਤੀ ਵਿਚ 645 ਫ਼ੀ ਸਦੀ ਵਾਧਾ ਹੋਇਆ ਹੈ। ਸੀ. ਆਰ. ਆਈ. ਦਾ ਕਹਿਣਾ ਹੈ ਕਿ ਇੰਗਲੈਂਡ ਵਿਚ ਕਰੀਬ 60 ਹਜ਼ਾਰ ਲੋਕ ਬਾਡੀ ਬਿਲਡਿੰਗ ਲਈ ਐਨਾਬੌਲਿਕ ਸਟੀਰਾਇਡ ਦੀ ਵਰਤੋਂ ਕਰ ਰਹੇ ਹਨ। ਇਹੀ ਕਾਰਨ ਹੈ ਕਿ ਹਾਨੀਕਾਰਕ ਡਰੱਗ ਦੀ ਖ਼ਰੀਦੋ-ਫ਼ਰੋਖ਼ਤ ਤੇ ਇਸ ਦੀ ਵਰਤੋਂ ਨੂੰ ਕੰਟਰੋਲ ਕਰਨ ਵਾਲੀ ਨੇਸ਼ਨ ਹੈਲਥ ਐਂਡ ਕੇਅਰ ਏਕਸੇਲੈਂਸ (ਐਨ.ਆਈ.ਸੀ.ਟੀ.) ਨੇ ਪਿਛੇ ਜਿਹੇ ਸਟੀਰਾਇਡ ਦੀ ਵਰਤੋਂ ਬਾਰੇ ਹਦਾਇਤਾਂ ਜਾਰੀ ਕੀਤੀਆਂ ਸਨ। ਐਨ. ਆਈ. ਸੀ. ਟੀ. ਦੇ ਅਧਿਕਾਰੀ ਤੇ ਡਰੱਗ ਮਾਹਰ ਪ੍ਰੋਫ਼ੈਸਰ ਮਾਈਕ ਕੇਲੀ ਕਹਿੰਦੇ ਹਨ ਸਟੀਰਾਈਡ ਲੈਣ ਵਾਲੇ ਖ਼ੁਦ ਨੂੰ ਜੇ ਗੱਲ ਭਾਰਤ ਦੀ ਕਰੀਏ ਤਾਂ ਇਥੇ ਐਨਾਬੌਲਿਕ ਲਿਕਸਟੀਰਾਇਡ ਦੀ ਖ਼ਰੀਦ ਤੋਂ ਲੈ ਕੇ ਇਸ ਨੂੰ ਵਰਤਣ ਆਦਿ ਉਤੇ ਇਥੇ ਕੋਈ ਪਾਬੰਦੀ ਨਹੀਂ ਹੈ। ਇਕ ਗੱਲ ਹੋਰ ਹੈ ਕਿ ਨਾ ਤਾਂ ਸਰਕਾਰ ਕੋਲ ਤੇ ਨਾ ਹੀ ਕਿਸੇ ਹੋਰ ਸੰਸਥਾ ਕੋਲ ਇਸ ਗੱਲ ਦਾ ਕੋਈ ਰਿਕਾਰਡ ਹੈ ਕਿ ਦੇਸ਼ ਵਿਚ ਕਿੰਨੇ ਲੋਕ ਗ਼ੈਰ-ਜ਼ਰੂਰੀ ਇਸ ਡਰੱਗ ਦੀ ਵਰਤੋਂ ਕਰਦੇ ਹਨ। ਉਂਜ ਛੋਟੇ ਸ਼ਹਿਰਾਂ ਤਕ ਫੈਲ ਚੁੱਕੇ ਬਾਡੀ ਬਿਲਡਿੰਗ ਦੇ ਫ਼ੈਸ਼ਨ ਨੂੰ ਵੇਖ ਕੇ ਹਲਾਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਪੂਣੇ ਸਿਹਤ ਡਰੱਗ ਦੇ ਮਾਹਰ ਡਾਕਟਰ ਅਭੈ ਕੁਮਾਰ ਮੁਤਾਬਕ ਹਾਲ ਦੇ ਸਾਲਾਂ ਵਿਚ ਫ਼ਿਲਮ ਤੇ ਮਨੋਰੰਜਨ ਮੀਡੀਆ ਵਿਚ ਸ੍ਰੀਰ ਦੀ ਨੁਮਾਇਸ਼ ਦਾ ਰਿਵਾਜ ਤੇਜ਼ੀ ਨਾਲ ਵਧਿਆ ਹੈ। ਇਸ ਨਾਲ ਅਲੜ੍ਹ ਨੌਜਵਾਨਾਂ ਵਿਚ ਅਸਰ ਵੱਧ ਵੇਖਣ ਨੂੰ ਮਿਲ ਜਿਹਾ ਹੈ ਤੇ ਉਹ ਵੀ ਜਲਦੀ ਤੋਂ ਜਲਦੀ ਚੰਗਾ ਸ੍ਰੀਰ ਬਣਾਉਣ ਦੀ ਚਾਹਤ ਲੈ ਕੇ ਨੇੜੇ ਦੇ ਜਿਮ ਵਿਚ ਪਹੁੰਚ ਜਾਂਦੇ ਹਨ। ਜ਼ਿਆਦਾਤਰ ਜਿਮਾਂ ਵਿਚ ਯੋਗ ਮਾਸਟਰ ਤੇ ਡਾਕਟਰ ਨਹੀਂ ਹੁੰਦੇ। ਨੌਜਵਾਨ ਡਾਕਟਰਾਂ ਦੀ ਸਲਾਹ ਤੋਂ ਬਿਨਾ ਹੀ ਸਟੀਰਾਇਡ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ ਅਤੇ ਹੌਲੀ-ਹੌਲੀ ਉਨ੍ਹਾਂ ਨੂੰ ਇਸ ਦੀ ਆਦਤ ਪੈ ਜਾਂਦੀ ਹੈ। ਜਿੱਥੋਂ ਤਕ ਸਟੀਰਾਇਡ ਦੀ ਖ਼ਰੀਦ-ਵਿਕਰੀ, ਦਰਾਮਦ-ਬਰਾਮਦ ਦੇ ਕਨੂੰਨੀ ਪੱਖ ਦੀ ਗੱਲ ਹੈ ਤਾਂ ਇਸ ਬਾਰੇ ਕੌਮਾਂਤਰੀ ਪੱਧਰ ਉਤੇ ਕੋਈ ਮਾਪ-ਦੰਡ ਨਹੀਂ ਹੈ। ਕੁੱਝ ਦੇਸ਼ਾਂ ਵਿਚ ਇਸ ਦੀ ਬੇਲੋੜੀ ਵਰਤੋਂ ਉਤੇ ਪਾਬੰਦੀ ਲੱਗੀ ਹੋਈ ਹੈ ਤਾਂ ਕੁੱਝ ਦੇਸ਼ਾਂ ਵਿਚ ਇਹ ਬਿਨਾਂ ਰੋਕ ਟੋਕ ਖ਼ਰੀਦੇ-ਵੇਚੇ ਤੇ ਵਰਤੇ ਜਾ ਸਕਦੇ ਹਨ। ਅਮਰੀਕਾ, ਕੈਨੇਡਾ, ਅਰਜਨਟਾਈਨਾ, ਬ੍ਰਾਜ਼ੀਲ, ਆਸਟ੍ਰੇਲੀਆ, ਪੁਰਤਗਾਲ ਵਰਗੇ ਕਰੀਬ 15 ਪਛਮੀ ਦੇਸ਼ਾਂ ਨੇ ਇਸ ਉਤੇ ਸਖ਼ਤੀ ਨਾਲ ਪਾਬੰਦੀ ਲਗਾਈ ਹੋਈ ਹੈ। ਸਬੰਧਤ ਡਾਕਟਰ ਦੀ ਲਿਖਤੀ ਸਲਾਹ ਬਿਨਾਂ ਇਨ੍ਹਾਂ ਦੇਸ਼ਾਂ ਵਿਚ ਨਾ ਤਾਂ ਸਟੀਰਾਇਡ ਖ਼ਰੀਦੇ ਜਾ ਸਕਦੇ ਹਨ, ਸਮੇਤ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿਚ ਅਜਿਹੀ ਕੋਈ ਸਖ਼ਤ ਪਾਬੰਦੀ ਨਹੀਂ ਹੈ। ਸਾਰੇ ਦੇਸ਼ਾਂ ਦੀਆਂ ਖੇਡ ਸੰਸਥਾਵਾਂ ਨੇ ਖਿਡਾਰੀਆਂ ਵਲੋਂ ਸਟੀਰਾਇਡ ਦੀ ਵਰਤੋਂ ਉਤੇ ਸਖ਼ਤ ਪਾਬੰਦੀ ਲਗਾਈ ਹੋਈ ਹੈ। ਇਸ ਦੇ ਬਾਵਜੂਦ ਹਰ ਸਾਲ ਖਿਡਾਰੀਆਂ ਵਲੋਂ ਸਟੀਰਾਇਡ ਦੀ ਵਰਤੋਂ ਕਰਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। -ਡਾ. ਅਜੀਤਪਾਲ ਸਿੰਘ ਐਮ.ਡੀ. ਮੋਬਾਈਲ : 98156-29301