ਪਹਿਲਾ ਕੁਲ ਭਾਰਤੀ ਆਯੁਰਵੇਦ ਸੰਸਥਾਨ ਦੇਸ਼ ਨੂੰ ਸਮਰਪਿਤ

ਜੀਵਨ ਜਾਚ, ਸਿਹਤ

ਨਵੀਂ ਦਿੱਲੀ, 17 ਅਕਤੂਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਪਹਿਲਾ ਕੁਲ ਭਾਰਤੀ ਆਯੁਰਵੇਦ ਸੰਸਥਾਨ ਦੇਸ਼ ਨੂੰ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਦੇ ਹਰ ਜ਼ਿਲ੍ਹੇ 'ਚ ਆਯੁਰਵੇਦ ਨਾਲ ਜੁੜੇ ਹਸਪਤਾਲ ਸ਼ੁਰੂ ਕਰਨ ਲਈ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਸੁਝਾਅ ਦਿਤਾ ਕਿ ਆਯੁਰਵੇਦ ਮਾਹਰਾਂ ਨੂੰ ਅਜਿਹੀਆਂ ਦਵਾਈਆਂ ਖੋਜਣ ਦੀ ਜ਼ਰੂਰਤ ਹੈ ਜੋ ਮਰੀਜ਼ਾਂ ਨੂੰ ਤੁਰਤ ਆਰਾਮ ਦੇਣ ਨਾਲ ਉਨ੍ਹਾਂ ਨੂੰ ਦਵਾਈਆਂ ਦੇ ਬੁਰੇ ਅਸਰਾਂ ਨੂੰ ਦੂਰ ਰੱਖਣ।ਦੂਜੇ ਆਯੁਰਵੇਦ ਦਿਵਸ ਮੌਕੇ ਨਵੀਂ ਦਿੱਲੀ ਦੇ ਏਮਜ਼ ਹਸਪਤਾਲ ਦੀ ਤਰਜ਼ 'ਤੇ ਬਣੇ ਸਰਿਤਾ ਵਿਹਾਰ ਏ.ਆਈ.ਆਈ.ਏ. ਨੂੰ ਦੇਸ਼ ਨੂੰ ਸਮਰਪਿਤ ਕਰਦਿਆਂ ਮੋਦੀ ਨੇ ਕਿਹਾ ਕਿ ਕੋਈ ਵੀ ਦੇਸ਼ ਵਿਕਾਸ ਦੀ ਕਿੰਨੀ ਵੀ ਕੋਸ਼ਿਸ਼ ਕਰ ਲਵੇ ਪਰ ਉਹ ਉਦੋਂ ਤਕ ਅੱਗੇ ਨਹੀਂ ਵੱਧ ਸਕਦਾ ਜਦੋਂ ਤਕ ਉਹ ਅਪਣੇ ਇਤਿਹਾਸ, ਅਪਣੀ ਵਿਰਾਸਤ ਉਤੇ ਮਾਣ ਕਰਨਾ ਨਹੀਂ ਜਾਣਦਾ। ਅਪਣੀ ਵਿਰਾਸਤ ਨੂੰ ਛੱਡ ਕੇ ਅੱਗੇ ਵਧਣ ਵਾਲੇ ਦੇਸ਼ਾਂ ਦੀ ਪਛਾਣ ਖ਼ਤਮ ਹੋਣੀ ਤੈਅ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 30 ਸਾਲਾਂ 'ਚ ਦੁਨੀਆਂ ਨੇ ਆਈ.ਟੀ. ਕ੍ਰਾਂਤੀ ਵੇਖੀ ਹੈ ਹੁਣ ਆਯੁਰਵੇਦ ਦੀ ਅਗਵਾਈ 'ਚ ਸਿਹਤ ਕ੍ਰਾਂਤੀ ਹੋਣੀ ਚਾਹੀਦੀ ਹੈ।