ਨਾਸ਼ਤਾ ਨਾ ਕਰਨ ਨਾਲ ਵੱਧ ਸਕਦੈ ਭਾਰ

ਜੀਵਨ ਜਾਚ, ਸਿਹਤ

ਯੇਰੁਸ਼ਲਮ : ਇਕ ਨਵੇਂ ਅਧਿਐਨ ਅਨੁਸਾਰ ਜੇਕਰ ਤੁਸੀ ਸਵੇਰੇ ਨਾਸ਼ਤਾ ਨਹੀਂ ਕਰਦੇ ਅਤੇ ਸਾਰਾ ਦਿਨ ਸੰਜਮ 'ਚ ਰਹਿ ਕੇ ਭੋਜਨ ਕਰਦੇ ਹੋ ਤਾਂ ਵੀ ਤੁਹਾਡਾ ਭਾਰ ਵੱਧ ਸਕਦਾ ਹੈ। ਅਧਿਐਨ 'ਚ ਇਹ ਗੱਲ ਕਹੀ ਗਈ ਹੈ ਕਿ ਨਾਸ਼ਤਾ ਨਾ ਕਰਨ ਨਾਲ ਸਰੀਰ 'ਚ ਗੜਬੜ ਹੋ ਜਾਂਦੀ ਹੈ ਜਿਸ ਨਾਲ ਭਾਰ ਵਧਣ ਲਗਦਾ ਹੈ। ਖਾਣ-ਪੀਣ ਦੇ ਸਮੇਂ 'ਚ ਗੜਬੜੀ, ਜਿਵੇਂ ਨਾਸ਼ਤਾ ਨਾ ਕਰਨਾ ਆਦਿ ਨੂੰ ਅਕਸਰ ਭਾਰ ਵਧਣ, ਟਾਈਪ-ਦੋ ਸ਼ੂਗਰ, ਜ਼ਿਆਦਾ ਬਲੱਡ ਪ੍ਰੈਸ਼ਰ ਅਤੇ ਦਿਲ ਨਾਲ ਸਬੰਧਤ ਸਮੱਸਿਆਵਾਂ ਨਾਲ ਜੋੜ ਕੇ 

ਵੇਖਿਆ ਜਾਂਦਾ ਹੈ ਪਰ ਭੋਜਨ ਦੇ ਸਮੇਂ 'ਚ ਗੜਬੜੀ ਦਾ ਸਰੀਰ ਤੇ ਕੀ ਅਸਰ ਹੁੰਦਾ ਹੈ ਇਹ ਅਜੇ ਤਕ ਜ਼ਿਆਦਾ ਸਪੱਸ਼ਟ ਨਹੀਂ ਸੀ। ਤਲਅਵੀਵ ਯੂਨੀਵਰਸਟੀ ਅਤੇ ਇਜ਼ਰਾਈਲ ਦੀ ਹੀਬਰੂ ਯੂਨੀਵਰਸਟੀ ਦੇ ਖੋਜਾਰਥੀਆਂ ਨੇ ਅਪਣੇ ਅਧਿਐਨ 'ਚ ਵੇਖਿਆ ਹੈ ਕਿ ਭੋਜਨ ਤੋਂ ਬਾਅਦ ਸਿਹਤ ਅਤੇ ਸ਼ੂਗਰ ਦੇ ਸ਼ਿਕਾਰ ਦੋਹਾਂ ਵਿਅਕਤੀਆਂ ਤੇ ਗਲੂਕੋਜ਼ ਅਤੇ ਇੰਸੁਲਿਨ ਨੂੰ ਨਿਯਮਤ ਕਰਨ ਵਾਲੇ ਘੜੀ ਜੀਨ ਤੇ ਨਾਸ਼ਤੇ ਦਾ ਅਸਰ ਪੈਂਦਾ ਹੈ।